ਚੰਡੀਗੜ੍ਹ: ਕੋਰੋਨਾ ਮਹਾਂਮਾਰੀ(coronavirus) ਦੇ ਚੱਲਦੇ ਪ੍ਰਸ਼ਾਸਨ ਵੱਲੋਂ ਲੌਕਡਾਊਨ(Lockdown) ਲਗਾਇਆ ਸੀ ਜਿਸ ’ਤੇ ਹੁਣ ਪ੍ਰਸ਼ਾਸਨ ਵੱਲੋਂ ਢਿੱਲ ਦਿੱਤੀ ਜਾਣ ਲੱਗੀ ਹੈ। ਲੌਕਡਾਊਨ ਚ ਢਿੱਲ ਦਿੱਤੇ ਜਾਣ ਤੋਂ ਬਾਅਦ ਲੋਕ ਬਜ਼ਾਰਾ ਚ ਆਉਣੇ ਸ਼ੁਰੂ ਹੋ ਗਏ ਹਨ। ਪਰ ਇਸ ਦੌਰਾਨ ਕੋਵਿਡ ਨਿਯਮਾਂ ਦੀ ਬਿਲਕੁੱਲ ਵੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ ਕੁਝ ਲੋਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਪਰ ਜਿਆਦਾਤਰ ਲੋਕ ਸਮਾਜਿਕ ਦੂਰੀ ਦਾ ਪਾਲਣ ਕਰ ਰਹੇ ਹਨ ਅਤੇ ਨਾ ਹੀ ਮਾਸਕ ਠੀਕ ਢੰਗ ਨਾਲ ਪਾ ਰਹੇ ਹਨ।
ਜੇਕਰ ਗੱਲ ਕੀਤੀ ਜਾਵੇ ਦੁਕਾਨਦਾਰਾਂ ਦੀ ਤਾਂ ਦੁਕਾਨਦਾਰਾਂ ਦੇ ਲਈ ਜੋ ਨਿਯਮ ਤੈਅ ਕੀਤੇ ਗਏ ਸੀ ਉਨ੍ਹਾਂ ਦੀ ਵੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਦ ਲਈ ਨਿਰਦੇਸ਼ ਦਿੱਤੇ ਗਏ ਸੀ ਕਿ ਉਹ ਦੁਕਾਨਾਂ ਚ ਆਉਣ ਵਾਲੇ ਸਾਰੇ ਗਾਹਕਾਂ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ ਕਰਵਾਉਣਗੇ ਅਤੇ ਇਹ ਨਿਸ਼ਚਿਤ ਕਰਨਗੇ ਕਿ ਸਾਰੇ ਗਾਹਕਾਂ ਨੇ ਮਾਸਕ ਪਾਏ ਹਨ ਜਾਂ ਨਹੀਂ। ਇਸ ਤੋਂ ਇਲਾਵਾ ਦੁਕਾਨਾਂ ਦੇ ਅੰਦਰ ਭੀੜ ਵੀ ਨਹੀਂ ਹੋਣੀ ਚਾਹੀਦੀ ਪਰ ਚੰਡੀਗੜ੍ਹ ਦੇ ਦੁਕਾਨਕਾਰ ਕਿਸੇ ਵੀ ਨਿਯਮ ਦੀ ਪਾਲਣਾ ਕਰਦੇ ਹੋਏ ਦਿਖਾਈ ਨਹੀਂ ਦੇ ਰਹੇ ਹਨ।
ਇਹ ਵੀ ਪੜੋ: Vaccination Campaign:ਪੰਜਾਬ 'ਚ 12 ਜੂਨ ਤੋਂ 18-44 ਸਾਲ ਲਈ ਟੀਕਾਕਰਨ ਮੁਹਿੰਮ ਸ਼ੁਰੂ
ਦੂਜੇ ਪਾਸੇ ਚੰਡੀਗੜ੍ਹ ਦੇ ਸੈਕਟਰ 17 ਬੱਸ ਸਟੈਂਡ ਦੀ ਵੀ ਸਥਿਤੀ ਦਾ ਜਾਇਜਾ ਲਿਆ ਗਿਆ ਤਾਂ ਬੱਸ ਸਟੈਂਡ ’ਚ ਬੇਸ਼ਕ ਲੋਕਾਂ ਦੀ ਗਿਣਤੀ ਘੱਟ ਸੀ ਪਰ ਨਿਯਮਾਂ ਦੀ ਪਾਲਣਾ ਇੱਥੇ ਵੀ ਨਹੀਂ ਕੀਤੀ ਜਾ ਰਹੀ ਸੀ। ਬੱਸ ਸਟੈਂਡ ’ਚ ਕਈ ਲੋਕ ਅਤੇ ਰੋਡਵੇਜ਼ ਕਰਮਚਾਰੀ ਅਜਿਹੇ ਵੀ ਸੀ ਜਿਨ੍ਹਾਂ ਨੇ ਮਾਸਕ ਵੀ ਨਹੀਂ ਪਾਇਆ ਹੋਇਆ ਸੀ।
ਉਧਰ ਚੰਡੀਗੜ੍ਹ ਦੇ ਸੈਕਟਰ 26 ਦੀ ਮੰਡੀ ’ਚ ਨਜਾਰਾ ਕੁਝ ਅਲਗ ਹੀ ਦੇਖਣ ਨੂੰ ਮਿਲਿਆ ਇੱਥੇ ਲੋਕਾਂ ਦੀ ਭੀੜ ਆਮ ਦਿਨਾਂ ਦੀ ਤਰ੍ਹਾਂ ਹੀ ਸੀ ਕਿਸੇ ਵੀ ਤਰ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਭੀੜ ਦੇਖਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਕਹਿਰ ਤੋਂ ਬਿਲਕੁੱਲ ਵੀ ਡਰ ਨਹੀਂ ਹੈ।
ਇਹ ਵੀ ਪੜੋ: ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਆਏ ਸਾਹਮਣੇ, ਲੋਕਾਂ ਨੂੰ ਹੋ ਰਹੀਆਂ ਕਈ ਸਿਹਤ ਸਮੱਸਿਆਵਾਂ