ਚੰਡੀਗੜ੍ਹ: ਚੰਡੀਗੜ੍ਹ ਵਿੱਚ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਜਨਤਕ ਥਾਵਾਂ (no vaccine no entry Chandigarh) ’ਤੇ ਘੁੰਮਣ-ਫਿਰਨ ’ਤੇ ਪਾਬੰਦੀ ਹੋਵੇਗੀ। ਚੰਡੀਗੜ੍ਹ ਵਿੱਚ ਜਿਨ੍ਹਾਂ ਲੋਕਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਹਨ, ਉਨ੍ਹਾਂ ਨੂੰ 1 ਜਨਵਰੀ, 2022 ਤੋਂ ਜਨਤਕ ਥਾਵਾਂ 'ਤੇ ਦਾਖਲਾ ਨਹੀਂ ਮਿਲੇਗਾ। ਅਜਿਹੇ ਲੋਕ ਜਨਤਕ ਥਾਵਾਂ, ਸਬਜ਼ੀ ਮੰਡੀ, ਅਨਾਜ ਮੰਡੀ, ਜਨਤਕ ਆਵਾਜਾਈ, ਪਾਰਕਾਂ, ਧਾਰਮਿਕ ਸਥਾਨਾਂ, ਮਾਲਾਂ, ਸ਼ਾਪਿੰਗ ਕੰਪਲੈਕਸਾਂ ਆਦਿ ਵਿੱਚ ਨਹੀਂ ਜਾ ਸਕਣਗੇ।
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਓਮੀਕਰੋਨ ਵੇਰੀਐਂਟ 'ਤੇ ਚਿੰਤਾ ਜ਼ਾਹਰ ਕਰਦੇ ਹੋਏ, ਚੰਡੀਗੜ੍ਹ ਪ੍ਰਸ਼ਾਸਨ ਨੇ ਜਨਤਕ ਥਾਵਾਂ 'ਤੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾ ਲੈਣ ਵਾਲੇ ਲੋਕਾਂ ਦੇ ਦਾਖਲੇ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ 1 ਜਨਵਰੀ, 2022 ਤੋਂ ਚੰਡੀਗੜ੍ਹ ਦਾ ਕੋਈ ਵਿਅਕਤੀ ਜਿਸ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਹਨ, ਉਸ ਨੂੰ ਜਨਤਕ ਥਾਵਾਂ 'ਤੇ ਦਾਖਲਾ ਨਹੀਂ ਮਿਲੇਗਾ। ਅਜਿਹੇ ਲੋਕਾਂ ਨੂੰ ਪਬਲਿਕ ਟਰਾਂਸਪੋਰਟ 'ਚ ਸਫਰ ਕਰਨ ਤੋਂ ਲੈ ਕੇ ਮੈਰਿਜ ਹਾਲ, ਸਰਕਾਰੀ ਦਫਤਰਾਂ, ਬਾਜ਼ਾਰਾਂ, ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਐਂਟਰੀ ਨਹੀਂ ਮਿਲੇਗੀ।
ਜਿਹੜੇ ਲੋਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲੈਂਦੇ, ਉਨ੍ਹਾਂ ਦੇ ਇੱਥੇ ਜਾਣ 'ਤੇ ਪਾਬੰਦੀ ਹੋਵੇਗੀ :
- ਜਨਤਕ ਥਾਵਾਂ, ਸਬਜ਼ੀ ਮੰਡੀ, ਅਨਾਜ ਮੰਡੀ, ਪਬਲਿਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨ, ਮਾਲ, ਸ਼ਾਪਿੰਗ ਕੰਪਲੈਕਸ ਆਦਿ ਥਾਵਾਂ 'ਤੇ ਨਹੀਂ ਜਾ ਸਕਣਗੇ।
- ਚੰਡੀਗੜ੍ਹ ਵਿੱਚ ਸਾਰੇ ਸਰਕਾਰੀ, ਬੋਰਡ ਅਤੇ ਕਾਰਪੋਰੇਸ਼ਨ ਦਫ਼ਤਰਾਂ ਵਿੱਚ ਕੋਈ ਐਂਟਰੀ ਨਹੀਂ
- ਹੋਟਲ, ਬਾਰ, ਰੈਸਟੋਰੈਂਟ, ਮਾਲ, ਸਿਨੇਮਾ ਹਾਲ, ਜਿਮ ਵਿੱਚ ਕੋਈ ਐਂਟਰੀ ਨਹੀਂ
- ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਵਿੱਚ ਦਾਖਲਾ ਨਹੀਂ
ਧਿਆਨ ਯੋਗ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਥਾਵਾਂ 'ਤੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਏ ਬਿਨਾਂ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਦਾ 500 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਚਲਾਨ ਨਾ ਕੱਟਿਆ ਗਿਆ ਤਾਂ ਆਈਪੀਸੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।
ਵੈਕਸੀਨ ਦੀ ਡੋਜ਼ ਦੀ ਇਸ ਤਰ੍ਹਾਂ ਹੋਵੇਗੀ ਜਾਂਚ
- ਵੈਕਸੀਨ ਦੀ ਦੂਜੀ ਖੁਰਾਕ ਦੀ ਸਾਫਟ ਜਾਂ ਹਾਰਡ ਕਾਪੀ ਹੋਣੀ ਜ਼ਰੂਰੀ ਹੈ।
- ਇਹ ਜਾਣਨ ਲਈ ਕਿ ਵੈਕਸੀਨ ਦੀ ਦੂਜੀ ਖੁਰਾਕ ਬਾਕੀ ਹੈ ਜਾਂ ਨਹੀਂ ਪਹਿਲੀ ਖੁਰਾਕ ਦਾ ਸਰਟੀਫਿਕੇਟ
- ਜਿਨ੍ਹਾਂ ਕੋਲ ਸਮਾਰਟ ਫ਼ੋਨ ਨਹੀਂ ਹੈ, ਉਨ੍ਹਾਂ ਕੋਲ ਕੋਵਿਨ ਪੋਰਟਲ ਦੁਆਰਾ ਭੇਜਿਆ ਗਿਆ ਮੈਸੇਜ
- ਟੀਕਾਕਰਨ ਦੀ ਸਥਿਤੀ ਜਾਣਨ ਲਈ ਅਰੋਗਿਆ ਸੇਤੂ ਐਪ
ਇਹ ਵੀ ਪੜ੍ਹੋ : ਚੰਨੀ ਦੇ ਬਿਆਨ ਉਪਰੰਤ ਹੁਣ ਨਿਜਾਮਪੁਰ ਗੁਰਦੁਆਰੇ ਦਾ ਗ੍ਰੰਥੀ ਗਿਰਫਤਾਰ