ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਮੋਡ ’ਚ ਹੈ। ਭ੍ਰਿਸ਼ਟਾਚਾਰ ਨੂੰ ਲੈ ਕੇ ਉਨ੍ਹਾਂ ਵੱਲੋਂ ਆਪਣੇ ਕੈਬਨਿਟ ਮੰਤਰੀ ਤੋਂ ਲੈ ਕੇ ਕਈ ਹੋਰ ਸਿਆਸੀ ਆਗੂਆਂ ਤੇ ਵੀ ਕਾਰਵਾਈ ਕੀਤੀ ਗਈ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆ ਗਏ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੀਐੱਮ ਭਗਵੰਤ ਮਾਨ ਵੱਲੋਂ ਇੱਕ ਸਪੈਸ਼ਲ ਜਾਂਚ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਉਸ ਸਮੇਂ ਦੀ ਗ੍ਰਾਂਟ ਦੀ ਜਾਂਚ ਕਰੇਗੀ ਜੋ ਕਿ ਮੁੱਖ ਮੰਤਰੀ ਚੰਨੀ ਦੇ ਰਹਿੰਦੇ ਮਿਲੀ ਸੀ।
ਸਪੈਸ਼ਲ ਜਾਂਚ ਕਮੇਟੀ ਕਰੇਗੀ ਜਾਂਚ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੀਐੱਮ ਮਾਨ ਵੱਲੋੰ ਬਣਾਈ ਗਈ ਸਪੈਸ਼ਲ ਜਾਂਚ ਕਮੇਟੀ ਵੱਲੋਂ ਗ੍ਰਾਂਟ ਦੀ ਵੰਡ ਜਾਂਚ ਕਰੇਗੀ ਕਿ ਉਹ ਕਿੱਥੇ ਇਸਤੇਮਾਲ ਕੀਤਾ ਗਿਆ। ਫਿਲਹਾਲ ਇਸ ਸਮੇਂ ਚਰਨਜੀਤ ਸਿੰਘ ਚੰਨੀ ਦੇਸ਼ ਤੋਂ ਬਾਹਰ ਹਨ ਇਸ ਲਈ ਉਨ੍ਹਾਂ ਦਾ ਇਸ ਸਬੰਧੀ ਕੋਈ ਪ੍ਰਤੀਕ੍ਰਿਰਿਆ ਨਹੀਂ ਮਿਲੀ ਹੈ।
ਰਿਕਾਰਡ ਕਬਜ਼ੇ ’ਚ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਤਹਿਤ ਸਰਕਾਰ ਨੂੰ ਇਹ 142 ਕਰੋੜ ਦੀ ਗ੍ਰਾਂਟ ਮਿਲੀ ਸੀ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ। 142 ਕਰੋੜ ਦੀ ਗ੍ਰਾਂਟ ਨੂੰ ਤਿੰਨ ਹਲਕਿਆਂ ਚ ਵੰਡਿਆ ਗਿਆ ਸੀ ਜਿਸ ਚ ਸ੍ਰੀ ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਰੋਪੜ ਸ਼ਾਮਲ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਆਪ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਤਿੰਨ ਥਾਵਾਂ ਦੇ ਬਲਾਕ ਡੇਵਲਮੈਂਟ ਅਤੇ ਪੰਚਾਇਤ ਅਫਸਰ ਦਫਤਰ ਦਾ ਰਿਕਾਰਡ ਕਬਜ਼ੇ ਚ ਲੈ ਲਿਆ ਹੈ।
ਇਹ ਵੀ ਪੜੋ: ਬਲਾਤਕਾਰ ਮਾਮਲੇ ਚ ਘਿਰੇ ਸਿਮਰਜੀਤ ਬੈਂਸ ਦਾ ਵਧਿਆ ਪੁਲਿਸ ਰਿਮਾਂਡ