ਚੰਡੀਗੜ੍ਹ: ਇਸ ਵੇਲੇ ਕੋਰੋਨਾ ਵਾਇਰਸ ਦੇ ਕੇਸ ਵਧਦੇ ਹੀ ਜਾ ਰਹੇ ਹਨ ਜਿਸ ਕਰਕੇ ਸਰਕਾਰ ਨੇ ਤਾਲਾਬੰਦੀ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਸੀ ਪਰ ਕਈ ਢੀਠ ਲੋਕ ਅਜੇ ਵੀ ਬੇਮਤਲਬ ਘਰਾਂ ਤੋਂ ਨਿਕਲ ਰਹੇ ਹਨ ਜਿਸ ਨਾਲ ਪੁਲਿਸ ਨੂੰ ਦਿੱਕਤਾਂ ਆ ਰਹੀਆਂ ਹਨ।
ਜਿਹੜੇ ਲੋਕ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਬਾਹਰ ਘੁੰਮ ਰਹੇ ਹਨ ਉਨ੍ਹਾਂ ਨੂੰ ਡੱਕਣ ਲਈ ਕਈ ਵਾਰ ਪੁਲਿਸ ਵੀ ਕੋਰੋਨਾ ਪੀੜਤਾਂ ਦੀ ਸੰਪਰਕ ਵਿੱਚ ਆ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਕਾਬੂ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਨਵੀਂ ਕਾਢ (ਜੁਗਾੜ) ਕੱਢੀ ਹੈ। ਪੁਲਿਸ ਕੋਲ ਛੇ ਫੁੱਟ ਦੀ ਇੱਕ ਸੋਟੀ ਹੈ ਜੋ ਕਿ ਵਿਅਕਤੀ ਨੂੰ ਕਾਬੂ ਕਰਨ ਵਿੱਚ ਮਦਦ ਕਰਦੀ ਹੈ। ਇਸ ਬਾਬਤ ਸਿਟੀ ਬਿਊਟੀਫੁੱਲ ਦੇ ਡੀਜੀਪੀ ਸੰਜੇ ਬੇਨੀਵਾਲ ਨੇ ਟਵੀਟ ਕਰ ਕੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਜਿਵੇਂ ਕਿ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਬਿਨਾਂ ਹੱਥ ਲਾਏ ਵਿਅਕਤੀ ਨੂੰ ਕਾਬੂ ਕਰ ਲੈਂਦੀ ਹੈ। ਇਹ ਯੰਤਰ ਇੱਕ ਹਿਸਾਬ ਨਾਲ ਪੁਲਿਸ ਲਈ ਮਦਦਗਾਰ ਸਾਬਤ ਹੋਵੇਗੀ ਕਿਉਂਕਿ ਹੁਣ ਪੁਲਿਸ ਨੂੰ ਲੋਕਾਂ ਨੂੰ ਹੱਥ ਲਾਉਣ (ਛੂਹਣ) ਦੀ ਲੋੜ ਨਹੀਂ ਹੈ। ਇਸ ਨਾਲ ਉਹ ਕਾਫ਼ੀ ਹੱਦ ਤੱਕ ਕੋਰੋਨਾ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖ ਸਕਦੇ ਹਨ।