ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਤਿੰਨ ਦਿਨ ਦੀ ਬੈਠਕ ਦੇ ਲਈ ਪੈਰਿਸ ਭੇਜਿਆ ਗਿਆ ਸੀ ਪਰ ਉਨ੍ਹਾਂ ਵੱਲੋਂ ਪੈਰਿਸ ’ਚ ਤਿੰਨ ਦਿਨ ਦੀ ਥਾਂ ’ਤੇ 7 ਦਿਨ ਰਹਿ ਕੇ ਆਏ ਇਨ੍ਹਾਂ ਹੀ ਨਹੀਂ ਇਸ ਦੌਰਾਨ ਆਇਆ ਖਰਚਾ ਉਨ੍ਹਾਂ ਵੱਲੋਂ ਸਰਕਾਰ ਦੇ ਖਾਤੇ ਚ ਪਾਇਆ ਗਿਆ। ਇਸ ਸਬੰਧੀ ਖੁਲਾਸਾ ਆਰਟੀਆਈ ਦੀ ਇੱਕ ਰਿਪੋਰਟ ਚ ਹੋਇਆ।
ਦੱਸ ਦਈੇਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਚੰਡੀਗੜ੍ਹ ਦੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੇ ਤਿੰਨ ਸੀਨੀਅਰ ਅਧਿਕਾਰੀ 2015 ਚ ਪੈਰਿਸ ਗਏ ਸੀ। ਜਿਸਦਾ ਬਿਓਰਾ ਹੁਣ ਆਰਟੀਆਈ ਐਕਟ ਦੇ ਤਹਿਤ ਵਿਦੇਸ਼ੀ ਦੌਰਿਆ ’ਤੇ ਦਾਇਕ ਇੱਕ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਹੈ। ਪੈਰਿਸ ਭੇਜੇ ਗਏ ਤਿੰਨ ਸੀਨੀਅਰ ਅਧਿਕਾਰੀ ਵਿਜੇ ਦੇਵ, ਅਨੁਰਾਗ ਅਗਰਵਾਲ ਅਤੇ ਵਿਕਰਮ ਦੇਵਦੱਤ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਰਟੀਆਈ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਚੰਡੀਗੜ੍ਹ ਦੇ ਕੰਮ ਦੇ ਲਈ ਹੋਈ ਬੈਠਕ ਦੇ ਲਈ ਮਨਜ਼ੂਰ ਕੀਤੀ ਗਈ ਰਾਸ਼ੀ ਤੋਂ ਜਿਆਦਾ ਦਾ ਖਰਚਾ ਕੀਤਾ ਗਿਆ ਜੋ ਕਿ ਮਨਜ਼ੂਰ ਕੀਤੀ ਗਈ ਰਾਸ਼ੀ ਤੋਂ ਲਗਭਗ 40 ਫੀਸਦ ਜਿਆਦਾ ਹੈ।
ਦੱਸ ਦਈਏ ਕਿ ਇਸ ਸਮੇਂ ਵਿਜੇ ਦੇਵ ਇਸ ਸਮੇਂ ਦਿੱਲੀ ਅਤੇ ਚੰਡੀਗੜ੍ਹ ਰਾਜ ਦੇ ਚੋਣ ਕਮਿਸ਼ਨਰ ਹਨ; ਵਿਕਰਮ ਦੇਵ ਦੱਤ ਏਅਰ ਇੰਡੀਆ ਐਸੇਟ ਹੋਲਡਿੰਗ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਨ; ਅਤੇ ਅਨੁਰਾਗ ਅਗਰਵਾਲ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਹਨ।
ਇਹ ਵੀ ਪੜੋ: ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਝੂੰਦਾ ਦੀ ਰਿਪੋਰਟ ’ਤੇ ਹੋ ਸਕਦਾ ਮੰਥਨ