ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਚ ਲਏ ਗਏ ਫੈਸਲਿਆ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ ਨਸ਼ੇ ਮਾਮਲਿਆਂ ਤੋਂ ਲੈ ਕੇ ਕਈ ਸਿਆਸੀ ਆਗੂਆਂ ਨੂੰ ਘੇਰਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਮੌਜੂਦ ਰਹੇ।
'ਖੇਤ ਮਜਦੂਰਾਂ ਅਤੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਦਾ ਐਲਾਨ'
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਖੇਤ ਮਜਦੂਰਾਂ ਅਤੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੈਬਟਿਨ ਚ ਫੈਸਲਾ ਲਿਆ ਗਿਆ ਹੈ ਕਿ 2 ਲੱਖ ਪਰਿਵਾਰਾਂ ਦਾ 2 ਲੱਖ ਰੁਪਏ ਦਾ (CM Channi announces loan waiver upto Rs 2 lakh for farmers) ਫਸਲ ਕਰਜਾ ਮੁਆਫ ਕੀਤਾ ਜਾਵੇਗਾ। ਆਉਣ ਵਾਲੇ 10-15 ਦਿਨਾਂ ਤੱਕ ਕਿਸਾਨਾਂ ਨੂੰ ਕਿਸ਼ਤ ਦੇ ਦਿੱਤੀ ਜਾਵੇਗੀ। 5 ਏਕੜ ਕਿਸਾਨਾਂ ਨੂੰ 2 ਹਜ਼ਾਰ ਕਰੋੜ ਰੁਪਏ ਦਿੱਤੇ ਜਾਣਗੇ।
ਬੇਜ਼ਮੀਨੇ ਕਿਸਾਨਾਂ ਦਾ ਵੀ ਕਰਜਾ ਮੁਆਫ ਕੀਤਾ ਜਾਵੇਗਾ। ਅਨੁਸੁਚਿਤ ਲੋਕਾਂ ਦਾ ਕਰਜਾ ਮੁਆਫ ਕੀਤਾ ਗਿਆ। 100 ਕਰੋੜ ਰੁਪਏ ਗਰੀਬ ਖੇਤ ਮਜਦੂਰਾਂ ਦੇ ਕਰਜਿਆਂ ਨੂੰ ਮੁਆਫ ਕਰਨ ਜਾ ਰਹੇ ਹਨ। ਗਰੀਬ ਪਰਿਵਾਰ ਖੇਤ ਮਜਦੂਰਾਂ ਜਿਨ੍ਹਾਂ ਨੇ ਫੰਡ ਸੋਸਾਇਟੀ ਤੋਂ ਲੋਨ ਲਿਆ ਹੈ ਉਨ੍ਹਾਂ ਦਾ 64 ਕਰੋੜ ਦਾ ਕਰਜਾ ਮੁਆਫ ਕੀਤਾ ਜਾਵੇਗਾ।
ਇਹ ਵੀ ਪੜੋ: Bikram Majithia Drug case: ਮਜੀਠੀਆ ਦੀ ਅਗਾਊਂ ਜ਼ਮਾਨਤ ’ਤੇ ਫੈਸਲਾ ਅੱਜ !
'ਜਨਰਲ ਕੈਟੇਗਿਰੀ ਲਈ ਬਣਾਇਆ ਗਿਆ ਕਮਿਸ਼ਨ'
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕੈਬਨਿਟ ਚ ਫੈਸਲਾ ਲਿਆ ਗਿਆ ਹੈ ਕਿ ਜਨਰਲ ਕੈਟਗਿਰੀ ਦੇ ਲੋਕਾਂ ਦੇ ਲਈ ਕਮਿਸ਼ਨ ਬਣਾਇਆ ਜਾ ਰਿਹਾ ਹੈ। ਕਿਉਂਕਿ ਜਨਰਲ ਕੈਟਗਿਰੀ ਚ ਕਈ ਗਰੀਬ ਲੋਕ ਹਨ ਉਨ੍ਹਾਂ ਲੋਕਾਂ ਦੇ ਲਈ ਜਨਰਲ ਕੈਟੇਗਿਰੀ ਕਮਿਸ਼ਨ ਬਣਾਇਆ ਗਿਆ ਹੈ।