ETV Bharat / city

ਰਾਜਧਾਨੀ ਦੇ ਪ੍ਰਦੂਸ਼ਨ ’ਚ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ: ਮਰਵਾਹਾ - ਹਵਾ ਮਿਆਰੀ ਸੂਚਕ ਅੰਕ

ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਦਿੱਲੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ ’ਚ ਇਨਾਂ ਮਹੀਨਿਆਂ ਦੌਰਾਨ ਪਾਏ ਜਾਂਦੇ ਪ੍ਰਦੂਸ਼ਨ ਦਾ ਕਿਸ ਨੂੰ ਦੋਸ਼ੀ ਮੰਨਿਆ ਜਾਵੇਗਾ, ਕਿਉਂਕਿ ਉਸ ਮੌਕੇ ਤਾਂ ਪੰਜਾਬ ’ਚ ਪਰਾਲੀ ਨੂੰ ਅੱਗ ਲੱਗਣ ਵਾਲੀ ਕੋਈ ਘਟਨਾ ਨਹੀਂ ਵਾਪਰੀ ਸੀ।

ਰਾਜਧਾਨੀ ਦੇ ਪ੍ਰਦੂਸ਼ਨ ’ਚ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ: ਮਰਵਾਹਾ

author img

By

Published : Nov 2, 2020, 9:08 PM IST

ਚੰਡੀਗੜ੍ਹ: ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸਐਸ ਮਰਵਾਹਾ ਨੇ ਦਿੱਲੀ ਦੇ ਪ੍ਰਦੂਸ਼ਨ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵਿਆਂ ਨੂੰ ਦਲੀਲਾਂ ਸਹਿਤ ਨਕਾਰਦਿਆਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਨ ਵਿੱਚ ਉਥੋਂ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ ਹੈ, ਜਿਸ ਦਾ ਉੱਚ ਪੱਧਰੀ ਵਿਗਿਆਨਕ ਅਧਿਐਨ ਕਰਵਾਉਣਾ ਅਤਿ ਜ਼ਰੂਰੀ ਹੈ।

ਪੱਤਰਕਾਰ ਵਾਰਤਾ ਦੌਰਾਨ ਚੇਅਰਮੈਨ ਪ੍ਰੋ. ਮਰਵਾਹਾ ਨੇ ਕਿਹਾ ਕਿ ਜਦੋਂ ਝੋਨੇ ਦੇ ਸੀਜਨ ਵਿੱਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਹਵਾ ਮਿਆਰੀ ਸੂਚਕ ਅੰਕ (ਏ.ਕਿਊ.ਆਈ.) ਹਰਿਆਣਾ ਦੇ ਦਿੱਲੀ ਨਾਲ ਲੱਗਦੇ ਪ੍ਰਮੁੱਖ ਸ਼ਹਿਰਾਂ ਨਾਲੋਂ ਮੁਕਾਬਤਨ ਬਹੁਤ ਘੱਟ ਹੈ ਤਾਂ ਉਸ ਮੌਕੇ ਪੰਜਾਬ ਦੇ ਕਿਸਾਨਾਂ ਸਿਰ ਦਿੱਲੀ ਦੇ ਪ੍ਰਦੂਸ਼ਨ ਦਾ ਦੋਸ਼ ਮੜਨਾ ਗ਼ਲਤ ਹੈ।

ਉਨ੍ਹਾਂ ਕਿਹਾ ਕਿ ਪ੍ਰਦੂਸ਼ਨ ਦੇ ਮੁੱਖ ਕਾਰਕਾਂ ਪੀਐਮ-10 ਅਤੇ ਪੀਐਮ-2.5 (ਧੂੜ ਕਣ) ਕ੍ਰਮਵਾਰ 25 ਤੋਂ 30 ਕਿਲੋਮੀਟਰ ਅਤੇ 100 ਤੋਂ 150 ਕਿਲੋਮੀਟਰ ਦੀ ਦੂਰੀ ਹੀ ਹਵਾ ’ਚ ਤੈਅ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਿਸਾਲ ਵਜੋਂ ਪਟਿਆਲਾ ਦੇ ਧੂੜ ਕਣ ਅੰਬਾਲਾ ਤੱਕ ਤਾਂ ਪਹੁੰਚ ਨਹੀਂ ਸਕਦੇ ਤਾਂ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਪਰਾਲੀ ਦਾ ਧੂੰਆਂ ਦਿੱਲੀ ਦੇ ਪ੍ਰਦੂਸ਼ਨ ਲਈ ਜ਼ਿੰਮੇਵਾਰ ਹੈ।

ਚੇਅਰਮੈਨ ਨੇ ਕਿਹਾ ਕਿ ਦਿੱਲੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ ’ਚ ਇਨਾਂ ਮਹੀਨਿਆਂ ਦੌਰਾਨ ਪਾਏ ਜਾਂਦੇ ਪ੍ਰਦੂਸ਼ਨ ਦਾ ਕਿਸ ਨੂੰ ਦੋਸ਼ੀ ਮੰਨਿਆ ਜਾਵੇਗਾ, ਕਿਉਂਕਿ ਉਸ ਮੌਕੇ ਤਾਂ ਪੰਜਾਬ ’ਚ ਪਰਾਲੀ ਨੂੰ ਅੱਗ ਲੱਗਣ ਵਾਲੀ ਕੋਈ ਘਟਨਾ ਨਹੀਂ ਵਾਪਰੀ ਸੀ।

ਮਰਵਾਹਾ ਨੇ ਕਿਹਾ ਕਿ ਧੂੜਕਣਾਂ ਦੀ ਪੀਐਮ-2.5 ਸ਼੍ਰੇਣੀ ਦਾ ਅਪ੍ਰੈਲ 2019 ਤੇ 2020 ਦੇ ਤੁਲਨਾਤਮਕ ਅਧਿਐਨ ਤੋਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਅੰਦਰੂਨੀ ਕਾਰਕਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਕਿਉਂਜੋ ਲਾਕਡਾਊਨ ਦੌਰਾਨ ਵੀ ਦਿੱਲੀ ਦਾ ਮਿਆਰੀ ਹਵਾ ਸੂਚਕ ਅੰਕ ਕੋਈ ਜ਼ਿਆਦਾ ਸੰਤੋਖਜਨਕ ਨਹੀਂ ਪਾਇਆ ਗਿਆ। ਉਨਾਂ ਨਾਲ ਹੀ ਜ਼ਿਕਰ ਕੀਤਾ ਕਿ ਧੂੜ ਕਣਾਂ ਦੀ ਸ਼੍ਰੇਣੀ ਪੀਐਮ-10 ਦੀ ਦਿੱਲੀ ਦੇ ਵੱਖੋ-ਵੱਖ ਥਾਵਾਂ ’ਤੇ ਅਕਤੂਬਰ 2020 ਦੀ ਸੰਘਣੇਪਣ ਨੂੰ ਜੇਕਰ ਵਾਚਿਆ ਜਾਵੇ ਇਸ ਤੋਂ ਸਪੱਸ਼ਟ ਹੋ ਜਾਵੇਗਾ ਕਿ ਦਿੱਲੀ ਦੇ ਪ੍ਰਦੂਸ਼ਨ ’ਚ ਪੰਜਾਬ ਦਾ ਯੋਗਦਾਨ ਬਿਲਕੁਲ ਨਹੀਂ ਹੈ।

ਚੇਅਰਮੈਨ ਮਰਵਾਹਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਵੱਲੋਂ ਝੋਨੇ ਦੀ ਪਰਾਲੀ ਤੇ ਰਹਿੰਦ-ਖੰੂਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜਿੱਥੇ ਜਾਗਰੂਕਤਾ ਨੂੰ ਵਧਾਇਆ ਜਾ ਰਿਹਾ ਹੈ, ਉਥੇ ਐਨ.ਐਸ.ਐਸ. ਵਲੰਟੀਅਰਾਂ ਰਾਹੀਂ ਕੁਝ ਚੋਣਵੇਂ ਕਿਸਾਨਾਂ ਦੇ ਖੇਤਾਂ ’ਚ ਸੂਖਮ ਜੈਵਿਕ ਤਕਨੀਕਾਂ ਰਾਹੀਂ ਪਰਾਲੀ ਦੇ ਖੇਤ ’ਚ ਹੀ ਨਿਪਟਾਰੇ ਦਾ ਤਜਰਬਾ ਕੀਤਾ ਜਾ ਰਿਹਾ ਹੈ ਜਿਸ ਲਈ ਇੱਕ ਵਲੰਟੀਅਰ ਪੂਰੇ 45 ਦਿਨ ਦੀ ਇਸ ਪ੍ਰਿਆ ਦੌਰਾਨ ਨਜ਼ਰ ਰੱਖ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.