ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੀਰਵਾਰ ਨੂੰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਵਿਲੱਖਣ 'ਪੰਜਾਬ ਜੌਬ ਹੈਲਪਲਾਈਨ' ਦੀ ਸ਼ੁਰੂਆਤ ਕੀਤੀ। ਸੂਬਾ ਸਰਕਾਰ ਦੇ ਘਰ-ਘਰ ਰੁਜ਼ਗਾਰ ਪ੍ਰੋਗਰਾਮ ਤਹਿਤ ਪੰਜਾਬ ਜੌਬ ਹੈਲਪਲਾਈਨ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਸੂਬੇ ਦੇ ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਲਈ ਇਕ ਮੰਚ ਦੱਸਿਆ।
ਹੈਲਪਲਾਈਨ ਦਾ ਉਦੇਸ਼ ਪੰਜਾਬ ਦੇ ਹਰੇਕ ਘਰ ਰੁਜ਼ਗਾਰ ਪਹੁੰਚਾਉਣਾ ਤੇ ਰੁਜ਼ਾਨਾ 75,000 ਮੋਬਾਈਲ ਤੇ ਲੈਂਡਲਾਈਨ ਨੰਬਰਾਂ ਤੇ ਕਾਲ ਕਰਨਾ ਹੈ। ਇਸ ਕਾਰਜ ਦੇ ਮਾਧਿਅਮ ਨਾਲ ਪੰਜਾਬ ਜੌਬ ਹੈਲਪਲਾਈਨ ਕੋਲ ਅੰਕੜੇ ਪ੍ਰਾਪਤ ਕਰਨ ਲਈ 110 ਸੀਟਾਂ ਵਾਲਾ ਬੈਕਐਂਡ ਕਾਲ ਸੈਂਟਰ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹਰ ਸਾਲ ਲਗਭਗ 2 ਲੱਖ ਨੌਜਵਾਨ ਕਾਰਜਕਰਮ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਹਰੇਕ ਘਰ ਦੇ ਘੱਟ ਤੋਂ ਘੱਟ ਇੱਕ ਮੈਂਬਰ ਨੂੰ ਰੁਜ਼ਗਾਰ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਲਈ ਹੈਲਪਲਾਈਨ ਇੱਕ ਵਰਦਾਨ ਸਿੱਧ ਹੋਵੇਗੀ।
ਪੰਜਾਬ ਜੌਬ ਹੈਲਪਲਾਈਨ ਰਾਹੀਂ ਸਰਕਾਰ ਸੂਬੇ ਭਰ ਵਿੱਚ ਨੌਕਰੀ ਲੱਭਣ ਵਾਲਿਆਂ ਦੀ ਪਛਾਣ ਕਰੇਗੀ। ਇਸ ਦੇ ਨਾਲ ਹੀ ਵੱਡੇ ਕਾਰਪੋਰੇਟ, ਐਸ.ਐਮ.ਈ., ਗ਼ੈਰ-ਰਸਮੀ ਸੈਕਟਰ ਆਦਿ ਦੀਆਂ ਖ਼ਾਲੀ ਅਸਾਮੀਆਂ, ਤੇ ਨੌਕਰੀ ਲੱਭਣ ਵਾਲਿਆਂ ਨੂੰ ਸਿੱਧੇ ਨੌਕਰੀ ਦੇ ਮੌਕੇ ਪ੍ਰਦਾਨ ਕਰੇਗੀ। ਨੌਕਰੀ ਲੱਭਣ ਵਾਲੇ ਨਵੇਂ ਰੁਜ਼ਗਾਰ ਦੇ ਮੌਕਿਆਂ ਬਾਰੇ ਨੌਜਵਾਨ ਆਪਣਏ ਸਵੈਚਲਿਤ ਫ਼ੋਨ ਕਾਲਾਂ, ਐਸਐਮਐਸ ਅਤੇ ਵਟਸਐਪ ਰਾਹੀਂ ਉਨ੍ਹਾਂ ਦੀ ਪ੍ਰੋਫਾਈਲ ਨਾਲ ਮੇਲ ਖਾਂਦਾ ਹੈ, ਉਸ 'ਤੇ ਨੋਟੀਫ਼ਿਕੇਸ਼ਨ ਪ੍ਰਾਪਤ ਕਰਨਗੇ।