ਚੰਡੀਗੜ੍ਹ : ਕਿਸਾਨੀ ਅੰਦੋਲਨ ਕਰਕੇ ਨੈਸ਼ਨਲ ਹਾਈਵੇਅ ਨੰਬਰ 44 ਤੋਂ ਦਿੱਲੀ ਵੱਲ ਨੂੰ ਜਾਂਦੇ ਹੋਏ ਸਾਰੇ ਟੋਲ ਪਲਾਜ਼ੇ 8 ਮਹੀਨਿਆਂ ਤੋਂ ਬੰਦ ਹਨ। ਕਿਸਾਨ ਅੰਦੋਲਨ ਦੇ ਲੰਬਾ ਚਲਣ ਕਰਕੇ ਕੇਂਦਰ ਨੂੰ ਵਿੱਤੀ ਤੌਰ ਤੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਤੇ ਹਰਿਆਣਾ ਦੇ ਤਕਰੀਬਨ 6 ਤੋਂ 8 ਟੌਲ ਪਲਾਜ਼ਾ ਬੰਦ ਪਏ ਹਨ ਜਿਸ ਕਾਰਨ ਸਰਕਾਰ ਨੂੰ ਲਗਭਗ 2000 ਕਰੋੜ ਦਾ ਘਾਟਾ ਹੋਇਆ ਹੈ। ਇੱਕ ਦਿਨ ਵਿੱਚ ਲਗਭਗ 5 ਕਰੋੜ ਦਾ ਘਾਟਾ ਹੋ ਰਿਹਾ ਹੈ।
ਇਸ ਬਾਰੇ ਵਿੱਚ ਜੱਦੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ, ਉਲਟਾ ਲੋਕ ਸਾਨੂੰ ਇਸ ਲਈ ਧੰਨਵਾਦ ਦੇ ਰਹੇ ਹਨ ਕਿ ਅਸੀਂ ਉਸ ਵੇਲੇ ਉਹਨਾਂ ਦੀ ਟੋਲ ਫੀਸ ਬਚਾ ਰਹੇ ਹਾਂ ਜਦੋਂ ਪੈਟਰੋਲ 100 ਤੋਂ ਪਾਰ ਹੋ ਗਿਆ ਹੈ। ਪਬਲਿਕ ਵਿਚੋਂ ਕਿਸੇ ਨੇ ਵੀ ਹੁਣ ਤੱਕ ਸਾਡੀ ਕੋਈ ਸ਼ਿਕਾਇਤ ਨਹੀ ਕੀਤੀ। ਅਸੀਂ ਸਿਰਫ਼ ਸਰਕਾਰ ਨੂੰ ਅਹਿਸਾਸ ਦਿਵਾਉਣਾ ਚਾਹੁੰਦੇ ਹਾਂ ਜੋ ਪਿਛਲੇ 8 ਮਹੀਨਿਆਂ ਤੋਂ ਸਾਡੀ ਗੱਲ ਨਹੀਂ ਸੁਣ ਰਹੀ।
ਪਾਰਲੀਮੈਂਟ ਵਿੱਚ ਰਾਜ ਪਰਿਵਹਿਨ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟੋਲ ਪਲਾਜ਼ਾ ਫ੍ਰੀ ਕਰਨ ਤੋਂ ਬਾਅਦ 16 ਮਾਰਚ ਤੱਕ ਪੰਜਾਬ ਵਿੱਚ 487 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਤੇ ਹਰਿਆਣਾ ਵਿੱਚੋਂ 326 ਕਰੋੜ ਦਾ ਘਾਟਾ ਹੋਇਆ ਹੈ। NHAI ਨੇ 2 ਜੁਲਾਈ ਨੂੰ ਕਿਹਾ ਸੀ ਕਿ ਟੌਲ ਆਪਰੇਟਰਜ ਟੋਲ ਪਲਾਜ਼ਾ ਬੰਦ ਹੋਣ ਤੇ ਰਾਹਤ ਦੀ ਮੰਗ ਕਰ ਸਕਦੇ ਹਨ ਕਿਉਂਕਿ ਕਿਸਾਨ ਅੰਦੋਲਨ ਨੂੰ ਅਸਿੱਧਾ ਰਾਜਨਿਤਕ ਅੰਦੋਲਨ ਮੰਨਿਆ ਜਾਵੇਗਾ ਜਿਸ ਨੇ ਉਨ੍ਹਾਂ ਨੂੰ ਟੌਲ਼ ਇਕੱਠਾ ਕਰਨ ਵਿੱਚ ਰੁਕਾਵਟ ਪਾਈ ਸੀ। ਇਸ ਨਾਲ਼ ਉਨ੍ਹਾਂ ਦਾ ਟੌਲ ਐਗਰੀਮੈਂਟ ਖ਼ਤਮ ਹੋਣ ਤੋਂ ਪਹਿਲਾਂ ਉਸਦੀ ਮਿਆਦ ਵੱਧ ਸਕਦੀ ਹੈ।
ਪੰਜਾਬ ਤੇ ਹਰਿਆਣਾ ਵਿੱਚ ਕੇਂਦਰ ਸਰਕਾਰ ਦੀ ਟੌਲ ਪਲਾਜੇ ਬਹਾਲ ਕਰਵਾਉਣ ਦੀ ਅਪੀਲ ਅਸਫਲ ਹੋ ਗਈ ਹੈ , ਇਸ ਤੇ ਸੂਬਾ ਸਰਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਉਖਾੜਨ ਨਾਲ਼ ਲਾਅ ਤੇ ਆਰਡਰ ਤੇ ਖ਼ਤਰੇ ਦੀ ਸਥਿਤੀ ਬਣ ਸਕਦੀ ਹੈ। ਇਸ ਤੇ ਇੱਕ ਸਰਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਦੋਨਾਂ ਸੂਬਿਆਂ ਦੀ ਸਰਕਾਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਦੋਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਕਿਸਾਨ ਅੰਦੋਲਨ ਅੱਗੇ ਸਮਰਪਣ ਕਰ ਦਿੱਤਾ ਹੈ।
ਟੌਲ ਪਲਾਜੇ ਤੇ ਬੈਠਣ ਵਾਲੇ ਕਿਸਾਨ ਦਾ ਕਹਿਣਾ ਹੈ ਕਿ ਅਸੀਂ ਟੌਲ ਫ੍ਰੀ ਕਰਕੇ ਜਨਤਾ ਦਾ ਕਿੰਨਾ ਫਾਇਦਾ ਕੀਤਾ ਹੈ । ਸਾਡੇ ਕੋਲ ਇੱਥੇ ਖਾਣ-ਪੀਣ ਲੰਗਰ ਵੀ ਅਤੁੱਟ ਵਰਤਦਾ ਹੈ । ਕਿਸਾਨਾਂ ਨੇ ਟੌਲ ਪਲਾਜਿਆ ਤੇ ਰਹਿਣ ਲਈ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਇੱਥੇ ਉਹਨਾਂ ਕੋਲ਼ ਟੈਂਟ, ਮੇਜ਼, ਕੁਰਸੀ, ਪੱਖੇ, ਕੂਲਰਾਂ ਤੋਂ ਇਲਾਵਾਂ ਖਾਣ-ਪੀਣ ਦਾ ਸਾਰਾ ਸਮਾਨ ਮੌਜੂਦ ਹੈ। ਇੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਝੰਡਿਆਂ ਵਾਲੀ ਕੁਝ SUV ਵੀ ਖੜੀਆਂ ਹਨ ਜਿੰਨਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਆਸ-ਪਾਸ ਦੇ ਲੋਕ ਉਹਨਾਂ ਨੂੰ ਮਿਲਣ ਲਈ ਆਉਦੇ ਰਹਿੰਦੇ ਹਨ ।ਅੰਦੋਲਨ ਵਾਲੀਆਂ ਥਾਵਾਂ ਤੇ ਰਾਕੇਸ਼ ਟਿਕੈਤ ਤੇ ਹੋਰ ਕਿਸਾਨ ਆਗੂਆਂ ਦੇ ਪੋਸਟਰ ਵੀ ਲੱਗੇ ਹੋਏ ਹਨ ।
ਟੌਲ ਪਲਾਜਾ ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਹੁਣ ਉਹ ਸਿੰਘੂ ਬਾਰਡਰ ਜਾਣ ਦੀ ਤਿਆਰੀ ਕਰ ਰਹੇ ਹਨ ਕਿਉਕਿ ਉਹਨਾਂ ਖ਼ਬਰ ਮਿਲੀ ਹੈ ਕਿ 19 ਜੁਲਾਈ ਨੂੰ ਪਾਰਲੀਮੈਂਟ ਦਾ ਮੌਨਸੂਨ ਸ਼ੈਸ਼ਨ ਸ਼ੁਰੂ ਹੋਣ ਤੇ ਕਿਸਾਨਾਂ ਵੱਲੋ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ। ਟੌਲ ਬੰਦ ਹੋਣ ਕਾਰਨ ਹੋ ਰਹੇ ਇਸ ਘਾਟੇ ਬਾਰੇ ਇੱਕ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੂੂਬੇ ਨੂੰ ਟੌਲ ਬੰਦ ਹੋਣ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਕਿਉਕਿ ਇਹ ਨੈਸ਼ਨਲ ਹਾਈਵੇ ਹਨ ਤੇ ਕੇਂਦਰ ਸਰਕਾਰ ਦੇ ਹੇਠ ਆਉਦੇ ਹਨ, ਇਸ ਲਈ ਸੂਬਾ ਸਰਕਾਰਾਂ ਇਸ ਬਾਰੇ ਬਹੁਤੀਆਂ ਫਿਕਰਮੰਦ ਨਹੀਂ ਹਨ।
ਇਹ ਵੀ ਪੜ੍ਹੋਂ : ਕੈਪਟਨ ਦੀ ਕੋਠੀ ਦਾ ਘੇਰਨ ਪੁੱਜੇ ਅਧਿਆਪਕ ਚੰਡੀਗੜ੍ਹ ਪੁਲਿਸ ਨੇ ਝੰਬੇ