ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਆਪਣੇ ਐਕਸ਼ਨ ਮੂਡ ’ਚ ਹੈ। ਜਿਸਦੇ ਚੱਲਦੇ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਲਈ ਨਵੇਂ-ਨਵੇਂ ਫੈਸਲੇ ਕਰ ਰਹੀ ਹੈ। ਇਸੇ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਟਰਾਂਸਪੋਰਟਰਾਂ ਦੇ ਹਿੱਤ ਲਈ ਅਹਿਮ ਐਲਾਨ ਕਰ ਸਕਦੇ ਹਨ।
-
ਸੂਬੇ ਦੇ ਟਰਾਂਸਪੋਰਟਰਾਂ ਦੀ ਭਲਾਈ ਲਈ CM @BhagwantMann ਅੱਜ ਕਰਨਗੇ ਅਹਿਮ ਐਲਾਨ
— AAP Punjab (@AAPPunjab) April 23, 2022 " class="align-text-top noRightClick twitterSection" data="
ਆਟੋ ਰਿਕਸ਼ਾ ਚਾਲਕ ਅਤੇ ਕੈਬ ਡਰਾਇਵਰਾਂ ਨੂੰ ਮਿਲੇਗੀ ਵੱਡੀ ਰਾਹਤ
ਪੰਜਾਬ ਨੂੰ ਕਰੇਗੀ ਮੁੜ ਤੋਂ ਖ਼ੁਸ਼ਹਾਲ
ਤੁਹਾਡੀ ਆਪਣੀ ‘ਆਪ’ ਸਰਕਾਰ https://t.co/vyCkbbknao
">ਸੂਬੇ ਦੇ ਟਰਾਂਸਪੋਰਟਰਾਂ ਦੀ ਭਲਾਈ ਲਈ CM @BhagwantMann ਅੱਜ ਕਰਨਗੇ ਅਹਿਮ ਐਲਾਨ
— AAP Punjab (@AAPPunjab) April 23, 2022
ਆਟੋ ਰਿਕਸ਼ਾ ਚਾਲਕ ਅਤੇ ਕੈਬ ਡਰਾਇਵਰਾਂ ਨੂੰ ਮਿਲੇਗੀ ਵੱਡੀ ਰਾਹਤ
ਪੰਜਾਬ ਨੂੰ ਕਰੇਗੀ ਮੁੜ ਤੋਂ ਖ਼ੁਸ਼ਹਾਲ
ਤੁਹਾਡੀ ਆਪਣੀ ‘ਆਪ’ ਸਰਕਾਰ https://t.co/vyCkbbknaoਸੂਬੇ ਦੇ ਟਰਾਂਸਪੋਰਟਰਾਂ ਦੀ ਭਲਾਈ ਲਈ CM @BhagwantMann ਅੱਜ ਕਰਨਗੇ ਅਹਿਮ ਐਲਾਨ
— AAP Punjab (@AAPPunjab) April 23, 2022
ਆਟੋ ਰਿਕਸ਼ਾ ਚਾਲਕ ਅਤੇ ਕੈਬ ਡਰਾਇਵਰਾਂ ਨੂੰ ਮਿਲੇਗੀ ਵੱਡੀ ਰਾਹਤ
ਪੰਜਾਬ ਨੂੰ ਕਰੇਗੀ ਮੁੜ ਤੋਂ ਖ਼ੁਸ਼ਹਾਲ
ਤੁਹਾਡੀ ਆਪਣੀ ‘ਆਪ’ ਸਰਕਾਰ https://t.co/vyCkbbknao
ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਟਵੀਟ ਵੀ ਕੀਤਾ ਗਿਆ ਹੈ, ਜਿਸ ਚ ਉਨ੍ਹਾਂ ਲਿਖਿਆ ਹੈ ਕਿ ਸੂਬੇ ਦੇ ਟਰਾਂਸਪੋਰਟਰਾਂ ਦੀ ਭਲਾਈ ਦੇ ਲਈ ਸੀਐੱਮ ਭਗਵੰਤ ਮਾਨ ਅੱਜ ਅਹਿਮ ਐਲਾਨ ਕਰਨਗੇ। ਅੱਗੇ ਲਿਖਿਆ ਹੈ ਕਿ ਆਟੋ ਰਿਕਸ਼ਾ ਚਾਲਕ ਅਤੇ ਕੈਬ ਡਰਾਇਵਰਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਪੰਜਾਬ ਨੂੰ ਕਰੇਗੀ ਮੁੜ ਤੋਂ ਖ਼ੁਸ਼ਹਾਲ, ਤੁਹਾਡੀ ਆਪਣੀ ‘ਆਪ’ ਸਰਕਾਰ ਵੀ ਲਿਖਿਆ ਹੈ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸੀਐੱਮ ਭਗਵੰਤ ਮਾਨ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ। ਜਿਸ ’ਚ ਇੱਕ ਵਿਧਾਇਕ ਇੱਕ ਪੈਨਸ਼ਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਬੇਰੁਜ਼ਗਾਰਾਂ ਨੂੰ ਨੌਕਰੀ ਅਤੇ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ ਆਦਿ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਦੇ ਲਈ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਸੀ। ਜੋ ਕਿ ਆਮ ਆਦਮੀ ਪਾਰਟੀ ਦੀ ਗਰੰਟੀਆਂ ਚੋਂ ਇੱਕ ਸੀ।
300 ਯੂਨਿਟ ਮੁਫ਼ਤ ਬਿਜਲੀ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸੀਐੱਮ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕੀਤਾ ਗਿਆ ਸੀ।
ਕਿਸਾਨਾਂ ਨੂੰ ਵੰਡੇ ਚੈੱਕ: ਇਸ ਤੋਂ ਪਹਿਲਾਂ ਵੀ ਸੀਐੱਮ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਦੇ ਫਾਇਦੇ ਦੇ ਲਈ ਲਈ ਐਲਾਨ ਕੀਤੇ ਸਨ। ਜਿਨ੍ਹਾਂ ’ਚ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਗਏ। ਜੋ ਪੁੱਤਾਂ ਵਾਂਗ ਪਾਲੀਆਂ ਆਪਣੀਆਂ ਫਸਲਾਂ ਨੂੰ ਗੁਲਾਬੀ ਸੁੰਡੀ ਲੱਗਣ ਕਾਰਨ ਉਹ ਮੰਡੀ ਤੱਕ ਨਹੀਂ ਲੈ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਿਹੜੇ ਚਿੱਟੀਆਂ ਅਤੇ ਗੁਲਾਬੀ ਸੁੰਡੀਆਂ ਦੇ ਨਾਂ ’ਤੇ ਕਰੋੜ ਰੁਪਏ ਖਾਧੇ ਗਏ ਹਨ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ।
ਇੱਕ ਵਿਧਾਇਕ ਇੱਕ ਪੈਨਸ਼ਨ: ਕਿਸਾਨਾਂ ਦੇ ਨਾਲ-ਨਾਲ ਉਨ੍ਹਾਂ ਵੱਲੋਂ ਵਿਧਾਇਕਾਂ ਦੀਆਂ ਪੈਨਸ਼ਨਾਂ ਸਬੰਧੀ ਵੀ ਐਲਾਨ ਕੀਤਾ ਗਿਆ। ਸੀਐੱਮ ਭਗਵੰਤ ਮਾਨ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਐਲਾਨ ਕੀਤਾ। ਜਿਸ ’ਚ ਉਨ੍ਹਾਂ ਨੇ ਕਿਹਾ ਕਿ ਇੱਕ ਵਿਧਾਇਕ ਨੂੰ ਸਿਰਫ ਇੱਕ ਹੀ ਪੈਨਸ਼ਨ ਮਿਲੇਗੀ। ਚਾਹੇ ਉਹ ਵਿਧਾਇਕ ਕਿੰਨੀ ਵਾਰ ਕਿਉਂ ਨਾ ਜਿੱਤਿਆ ਹੋਵੇ। ਨਾਲ ਹੀ ਸੀਐੱਮ ਨੇ ਕਿਹਾ ਕਿ ਇਸ ਤੋਂ ਬਚਣ ਵਾਲੇ ਪੈਸੇ ਨੂੰ ਲੋਕਾਂ ਦੇ ਭਲਾਈ ਦੇ ਲਈ ਖਰਚਿਆ ਜਾਵੇਗਾ।
ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ: ਇਸ ਦੇ ਨਾਲ ਹੀ ਭਗਵੰਤ ਮਾਨ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵਲੋਂ 35000 ਕੱਚੇ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਕਈ ਮਹਿਕਮਿਆਂ 'ਚ ਮੁਲਾਜ਼ਮ ਜੋ ਪਿਛਲੇ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਵਜੋਂ ਕੰਮ ਕਰ ਰਹੇ ਹਨ।
ਬੇਰੁਜ਼ਗਾਰਾਂ ਨੂੰ ਨੌਕਰੀ ਦਾ ਐਲਾਨ: ਆਪ ਸਰਕਾਰ ਬਣਦਿਆਂ ਹੀ ਭਗਵੰਤ ਮਾਨ ਵਲੋਂ ਪਹਿਲੀ ਕੈਬਨਿਟ 'ਚ ਫੈਸਲਾ ਲਿਆ ਗਿਆ ਸੀ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ, ਜਿਸ ਦੇ ਚੱਲਦਿਆਂ ਸਰਕਾਰ ਵਲੋਂ 25000 ਨੌਕਰੀਆਂ ਕੱਢਣ ਦੀ ਗੱਲ ਕੀਤੀ ਗਈ ਸੀ। ਇਸ 'ਚ ਦਸ ਹਜ਼ਾਰ ਨੌਕਰੀਆਂ ਪੰਜਾਬ ਪੁਲਿਸ ਜਦਕਿ ਬਾਕੀ ਪੰਦਰਾਂ ਹਜ਼ਾਰ ਨੌਕਰੀਆਂ ਵੱਖ-ਵੱਖ ਮਹਿਕਮਿਆਂ 'ਚ ਕੱਢੀਆਂ ਜਾਣੀਆਂ ਸੀ।
ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ: ਇਸ ਤੋਂ ਇਲਾਵਾ 23 ਮਾਰਚ ਨੂੰ ਸੀਐੱਮ ਭਗਵੰਤ ਮਾਨ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਸੀ। ਜਿਸ 'ਤੇ ਭ੍ਰਿਸ਼ਟਾਚਾਰ ਖਿਲਾਫ਼ ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ। ਉਸ ਦੇ ਚੱਲਦਿਆਂ ਜਲੰਧਰ 'ਚ ਸਰਕਾਰੀ ਕਲਰਕ ਖਿਲਾਫ਼ ਰਿਸ਼ਵਤ ਮਿਲਣ ਦੇ ਦੋਸ਼ 'ਚ ਕਾਰਵਾਈ ਕੀਤੀ ਗਈ ਸੀ।
ਇਹ ਵੀ ਪੜੋ: ਮਾਨ ਸਰਕਾਰ ਦਾ ਵੱਡਾ ਫੈਸਲਾ: 184 ਸਾਬਕਾ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰਾਂ ਦੀ ਸੁਰੱਖਿਆ ’ਚ ਕਟੌਤੀ