ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਪੰਜਾਬ ਦੇ ਨੌਜਵਾਨਾਂ (Punjab youth) ਲਈ ਵੱਡੀ ਸੌਗਾਤ (CM Channi will announce a big gift for youth) ਦੇਣ ਜਾ ਰਹੇ ਹਨ। ਉਹ ਇਸ ਦਾ ਐਲਾਨ ਦੁਪਹਿਰ ਇੱਕ ਵਜੇ ਕਰਨਗੇ। ਇਹ ਐਲਾਨ ਜਲੰਧਰ ਵਿਖੇ ਕੀਤਾ ਜਾਵੇਗਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਟਵੀਟਰ ਹੈਂਡਲ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਨੌਜਵਾਨਾਂ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਸੀਐਮ ਚੰਨੀ ਮੰਗਲਵਾਰ ਨੂੰ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਜਾਣਗੇ (Charanjit Channi will visit LPU) । ਉਹ ਇਥੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
-
January 4 || Lovely Professional University, Jalandhar || 1 p.m. || pic.twitter.com/GAU6rmkhtB
— Charanjit S Channi (@CHARANJITCHANNI) January 2, 2022 " class="align-text-top noRightClick twitterSection" data="
">January 4 || Lovely Professional University, Jalandhar || 1 p.m. || pic.twitter.com/GAU6rmkhtB
— Charanjit S Channi (@CHARANJITCHANNI) January 2, 2022January 4 || Lovely Professional University, Jalandhar || 1 p.m. || pic.twitter.com/GAU6rmkhtB
— Charanjit S Channi (@CHARANJITCHANNI) January 2, 2022
ਸੀਐਮ ਚੰਨੀ ਨੇ ਆਪਣੇ ਟਵੀਟਰ ਹੈਂਡਲ ’ਤੇ ਜਾਣਕਾਰੀ ਦਿੱਤੀ ਹੈ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਦੁਪਿਹਰ ਇੱਕ ਵਜੇ ਨੌਜਵਾਨਾਂ ਨੂੰ ਵੱਡੀ ਸੌਗਾਤ ਬਾਰੇ ਐਲਾਨ ਕਰਨਗੇ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਰਹਿੰਦੇ ਚਾਰ ਮਹੀਨੇ ਦੇ ਕਾਰਜਕਾਲ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਅਤੇ ਉਹ ਬੜੀ ਤੇਜੀ ਨਾਲ ਐਲਾਨਾਂ ਤੇ ਐਲਾਨ ਕਰ ਰਹੇ ਹਨ।
ਇਸ ਦੌਰਾਨ ਉਨ੍ਹਾਂ ਬਿਜਲੀ ਬਿਲਾਂ ਦੇ ਬਕਾਏ ਦੀ ਮਾਫੀ ਤੇ 200 ਯੁਨਿਟ ਤੱਕ ਮੁਫਤ ਬਿਜਲੀ ਦਾ ਵਾਅਦਾ ਪੂਰਾ ਵੀ ਕੀਤਾ। ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਤੇ ਕਈ ਸ਼੍ਰੇਣੀਆਂ ਲਈ ਐਲਾਨਾਂ ਦੇ ਨਾਲ ਹੀ ਹੁਣ ਉਨ੍ਹਾਂ ਨੇ ਨੌਜਵਾਨਾਂ ਨੂੰ ਸੌਗਾਤ ਦੇਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ:ਵਿਧਾਇਕ ਬਲਵਿੰਦਰ ਲਾਡੀ ਮੁੜ ਹੋਏ ਕਾਂਗਰਸ 'ਚ ਸ਼ਾਮਲ