ETV Bharat / city

ਚੰਡੀਗੜ੍ਹ ਨਗਰ ਨਿਗਮ ਨੇ ਸੀਐੱਮ ਰਿਹਾਇਸ਼ ਦਾ ਕੱਟਿਆ ਚਾਲਾਨ, ਲੱਗਿਆ ਇੰਨਾ ਜ਼ੁਰਮਾਨਾ... - Chandigarh MC cut Challan Of Dirt Near Chief Minister Residence

ਚੰਡੀਗੜ੍ਹ ਨਗਰ ਨਿਗਮ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਚਾਲਾਨ ਕੀਤਾ ਗਿਆ ਹੈ। ਨਗਰ ਨਿਗਮ ਨੇ ਕੋਠੀ ਦੇ ਪਿੱਛੇ ਗੰਦਗੀ ਅਤੇ ਕੁੜਾ ਹੋਣ ਕਾਰਨ 10 ਹਜ਼ਾਰ ਦਾ ਚਾਲਾਨ ਕੀਤਾ ਹੈ।

ਸੀਐੱਮ ਰਿਹਾਇਸ਼ ਦਾ ਕੱਟਿਆ 10 ਹਜ਼ਾਰ ਦਾ ਚਾਲਾਨ

author img

By

Published : Jul 23, 2022, 12:53 PM IST

Updated : Jul 23, 2022, 3:46 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਚੰਡੀਗੜ੍ਹ ਨਗਰ ਨਿਗਮ ਵੱਲੋਂ ਚਾਲਾਨ ਕੱਟਿਆ ਗਿਆ ਹੈ। ਜੀ ਹਾਂ ਚੰਡੀਗੜ੍ਹ ਨਗਰ ਨਿਗਮ ਵੱਲੋਂ ਸੈਕਟਰ 2 ਚ ਸਥਿਤ ਕੋਠੀ ਨੰਬਰ 7 ਦਾ ਚਾਲਾਨ ਕੱਟਿਆ ਹੈ ਜਿਸ ਦਾ ਕਾਰਨ ਕੁੜਾ ਸੀ। ਜੀ ਹਾਂ ਕੋਠੀ ਨੰਬਰ 7 ਦੇ ਪਿੱਛੇ ਕੁੜਾ ਅਤੇ ਗੰਦਗੀ ਹੋਣ ਕਾਰਨ ਨਗਰ ਨਿਗਮ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

ਸੀਐੱਮ ਰਿਹਾਇਸ਼ ਦਾ ਕੱਟਿਆ 10 ਹਜ਼ਾਰ ਦਾ ਚਾਲਾਨ
ਸੀਐੱਮ ਰਿਹਾਇਸ਼ ਦਾ ਕੱਟਿਆ 10 ਹਜ਼ਾਰ ਦਾ ਚਾਲਾਨ

10 ਹਜ਼ਾਰ ਦਾ ਕੱਟਿਆ ਜ਼ੁਰਮਾਨਾ: ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਤਕਰੀਬਨ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਨਿਗਮ ਨੇ ਇਹ ਚਾਲਾਨ ਸੀਆਰਪੀਐਫ ਬਟਾਲੀਅਨ 113, ਡੀਐਸਪੀ ਹਰਜਿੰਦਰ ਸਿੰਘ ਦੇ ਨਾਂ ’ਤੇ ਕੱਟਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤੜਕਸਾਰ ਕੋਠੀ ਦੇ ਪਿੱਛੇ ਕੁੜਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਇੱਥੇ ਪਹੁੰਚੇ ਸੀ।

ਕੋਠੀ ਚ ਰਹਿੰਦੇ ਹਨ ਸੁਰੱਖਿਆ ਕਰਮੀ: ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਠੀ ਨੰਬਰ 7 ਮਿਲੀ ਹੋਈ ਹੈ ਪਰ ਉਹ 6 ਨੰਬਰ ਕੋਠੀ ਚ ਰਹਿੰਦੇ ਹਨ, ਇੱਥੇ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਰਹਿੰਦੇ ਹਨ। ਇੱਥੇ ਮੰਤਰੀਆਂ ਦੀਆਂ ਗੱਡੀਆਂ ਵੀ ਖੜੀਆ ਰਹਿੰਦੀਆਂ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚਾਲਾਨ ਕਟਾਉਣ ਵਾਲੇ ਅਧਿਕਾਰੀ ਨੇ ਚਾਲਾਨ ਪੇਪਰ ’ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਚਾਲਾਨ ਹਫਤੇ ਚ ਭਰਿਆ ਜਾ ਸਕਦਾ ਹੈ।

ਇਹ ਵੀ ਪੜੋ: ਵਿਦੇਸ਼ਾਂ ਵਿੱਚ ਬੈਠੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਭਾਰਤ ਲਿਆਉਣ ਦੀ ਤਿਆਰੀ ’ਚ ਪੁਲਿਸ

Last Updated : Jul 23, 2022, 3:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.