ਚੰਡੀਗੜ੍ਹ : ਕੌਮਾਂਤਰੀ ਹਵਾਈ ਅੱਡੇ ਉੱਤੇ ਕੌਮਾਂਤਰੀ ਉਡਾਨਾਂ ਦੇ ਨਾ ਆਉਣ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਖ਼ਤ ਨਜ਼ਰ ਆਇਆ, ਇਸ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਮੁੱਖ ਜੱਜ ਅਰੁਣ ਭਿਲਾਈ ਦੀ ਬੈਂਚ ਨੇ ਸੁਣਵਾਈ ਕੀਤੀ ਅਤੇ ਹਵਾਈ ਅੱਡਾ ਅਥਾਰਿਟੀ ਨੂੰ ਜੰਮ ਕੇ ਝਾੜ ਪਾਈ।
ਸੱਜੇ ਪੱਖ ਵੱਲੋਂ ਕੋਰਟ ਨੂੰ ਦੱਸਿਆ ਗਿਆ ਕਿ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਹਾਲੇ ਤੱਕ ਹਵਾਈ ਅੱਡੇ ਉੱਤੇ ਕੈਟ ਥ੍ਰੀ ਸਿਸਟਮ ਚਾਲੂ ਨਹੀਂ ਕੀਤਾ ਗਿਆ ਜਿਸ ਕਾਰਨ ਹਵਾਬਾਜ਼ੀ ਕੰਪਨੀਆਂ ਕੌਮਾਂਤਰੀ ਉਡਾਨਾਂ ਸ਼ੁਰੂ ਨਹੀਂ ਸਕੀਆਂ। ਕੋਰਟ ਨੂੰ ਦੱਸਿਆ ਗਿਆ ਕਿ ਟਾਟਾ ਦੀ ਕੰਪਨੀ ਸੌਦੇਬਾਜ਼ੀ ਤੋਂ ਬਾਅਦ ਨਿਰਧਾਰਿਤ ਰਾਸ਼ੀ ਉੱਤੇ ਹੀ ਕੈਟ-ਥ੍ਰੀ ਸਿਸਟਮ ਲਗਾਉਣ ਦੇ ਲਈ ਮੰਨ ਗਈ ਸੀ, ਪਰ ਹਵਾਈ ਅੱਡੇ ਦੀ ਅਥਾਰਟੀ ਅਤੇ ਸੁਰੱਖਿਆ ਮੰਤਰਾਲੇ ਵੱਲੋਂ ਕਈ ਅੜਚਨਾਂ ਪਾਈਆਂ ਗਈਆ ਜਿਸ ਤੋਂ ਬਾਅਦ ਕੰਮ ਪੂਰਾ ਨਹੀਂ ਹੋ ਪਾਇਆ।
ਇਹ ਵੀ ਪੜ੍ਹੋ : ਵਿਧਾਇਕ ਪਰਗਟ ਸਿੰਘ ਨੇ ਦੱਸਿਆ, ਮੁਲਾਕਾਤ ਦੌਰਾਨ ਕੀ-ਕੀ ਬੋਲੇ ਕੈਪਟਨ
ਸੁਣਵਾਈ ਦੌਰਾਨ ਕੋਰਟ ਵੱਲੋਂ ਕੇਂਦਰ ਅਤੇ ਅਥਾਰਿਟੀ ਨੂੰ ਜਲਦ ਤੋਂ ਜਲਦ ਕੈਟ-ਥ੍ਰੀ ਦਾ ਕੰਮ ਪੂਰਾ ਕੀਤਾ ਜਾਣ ਦੇ ਹੁਕਮ ਦਿੱਤੇ ਗਏ ਹਨ।
ਕੇਂਦਰੀ ਵਕੀਲ ਵੱਲੋਂ ਕੋਰਟ ਵਿੱਚ ਦੱਸਿਆ ਗਿਆ ਕਿ ਕੇਂਦਰ ਦੀ ਜਾਂਚ ਕਮੇਟੀ ਵੱਲੋਂ ਦੌਰਾ ਕਰ ਇਹ ਫ਼ੈਸਲਾ ਦਿੱਤਾ ਗਿਆ ਸੀ ਕਿ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਦੀਆਂ ਉਸਾਰੀਆਂ ਨੂੰ ਹਟਾਇਆ ਜਾਵੇ।