ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ (Chandigarh Municipal Corporation Election Announced) ਦੇ ਲਈ ਚੋਣਾਂ ਦੀ ਤਾਰੀਖਾ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅੱਜ ਤੋਂ ਚੋਣ ਜਾਬਤਾ ਲਾਗੂ ਹੋ ਗਿਆ ਹੈ। ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ (Chandigarh Municipal Corporation Election) ਦੀਆਂ ਚੋਣਾਂ 24 ਦਸੰਬਰ ਨੂੰ ਹੋਣੀਆਂ ਹਨ। ਜਿਸ ਦੇ ਲਈ ਨਾਮਜ਼ਦਗੀ ਪੱਤਰ 27 ਤੋਂ 4 ਦਸੰਬਰ ਤੱਕ ਭਰੇ ਜਾਣਗੇ।
ਚੋਣ ਕਮਿਸ਼ਨਰ ਐੱਸ ਕੇ ਸ਼੍ਰੀਵਾਸਤਵ ਨੇ ਦੱਸਿਆ ਕਿ 4 ਦਸੰਬਰ ਨੂੰ ਨਾਮਜ਼ਦਗੀ ਦੀ ਆਖਿਰੀ ਤਾਰੀਖ ਹੋਵੇਗੀ। 6 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। 9 ਦਸੰਬਰ ਨੂੰ ਜਿਨ੍ਹਾਂ ਵੱਲੋਂ ਨਾਮਜ਼ਦਗੀ ਪੱਤਰ (Nomination Form) ਵਾਪਸ ਲੈਣੇ ਹੋਣਗੇ ਉਹ ਵਾਪਸ ਲਏ ਜਾ ਸਕਦੇ ਹਨ। 24 ਦਸੰਬਰ ਨੂੰ ਚੋਣਾਂ ਹੋਣਗੀਆਂ ਅਤੇ 27 ਦਸੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਇਹ ਵੀ ਪੜੋ: 2 ਦਿਨ ਦੇ ਪੰਜਾਬ ਦੌਰੇ ’ਤੇ CM ਅਰਵਿੰਦ ਕੇਜਰੀਵਾਲ, ਔਰਤਾਂ ਲਈ ਕਰਨਗੇ...
ਚੋਣ ਕਮਿਸ਼ਨਰ ਐੱਸ ਕੇ ਸ਼੍ਰੀਵਾਸਤਵ ਨੇ ਦੱਸਿਆ ਕਿ ਕੁੱਲ ਵੋਟਰ 6 ਲੱਖ 30 ਹਜ਼ਾਰ ਤੋਂ ਜਿਆਦਾ ਹਨ, ਜਿਨ੍ਹਾਂ ’ਚ ਪੁਰਸ਼ ਵੋਟਰ 3 ਲੱਖ 30 ਹਜ਼ਾਰ ਤੋਂ ਜਿਆਦਾ ਹੈ ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 2 ਲੱਖ 99 ਹਜ਼ਾਰ ਤੋਂ ਜਿਆਦਾ ਹਨ ਅਤੇ ਹੋਰ 17 ਵੋਟਰ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਵੇਰ ਸਾਢੇ 7 ਤੋਂ ਸ਼ਾਮ ਦੇ 5 ਵਜੇ ਤੱਕ ਮਤਦਾਨ ਹੋਵੇਗਾ। ਚੋਣ ਤੋਂ 72 ਘੰਟਿਆ ਪਹਿਲਾਂ ਹੀ ਪ੍ਰਚਾਰ ਬੰਦ ਹੋ ਜਾਵੇਗਾ।
ਇਹ ਵੀ ਪੜੋ: Assembly Elections 2022: ਕਾਂਗਰਸ ਵੱਲੋਂ ਲੁਧਿਆਣਾ ‘ਚ ਵੱਡਾ ਸ਼ਕਤੀ ਪ੍ਰਦਰਸ਼ਨ