ਜਲੰਧਰ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਭੁਪਿੰਦਰ ਸਿੰਘ ਹਨੀ ਅਜੇ ਜੇਲ੍ਹ ’ਚੋਂ ਬਾਹਰ ਨਹੀਂ ਆ ਸਕੇਗਾ। ਉਸ ਨੂੰ ਅਦਾਲਤ ਨੇ ਅੱਜ ਇਕ ਵਾਰ ਫੇਰ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ (channi's nephew again sent to judicial custody)। ਉਸ ਨੂੰ ਨਿਆਇਕ ਹਿਰਾਸਤ ਵਿੱਚ ਹੀ ਰੱਖਣ ਦਾ ਹੁਕਮ ਦਿੱਤਾ ਗਿਆ ਹੈ। 14 ਦਿਨਾਂ ਦੀ ਨਿਆਇਕ ਹਿਰਾਸਤ ਪੂਰੀ ਹੋਣ ’ਤੇ ਹਨੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।
ਹਨੀ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੀ ਤੇ ਅਦਾਲਤ ਨੇ ਉਸ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਹ ਮੁੜ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਹੀ ਰਹਿ ਗਿਆ ਹੈ।
ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਹਨੀ ਨੂੰ ਪਿਛਲੀ ਵਾਰ ਈਡੀ ਨੇ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿਸ ’ਤੇ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਤੇ 14 ਦਿਨ ਦੀ ਨਿਆਇਕ ਹਿਰਾਸਤ ਪੂਰੀ ਹੋਣ ’ਤੇ ਅੱਜ ਮੁੜ ਪੇਸ਼ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰ ਛਾਪੇਮਾਰੀ ਕਰਕੇ 10 ਕਰੋੜ ਰੁਪਏ ਦੇ ਕਰੀਬ ਨਗਦੀ ਬਰਾਮਦ ਕੀਤੀ ਸੀ ਤੇ ਨਾਲ ਹੀ ਕੁਝ ਲੇਖਾ ਜੋਖਾ ਫੜਿਆ ਸੀ।
ਈਡੀ ਨੇ ਹਨੀ ’ਤੇ ਇਹ ਇਲਜਾਮ ਲਗਾਇਆ ਸੀ ਕਿ ਇਹ ਪੈਸਾ ਨਜਾਇਜ ਮਾਈਨਿੰਗ (illegal mining)ਤੋਂ ਇਕੱਠਾ ਕੀਤਾ ਗਿਆ ਹੈ ਤੇ ਇਹ ਪੈਸਾ ਪੰਜਾਬ ਵਿੱਚ ਬਦਲੀਆਂ ਦੀ ਇਵਜ਼ ਵਿੱਚ ਲਏ ਗਏ ਪੈਸੇ ਵੀ ਹੋ ਸਕਦੇ ਹਨ। ਹਨੀ ’ਤੇ ਈਡੀ ਦੀ ਛਾਪੇਮਾਰੀ ਦੇ ਨਾਲ ਹੀ ਇਹ ਮਾਮਲਾ ਪੰਜਾਬ ਦਾ ਵੱਡਾ ਮਾਮਲਾ ਬਣ ਗਿਆ ਸੀ। ਵਿਰੋਧੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ ਸੀ ਕਿ ਉਨ੍ਹਾਂ ਦੀ ਸ਼ਹਿ ਤੋਂ ਬਗੈਰ ਹਨੀ ਇਕੱਲੇ ਇੰਨਾ ਪੈਸਾ ਨਹੀਂ ਕਮਾ ਸਕਦਾ।
ਇਹ ਵੀ ਪੜ੍ਹੋ:ਡਰੱਗ ਮਾਮਲਾ:ਮੁਹਾਲੀ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ