ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ (Bhagwant Mann To Meet Amit Shah) ਕਰਨਗੇ। ਇਹ ਮੁਲਾਕਾਤ ਦੁਪਹਿਰ 3 ਵਜੇ ਤੋਂ ਬਾਅਦ ਹੋਵੇਗੀ। ਇਸ ਦੌਰਾਨ ਉਹ ਸਰਹੱਦੀ ਸੁਰੱਖਿਆ ਤੇ ਬੀ.ਬੀ.ਐਮ.ਬੀ ਅਤੇ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਕਰਨਗੇ।
ਇਹ ਵੀ ਪੜੋ: 'ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਅਦਾਇਗੀ ਜਲਦ ਕਰਨ ਦਾ ਭਰੋਸਾ'
ਕਿਸਾਨੀ ਮੁੱਦੇ ਚੁੱਕਣਗੇ: ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਕੋਲ ਕਿਸਾਨਾਂ ਦੇ ਮੁੱਦੇ ਚੁੱਕਣਗੇ। ਮੁੱਖ ਮੰਤਰੀ ਮਾਨ ਬਾਸਮਤੀ ਤੇ ਐਮਐਸਪੀ ਦੀ ਮੰਗ ਰੱਖਣਗੇ। ਇਸ ਤੋਂ ਇਲਾਵਾ ਕਣਕ ਤੇ ਬੋਨਸ ਦੇਣ ਦੀ ਮੰਗ ਕਰਨਗੇ।
ਇਹ ਵੀ ਪੜੋ: ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ
ਚੰਡੀਗੜ੍ਹ ਸਰਹੱਦ ਤੇ ਕਿਸਾਨਾਂ ਵੱਲੋਂ ਧਰਨਾ ਦਿੱਤੀ ਜਾ ਰਿਹਾ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਮੁਲਾਕਾਤ ਹੋਈ ਤੇ ਮਸਲੇ ਦਾ ਹੱਲ ਹੋ ਗਿਆ। ਮਸਲੇ ਦਾ ਹੱਲ ਹੋਣ ਤੋਂ ਬਾਅਦ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਿਸਾਨੀ ਮੋਰਚੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਮਾਨ ਕੇਂਦਰ ਕੋਲੋ ਕਿਸਾਨਾਂ ਨੂੰ ਕਣਕ ਤੇ 500 ਰੁਪਏ ਬੋਨਸ ਦੇਣ ਦੀ ਮੰਗ ਕਰਨਗੇ ਤੇ ਇਸ ਤੋਂ ਇਲਾਵਾ ਸਰਹੱਦੀ ਸੁਰੱਖਿਆ ਤੇ ਬੀਬੀਐਮਬੀ ਦਾ ਮੁੱਦਾ ਵੀ ਚੁੱਕਣਗੇ।
ਇਹ ਵੀ ਪੜੋ: ਪੁਲਿਸ ਚੌਕੀਆਂ ਤੇ ਬੈਰੀਕੇਡਾਂ ’ਤੇ ਲੱਗੇ ਇਸ਼ਤਿਹਾਰਾਂ ਤੋਂ ਪ੍ਰਸ਼ਾਸਨ ਕਿਉਂ ਅਨਜਾਣ, ਲਾਪਰਵਾਹੀ ਜਾਂ ਮਿਲੀਭੁਗਤ ?