ਚੰਡੀਗੜ੍ਹ: ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਸਰਗਰਮ ਰਹਿਣ ਵਾਲੇ ਗਾਇਕ ਜੱਸ ਬਾਜਵਾ ਨਾਲ ਮੁੱਖ ਮੰਤਰੀ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੁਲਾਕਾਤ ਕੀਤੀ। ਕਿਸਾਨੀ ਸੰਘਰਸ਼ ਤੇ ਪੰਜਾਬ ਦੀ ਸਿਆਸਤ ਚੋਣਾਂ ਨੇੜੇ ਆਉਂਦੇ ਹੀ ਗਰਮਾਉਂਦੇ ਨਜਰ ਆ ਰਹੇ ਹਨ। ਚਰਨਜੀਤ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਵਿੱਚ ਵਿਚਰਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
-
Cheif Minister of Punjab- @CHARANJITCHANNI @Sukhjinder_INC pic.twitter.com/8EKgm6iXPj
— Jass Bajwa (ਜੱਸਾ ਜੱਟ) (@jassbajwa_) October 2, 2021 " class="align-text-top noRightClick twitterSection" data="
">Cheif Minister of Punjab- @CHARANJITCHANNI @Sukhjinder_INC pic.twitter.com/8EKgm6iXPj
— Jass Bajwa (ਜੱਸਾ ਜੱਟ) (@jassbajwa_) October 2, 2021Cheif Minister of Punjab- @CHARANJITCHANNI @Sukhjinder_INC pic.twitter.com/8EKgm6iXPj
— Jass Bajwa (ਜੱਸਾ ਜੱਟ) (@jassbajwa_) October 2, 2021
ਮੁੱਖ ਮੰਤਰੀ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਗਾਇਕ ਜੱਸ ਬਾਜਵਾ ਨਾਲ ਮੁਲਾਕਾਤ ਉਪਰ ਜੱਸ ਬਾਜਵਾ ਦਾ ਕਹਿਣਾ ਹੈ ਕਿ ਉਹ ਕਿਸਾਨੀ ਮੋਰਚੇ ਵਿੱਚ ਵੀ ਸ਼ਾਮਲ ਹੋਣਗੇ। ਮੁਲਾਕਾਤ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ:ਚੰਨੀ ਨੇ ਆਰਪੀਐਫ ਨੂੰ ਲਿਖਿਆ, ਕਿਸਾਨਾਂ ਦੇ ਪਰਚੇ ਰੱਦ ਕਰੋ
ਮੁੱਖ ਮੰਤਰੀ ਦਾ ਇਹ ਲੋਕ ਪੱਖੀ ਰਵਾਈਆ ਇੱਕ ਸਿਆਸੀ ਦਾਅ ਹੈ ਜਾਂ ਫਿਰ ਸੱਚੀ ਹਮਦਰਦੀ ਇਹ ਤਾਂ ਆਉਣ ਵਾਲਾ ਵਕਤ ਹੀ ਤਹਿ ਕਰੇਗਾ। ਫਿਲਹਾਲ ਲਈ ਮੁੱਖ ਮੰਤਰੀ ਆਪਣੇ ਮੇਲ ਮਿਲਾਪ ਕਰਕੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।