ਚੰਡੀਗੜ੍ਹ: ਪੰਜਾਬ ਬਜਟ ਇਜਲਾਸ ਦੀ 5ਵੇਂ ਦਿਨ ਦੀ ਕਾਰਵਾਈ ਵੀ ਹੰਗਾਮਿਆਂ ਅਤੇ ਪ੍ਰਦਰਸ਼ਨਾਂ ਵਿਚਾਲੇ ਹੋਈ। ਰਾਜਪਾਲ ਦੇ ਭਾਸ਼ਣ 'ਤੇ ਮੁੱਖ ਮੰਤਰੀ ਕੈਪਟਨ ਨੇ ਧੰਨਵਾਦ ਭਾਸ਼ਣ ਦਿੱਤਾ, ਪਰ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦਿੱਤਾ।
ਕੈਪਟਨ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਦੇ ਵਿਧਾਇਕਾਂ ਵਲੋਂ ਸਦਨ 'ਚ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ। ਹੱਥਾਂ 'ਚ ਤਖ਼ਤੀਆਂ ਲੈ ਕੇ ਕੈਪਟਨ ਦੀ ਕੁਰਸੀ ਕੋਲ ਵਿਧਾਇਕ ਇਕੱਠੇ ਹੋ ਗਏ। ਭਾਰੀ ਰੌਲੇ-ਰੱਪੇ ਨੂੰ ਦੇਖਦੇ ਹੋਏ ਸਪੀਕਰ ਵਲੋਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ ਸੀ।
ਵਿਧਾਇਕਾਂ ਵੱਲੋਂ ਸਦਨ 'ਚ ਹੰਗਾਮਾ
ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੁੰਦਿਆਂ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਸਸਪੈਂਡ ਕਰਨ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਤੁਸੀਂ ਗੱਲ ਨਹੀਂ ਸੁਣਨੀ ਤਾਂ ਆਉਂਦੇ ਤਿੰਨ ਦਿਨਾਂ ਲਈ ਤੁਹਾਨੂੰ ਸਦਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਕੈਪਟਨ ਨੇ ਮੁੜ ਤੋਂ ਸੰਬੋਧਨ ਸ਼ੁਰੂ ਕੀਤਾ ਪਰ ਵਿਰੋਧੀ ਧਿਰਾਂ ਨੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ। ਅਕਾਲੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਆ ਕੇ ਨਾਅਰੇਬਾਜ਼ੀ ਸ਼ੁਰੂ ਦਿੱਤੀ।
ਸਪੀਕਰ ਵੱਲੋਂ ਸਾਰੇ ਅਕਾਲੀ ਵਿਧਾਇਕ ਸਸਪੈਂਡ
ਵਿਧਾਨ ਸਭਾ 'ਚ ਕੈਪਟਨ ਦੇ ਸੰਬੋਧਨ 'ਚ ਵਿਘਨ ਪਾਉਣ ਦੇ ਚੱਲਦਿਆਂ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਮਾਰਸ਼ਲ ਵਲੋਂ ਅਕਾਲੀ ਵਿਧਾਇਕਾਂ ਨੂੰ ਬਾਹਰ ਜਾਣ ਦੀ ਅਪੀਲ ਕਰਨ ਦੇ ਨਾਲ ਹੀ ਮਜੀਠੀਆ ਸਮੇਤ ਬਾਕੀ ਅਕਾਲੀ ਵਿਧਾਇਕ ਸਦਨ 'ਚ ਹੀ ਜ਼ਮੀਨ ਬੈਠ ਗਏ।
ਮੁੜ ਸ਼ੁਰੂ ਹੋਈ ਕਾਰਵਾਈ
ਹੰਗਾਮਿਆਂ ਅਤੇ ਅਕਾਲੀ ਵਿਧਾਇਕਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਦੋ ਵਾਰ ਭਾਸਣ ਰੋਕਣ ਮਗਰੋਂ ਮੁੱਖ ਮੰਤਰੀ ਕੈਪਟਨ ਨੇ ਮੁੜ ਤੋਂ ਸੰਬੋਧਨ ਸ਼ੁਰੂ ਕਰ ਦਿੱਤਾ ਹੈ।
ਵਾਚ ਵਾਰਡ ਮਾਰਸ਼ਲਾਂ ਨੇ ਕਾਲੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੀਤਾ
ਮੁਅੱਤਲ ਕਰਨ ਤੋਂ ਬਾਅਦ ਸਦਨ ਦੀ ਵਾਚ ਵਾਰਡ ਮਾਰਸ਼ਲ ਅਕਾਲੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰਨ ਲਈ ਪਹੁੰਚੇ ਤਾਂ ਅਕਾਲੀ ਦਲ ਦੇ ਵਿਧਾਇਕ ਸਦਨ ਵਿੱਚ ਧਰਨਾ ਲਗਾਕੇ ਬੈਠ ਗਏ। ਜਿਨ੍ਹਾਂ ਨੂੰ ਜ਼ਬਰਦਸਤੀ ਮਾਰਸ਼ਲ ਵੱਲੋਂ ਬਾਹਰ ਲਿਦਾਇਆ ਗਿਆ। ਸਸਪੈਂਡ ਹੋਣ ਵਾਲਿਆਂ 'ਚ ਬਿਕਰਮ ਮਜੀਠੀਆ ਵੀ ਸ਼ਾਮਲ ਹਨ।
'ਸੁਖਬੀਰ ਬਾਦਲ ਨੇ ਮੈਨੂੰ ਚਿੱਠੀ ਲਿਖਕੇ ਖੇਤੀ ਕਾਨੂੰਨਾਂ ਨੂੰ ਦੱਸਿਆ ਸੀ ਸਹੀ'
ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਦ ਖੇਤੀ ਬਿਲ ਆਏ ਸਨ ਤਾਂ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਚਿੱਠੀ ਲਿਖਰੇ ਕਿਹਾ ਸੀ ਕਿ ਲੋਕਾਂ ਨੂੰ ਗੁਮਰਾਹ ਨਾ ਕਰੋ, ਖੇਤੀ ਕਾਨੂੰਨ ਸਹੀ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਬਿਲ ਬਣਨ ਵੇਲੇ ਹਰਸਿਮਰਤ ਕੌਰ ਬਾਦਲ ਵੀ ਕੈਬਿਨੇਟ 'ਚ ਮੌਜੂਦ ਸਨ।