ETV Bharat / city

ਚੰਨੀ ਨੂੰ ਲੈ ਕੇ ਭਾਜਪਾ ਦਾ ਜ਼ਬਰਦਸਤ ਹਮਲਾ, ਕਾਂਗਰਸ ਪੱਬਾਂ ਭਾਰ - PM 'ਤੇ ਜ਼ਬਰਦਸਤ ਹਮਲਾ ਕਰਵਾਉਣ ਦਾ ਆਰੋਪ

ਭਾਜਪਾ ਆਗੂ ਫਤਿਹਜੰਗ ਬਾਜਵਾ ਨੇ ਚਰਨਜੀਤ ਚੰਨੀ 'ਤੇ PM ਮੋਦੀ 'ਤੇ ਜ਼ਬਰਦਸਤ ਹਮਲਾ ਕਰਵਾਉਣ ਦਾ ਆਰੋਪ ਲਗਾਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਰਵਾਈ ਨੂੰ ਪੂਰੀ ਸਾਜ਼ਿਸ ਤਹਿਤ ਅੰਜ਼ਾਮ ਦਿੱਤਾ ਗਿਆ ਸੀ।

ਚੰਨੀ ਨੂੰ ਲੈ ਕੇ ਭਾਜਪਾ ਦਾ ਜ਼ਬਰਦਸਤ ਹਮਲਾ
ਚੰਨੀ ਨੂੰ ਲੈ ਕੇ ਭਾਜਪਾ ਦਾ ਜ਼ਬਰਦਸਤ ਹਮਲਾ
author img

By

Published : Jan 7, 2022, 5:35 PM IST

Updated : Jan 7, 2022, 6:15 PM IST

ਚੰਡੀਗੜ੍ਹ: ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਵਿੱਚ ਸਿਆਸਤ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਤਹਿਤ ਹੀ ਇੱਕ ਹੋਰ ਵੱਡਾ ਬਿਆਨ ਭਾਜਪਾ ਆਗੂ ਫਤਿਹ ਜੰਗ ਬਾਜਵਾ ਦਾ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਰਵਾਈ ਨੂੰ ਪੂਰੀ ਸਾਜ਼ਿਸ ਤਹਿਤ ਅੰਜ਼ਾਮ ਦਿੱਤਾ ਗਿਆ ਸੀ।

ਪੰਜਾਬ ਕਾਂਗਰਸ ਨਹੀਂ ਚਾਹੁੰਦੀ ਕਿ ਪ੍ਰਧਾਨ ਮੰਤਰੀ ਪੰਜਾਬ ਵਾਸਤੇ ਐਲਾਨ ਕਰਨ, ਕਿਉਂਕਿ ਭਾਜਪਾ ਦਾ ਨਾਂਅ ਹੋਵੇਗਾ। ਇਸ ਲਈ ਉਨ੍ਹਾਂ ਨੇ ਚੰਨੀ 'ਤੇ ਇਲਜ਼ਾਮ ਲਗਾਏ ਹਨ ਕਿ ਸਾਡੀਆਂ ਬੱਸਾਂ ਰੋਕ ਕੇ ਰੱਖੀਆਂ ਹਨ ਤੇ ਪਹੁੰਚਣ ਨਹੀਂ ਦਿੱਤਾ ਗਿਆ। ਉਨ੍ਹਾਂ ਧਮਕੀ ਦਿੰਦਿਆ ਕਿਹਾ ਕਿ 'ਇਸਦਾ ਨਤੀਜਾ ਕਾਂਗਰਸ ਨੂੰ ਭੁਗਤਣਾ ਪਵੇਗਾ।

ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਕੁੱਝ ਵੀ ਹੋ ਸਕਦਾ ਸੀ, ਕਿਉਂਕਿ ਪਾਕਿਸਤਾਨ ਇੱਕ ਮੀਲ ਉੱਪਰ ਸੀ, ਇਸ ਲਈ ਕਿੰਨੀ ਵੱਡੀ ਸੁਰੱਖਿਆ 'ਚ ਕੁਤਾਹੀ ਹੈ। ਇਤਿਹਾਸ ਵਿੱਚ ਇਸ ਤਰ੍ਹਾਂ ਕਦੇ ਕਿਸੇ ਪ੍ਰਧਾਨ ਮੰਤਰੀ ਦੇ ਨਾਲ ਨਹੀਂ ਹੋਇਆ। ਫਤਿਹ ਬਾਜਵਾ ਨੇ ਮਨਮੋਹਨ ਸਿੰਘ ਦੇ ਵਿਰੋਧ ਬਾਰੇ ਗੱਲ ਕਰਦੇ ਕਿਹਾ ਕਿ ਜਦੋਂ ਮਨਮੋਹਨ ਸਿੰਘ ਦਾ ਵਿਰੋਧ ਹੋਇਆ ਸੀ ਤਾਂ ਸਿਰਫ ਝੰਡੇ ਦਿਖਾਏ ਗਏ ਸੀ।

ਮੀਡਿਆ 'ਚ ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ, PM ਦੇ ਕਾਫ਼ਿਲੇ 'ਚ ਰੁਕਾਵਟ ਨੂੰ ਲੈ ਕੇ ਪਰ ਅਜੇ ਤੱਕ ਇਸ ਤਰ੍ਹਾਂ ਦੀ ਕਿਸੇ ਵੀ ਸਾਜ਼ਿਸ਼ ਦਾ ਪਤਾ ਨਹੀਂ ਲੱਗਿਆ ਹੈ, ਕਾਂਗਰਸ ਮੁਤਾਬਕ ਭਾਜਪਾ ਪੰਜਾਬ 'ਚ ਚੋਣਾਂ 'ਚ ਲਾਹਾ ਲੈਣ ਲਈ ਅਜਿਹੀਆਂ ਹਰਕਤਾਂ ਕਰ ਰਹੀ ਹੈ ਅਤੇ ਝੂਠ ਦਾ ਪਸਾਰਾ ਕਰ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ। ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਕਿਸੇ ਸੂਬੇ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਵਿੱਚ ਆਪਣੇ ਜਾਨ ਨੂੰ ਖ਼ਤਰਾ ਦੱਸ ਪੰਜਾਬ ਦੀ ਬੇੱਜ਼ਤੀ ਕਰ ਰਹੇ ਹੋ। ਸਿੱਧੂ ਨੇ ਕਿਹਾ ਕਿ ਜਿੰਨੇ ਤਿਰੰਗੇ ਤੁਸੀਂ ਪਾਰਟੀ, ਤੁਹਾਡੇ ਸੰਘ ਨੇ ਜ਼ਿੰਦਗੀ ਭਰ ਨਹੀਂ ਲਹਿਰਾਏ ਹੋਣੇ ਉਸ ਤੋਂ ਵੱਧ ਤਾਂ ਸਾਡੇ ਪੰਜਾਬੀਆਂ ਦੀਆਂ ਲਾਸ਼ਾਂ ਨਾਲ ਲਿਪਟ ਕੇ ਆ ਰਹੀਆਂ ਹਨ।

ਇੱਜ਼ਤ ਬਚਾਉਣ ਦੀ ਕੋਸ਼ਿਸ਼ ਸਿੱਧੂ ਨੇ ਕਿਹਾ ਕਿ ਇਹ ਕਦੀ ਦੇਸ਼ ਦੇ ਇਤਿਹਾਸ ਵਿੱਚ ਨਹੀਂ ਹੋਇਆ ਹੋਣਾ ਕਿ 70 ਹਜ਼ਾਰ ਕੁਰਸੀ ’ਤੇ ਬੈਠੇ 500 ਲੋਕਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਸੰਬਧੋਨ ਕਰਦਾ ਹੋਵੇ। ਉਹਨਾਂ ਨੇ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਤਾਂ ਬੇਸ਼ਰਮ ਹੋ ਸਕਦਾ ਹੈ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰ ਸਕਦਾ ਸੀ। ਉਹਨਾਂ ਨੇ ਕਿਹਾ ਕਿ ਹੁਣ ਇੱਜ਼ਤ ਬਚਾਉਣ ਲਈ ਇਹ ਢੋਂਗ ਰਚਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਪੁਲਿਸ ਹੱਥ ਸਿੱਧੂ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਪੁਲਿਸ ਹੱਥ ਹੈ, ਦੇਸ਼ ਦੀਆਂ ਬਾਕੀ ਏਜੰਸੀਆਂ ਕੀ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਹ ਸਭ ਇੱਕ ਸਾਜ਼ਿਸ਼ ਹੈ, ਕਿਉਂਕਿ ਲੋਕ ਇਸ ਪਾਰਟੀ ਨੂੰ ਨਕਾਰ ਚੁੱਕੇ ਹਨ।

ਡੇਢ ਸਾਲ ਦੇਸ਼ ਦੇ ਕਿਸਾਨ ਹੱਕ ਮੰਗਦੇ ਰਹੇਨਵਜੋਤ ਸਿੱਧੂ ਨੇ ਕਿਹਾ ਕਿ ਡੇਢ ਸਾਲ ਦੇਸ਼ ਦਾ ਅੰਨ੍ਹਦਾਤਾ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕ ਲਈ ਬੈਠਾ ਰਿਹਾ, ਕਿਸਾਨ ਨੂੰ ਅੱਤਵਾਦੀ ਦਾ ਨਾਂ ਦਿੱਤਾ ਗਿਆ, ਖਾਲਿਸਤਾਨੀ ਕਹਿ ਬੁਲਾਇਆ ਗਿਆ। ਸਿੱਧੂ ਨੇ ਕਿਹਾ ਕਿ ਦੇਸ਼ ਦੇ ਅੰਨ੍ਹਦਾਤੇ ਨੂੰ ਅੰਦੋਲਨ ਜੀਵੀ ਤਕ ਕਿਹਾ। ਉਹਨਾਂ ਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਪੰਜਾਬ ਦੇ ਕਿਸਾਨ ਤੁਹਾਡੇ ਵਿਰੋਧ ਵਿੱਚ ਤਾਂ ਹੋ ਸਕਦੇ ਹਨ, ਪਰ ਤੁਹਾਡੇ ਜਾਨ ਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਸੀ। ਸਿੱਧੂ ਨੇ ਕਿਹਾ ਕਿ ਅਜਿਹਾ ਇਲਜ਼ਾਮ ਲਗਾਉਣਾ ਬਹੁਤ ਮੰਦਭਾਗਾ ਹੈ ਤੇ ਇਹ ਝੂਠ ਹੀ ਸਾਬਤ ਹੋਵੇਗਾ।

ਪੰਜਾਬ ’ਚ ਭਾਜਪਾ ਦਾ ਵਜੂਦ ਨਹੀਂ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਵੋਟ ਬੈਂਕ ਨਹੀਂ ਹੈ। ਜਿਸ ਕਾਰਨ ਇਹ ਮਾਹੌਲ ਖ਼ਰਾਬ ਕਰਨ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਤਾਂ ਇਹ ਕਹਿ ਰਹੇ ਹਨ ਕਿ ਇਹਨਾਂ ਦੇ ਪੱਲ੍ਹੇ ਕੱਖ ਨਹੀਂ ਹੈ, ਇਹ ਸਿਰਫ਼ ਗੰਦ ਪਾਉਣ ਲਈ ਆਏ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰ ਤੁਸੀਂ ਦੂਜੇ ਸੂਬਿਆਂ ਵਿੱਚ ਚੋਣਾਂ ਲੜਨਾ ਚਾਹੁੰਦੇ ਹੋ।

ਪੰਜਾਬ ਦੇ ਮੁੱਦੇ ਖ਼ਤਮ ਕਰਨ ਦੀ ਕੋਸ਼ਿਸ਼ ਸਿੱਧੂ ਨੇ ਕਿਹਾ ਕਿ ਜਿੱਥੇ ਵੀ ਭਾਜਪਾ ਇਹ ਢੋਂਗ ਰਚਾਉਂਦੀ ਹੈ, ਉਦੋਂ ਬਾਕੀ ਸਾਰੇ ਮੁੱਦੇ ਖ਼ਤਮ ਹੋ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਦੇ ਮੁੱਦਿਆਂ ਬਾਰੇ ਕਿਸ ਨੇ ਗੱਲ ਕੀਤੀ ਹੈ। ਸਿੱਧੂ ਨੂੰ ਕਿਹਾ ਕਿ ਭਾਜਪਾ ਨੇ ਤੋਤੇ ਰੱਖੇ ਹੋਏ ਹਨ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਸਿੱਧੂ ਦਾ ਕੈਪਟਨ ’ਤੇ ਨਿਸ਼ਾਨਾ ਸਿੱਧੂ ਨੇ ਕੈਪਨਟ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਤੋਤਾ ਹੈ, ਜਿਸ ਨੂੰ ਦਿੱਲੀ ਤੋਂ ਚੂਰੀ ਆਉਂਦੀ ਹੈ ਤਾਂ ਉਹ ਚੂ-ਚੂ ਕਰਨ ਲੱਗ ਜਾਂਦਾ ਹੈ ਤੇ ਸੁਰੱਖਿਆ ਦੀ ਗੱਲ ਕਰਦਾ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਈ ਪੰਜਾਬ ਦੇ ਮੁੱਦੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਹੁਣ ਬੋਲ ਰਹੇ ਹਨ।

ਇਹ ਵੀ ਪੜੋ:- PM ਮੋਦੀ ਦੇ ਕਾਫ਼ਲੇ ਕੋਲ ਭਾਜਪਾ ਆਗੂ, ਵੀਡੀਓ ਵਾਇਰਲ

Last Updated : Jan 7, 2022, 6:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.