ਸ੍ਰੀ ਅਨੰਦਪੁਰ ਸਾਹਿਬ: ਹਿੰਦ ਦਾ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ (Sri Guru Tegh Bahadur Ji) ਦਾ ਅੱਜ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤ ਵੱਡੀ ਗਿਣਤੀ ’ਚ ਗੁਰੂਘਰਾਂ ਵਿੱਚ ਨਤਮਸਤਕ ਹੋ ਰਹੀ ਹੈ।
ਇਹ ਵੀ ਪੜੋ: ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਸ੍ਰੀ ਗੁਰੂ ਤੇਗ ਬਹਾਦੁਰ ਜੀ (Sri Guru Tegh Bahadur Ji) ਦੇ ਸ਼ਹੀਦੀ ਦਿਵਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਣਗੇ। ਇਥੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਵੇਰੇ 10.30 ਵਜੇ ਨਤਮਸਤਕ ਹੋਣਗੇ, ਇਸ ਉਪਰੰਤ 11 ਵਜੇ ਵਿਰਾਸਤ-ਏ-ਖਾਲਸਾ (Virasat-e-Khalsa Auditorium) ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਗੁਰਬਾਣੀ ਕੀਰਤਨ ਸਰਵਣ ਕਰਨਗੇ।
ਇਹ ਵੀ ਪੜੋ: ਠੇਕਾ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਬੱਸਾਂ ਨੂੰ ਲੱਗੀ ਬ੍ਰੇਕ, ਲੋਕ ਪਰੇਸ਼ਾਨ
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਮਾਣਯੋਗ ਰਾਣਾ ਕੇ.ਪੀ ਸਿੰਘ ਜੀ ਵੀ ਇਸ ਮੋਕੇ ਉਨ੍ਹਾਂ ਦੇ ਨਾਲ ਸ਼ਿਰਕਤ ਕਰਨਗੇ। ਮੁੱਖ ਮੰਤਰੀ ਅਤੇ ਸਪੀਕਰ ਸਾਹਿਬ ਵਿਰਾਸਤ-ਏ-ਖਾਲਸਾ (Virasat-e-Khalsa Auditorium) ਵਿਚ ਚਾਰ ਪ੍ਰਮੁੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਅਤੇ ਆਡੋਟੋਰੀਅਮ ਵਿੱਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ।
ਇਹ ਵੀ ਪੜੋ: ਮੁੱਖ ਮੰਤਰੀ ਨੇ ਕੋਵਿਡ ਵੈਕਸੀਨ ਦੀ ਲਈ ਦੂਸਰੀ ਡੋਜ਼