ETV Bharat / city

ਕਿਸਾਨਾਂ ਦਾ ਚੱਕਾ ਜਾਮ, ਬੱਸ 'ਚ ਸਫ਼ਰ ਕਰਨ ਵਾਲੇ ਹੋਣਗੇ ਖੱਜਲ ਖਵਾਰ

ਕਿਸਾਨਾਂ ਦੇ ਚੱਕੇ ਜਾਮ ਨੂੰ ਲੈ ਕੇ ਮੁਹਾਲੀ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕਰ ਦਿੱਤੇ ਹਨ ਅਤੇ ਕੁੱਝ ਇੱਕ ਟਰੈਫਿਕ ਰੂਟ ਤਿੰਨ ਘੰਟੇ ਲਈ ਬਦਲ ਦਿੱਤੇ ਗਏ ਹਨ ਤੇ ਪੰਜਾਬ ਸਰਕਾਰ ਨੇ ਕਿਸੇ ਵੀ ਤਰੀਕੇ ਦੀ ਸਪੈਸ਼ਲ ਫੋਰਸ ਤਾਇਨਾਤ ਨਹੀਂ ਕੀਤੀ ਜਾਵੇਗੀ ਹਾਲਾਂਕਿ ਹਰ ਇੱਕ ਧਰਨੇ ਵਾਲੀ ਥਾਂ 'ਤੇ ਪੁਲਿਸ ਤਾਇਨਾਤ ਰਹੇਗੀ।

author img

By

Published : Feb 5, 2021, 4:22 PM IST

Updated : Feb 5, 2021, 7:06 PM IST

ਚੰਡੀਗੜ੍ਹ :ਨਵੇਂ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਬਾਰਡਰ ਧਰਨੇ 'ਤੇ ਬੈਠੇ ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ ਸਣੇ ਦੇਸ਼ ਭਰ ਦੇ ਕਿਸਾਨਾਂ ਨੇ 6 ਫਰਵਰੀ ਨੂੰ ਤਿੰਨ ਘੰਟੇ ਲਈ ਚੱਕਾ ਜਾਮ ਕਰਨਾ ਹੈ, ਜਿਸ ਨੂੰ ਲੈ ਕੇ ਸੂਬੇ ਭਰ ਵਿੱਚ ਕਿਸਾਨ ਜਥੇਬੰਦੀਆਂ ਦੀ ਬੈਠਕਾਂ ਦਾ ਦੌਰ ਜਾਰੀ ਹੈ। ਇਸ ਬਾਬਤ ਮੋਹਾਲੀ ਦੇ ਕਿਸਾਨ ਆਗੂ ਨਛੱਤਰ ਬੈਦਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਜ਼ੀਰਕਪੁਰ ਤੋਂ ਪਟਿਆਲਾ ਜਾਣ ਵਾਲੇ ਹਾਈਵੇ ਦੇ ਅਜੀਜਪੁਰ ਟੋਲ ਟੈਕਸ ਤੇ ਧਰਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਖਰੜ ਲਾਂਡਰਾ ਰੋਡ ਸਣੇ ਲੁਧਿਆਣਾ ਜਾਣ ਵਾਲੇ ਰੋਡ ਅਤੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਮਾਰਗ ਤੇ ਵੀ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ।

ਕਿਸਾਨਾਂ ਦਾ ਚੱਕਾ ਜਾਮ, ਬੱਸ 'ਚ ਸਫ਼ਰ ਕਰਨ ਵਾਲੇ ਹੋਣਗੇ ਖੱਜਲ ਖਵਾਰ
ਮੁਹਾਲੀ ਪੁਲਿਸ ਅਤੇ ਟ੍ਰੈਫਿਕ ਪੁਲਿਸ ਨੇ ਕੀਤੇ ਪੁਖ਼ਤਾ ਇੰਤਜ਼ਾਮ

ਕਿਸਾਨਾਂ ਦੇ ਚੱਕੇ ਜਾਮ ਨੂੰ ਲੈ ਕੇ ਮੁਹਾਲੀ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕਰ ਦਿੱਤੇ ਹਨ ਅਤੇ ਕੁੱਝ ਇੱਕ ਟਰੈਫਿਕ ਰੂਟ ਤਿੰਨ ਘੰਟੇ ਲਈ ਬਦਲ ਦਿੱਤੇ ਗਏ ਹਨ ਤੇ ਪੰਜਾਬ ਸਰਕਾਰ ਨੇ ਕਿਸੇ ਵੀ ਤਰੀਕੇ ਦੀ ਸਪੈਸ਼ਲ ਫੋਰਸ ਤਾਇਨਾਤ ਨਹੀਂ ਕੀਤੀ ਜਾਵੇਗੀ ਹਾਲਾਂਕਿ ਹਰ ਇੱਕ ਧਰਨੇ ਵਾਲੀ ਥਾਂ 'ਤੇ ਪੁਲਿਸ ਤਾਇਨਾਤ ਰਹੇਗੀ।

ਪੰਜਾਬ ਰੋਡਵੇਜ਼ ਨੇ ਕਿਸਾਨਾਂ ਦੀ ਕੀਤੀ ਹਮਾਇਤ

ਪੰਜਾਬ ਰੋਡਵੇਜ਼ ਜਥੇਬੰਦੀ ਦੇ ਆਗੂਆਂ ਨੇ ਬੈਠਕ ਕਰ ਕਿਸਾਨਾਂ ਦੇ ਚੱਕੇ ਜਾਮ ਦੀ ਹਮਾਇਤ ਕਰਦਿਆਂ ਈਟੀਵੀ ਭਾਰਤ ਨੂੰ ਦੱਸਿਆ ਕਿ ਜਿੱਥੇ ਵੀ ਕਿਸਾਨ ਉਨ੍ਹਾਂ ਦੀਆਂ ਗੱਡੀਆਂ ਰੋਕਣਗੇ। ਉਹ ਰੁੱਕ ਜਾਣਗੇ ਪਰ ਕਿਸੇ ਵੀ ਤਰੀਕੇ ਦਾ ਰੂਟ ਬਦਲ ਕੇ ਬੱਸਾਂ ਨਹੀਂ ਚਲਾਈਆਂ ਜਾਣਗੀਆਂ। ਪਰ ਇਸ ਦੌਰਾਨ ਮੁਸਾਫਰਾਂ ਨੂੰ ਤਿੰਨ ਘੰਟੇ ਲਈ ਮੁਸ਼ਕਲਾਂ ਜ਼ਰੂਰ ਆਉਣਗੀਆਂ ਪਰ ਖ਼ਬਰ ਲਿੱਖੇ ਜਾਣ ਤੱਕ ਪੀਆਰਟੀਸੀ ਨੇ ਕਿਸੇ ਵੀ ਤਰੀਕੇ ਦੀ ਰੋਡਵੇਜ਼ ਉੱਪਰ ਫੇਰਬਦਲ ਦੀ ਜਾਣਕਾਰੀ ਨਹੀਂ ਮਿਲ ਸਕੀ।

ਹਾਲਾਂਕਿ ਸੈਕਟਰ ਤਰਤਾਈ ਸਥਿਤ ਪੀਆਰਟੀਸੀ ਦੇ ਇੰਸਪੈਕਟਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਕਿਸਾਨਾਂ ਦੇ ਤਿੰਨ ਘੰਟੇ ਲਈ ਕੀਤੇ ਜਾਣ ਵਾਲੇ ਚੱਕੇ ਜਾਮ ਨੂੰ ਲੈ ਕੇ ਕੋਈ ਵੀ ਚਿੱਠੀ ਉਨ੍ਹਾਂ ਨੂੰ ਨਹੀਂ ਮਿਲਿਆ ।

ਕਾਂਗਰਸ ਨੇ ਕਿਸਾਨਾਂ ਦੇ ਚੱਕੇ ਜਾਮ ਦੀ ਕੀਤੀ ਹਿਮਾਇਤ: ਚੱਬੇਵਾਲ

ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਚੱਕੇ ਜਾਮ ਦੀ ਹਮਾਇਤ ਕਰਦਿਆਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਉਹ ਲਗਾਤਾਰ ਕਿਸਾਨਾਂ ਦੀ ਹਮਾਇਤ ਕਰਦੇ ਆ ਰਹੇ ਹਨ ਤੇ ਇਸ ਚੱਕੇ ਜਾਮ ਦੀ ਵੀ ਉਨ੍ਹਾਂ ਵੱਲੋਂ ਪੂਰਾ ਸਾਥ ਦਿੱਤਾ ਜਾਵੇਗਾ।

ਮਾਲ ਗੱਡੀਆਂ ਰੇਲਵੇ ਦੇ ਰੂਟ ਨਹੀਂ ਕੀਤੇ ਗਏ ਡਾਈਵਰਟ

ਅੰਬਾਲਾ ਡਿਵੀਜ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਚੱਕੇ ਜਾਮ ਨੂੰ ਲੈ ਕੇ ਪੰਜਾਬ ਦੇ ਵਿੱਚ ਕੋਈ ਵੀ ਰੇਲਵੇ ਦਾ ਰੂਟ ਡਾਇਵਰਟ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਅਧਿਕਾਰਿਕ ਚਿੱਠੀ ਨਹੀਂ ਆਈ ਹੈ। ਚਿੱਠੀ ਰੇਲਵੇ ਵਿਭਾਗ ਨੇ ਜਾਰੀ ਕੀਤੀ ਹੈ। ਦੱਸ ਦਈਏ ਕਿ ਅੰਬਾਲਾ ਡਿਵੀਜ਼ਨ ਤੋਂ ਪੰਜਾਬ ਲਈ ਕੁੱਲ 155 ਗੱਡੀਆਂ ਰੇਲਵੇ ਰੂਟ ਤੇ ਚਲਦੀਆਂ ਨੇ ਫਿਲਹਾਲ ਕਿਸਾਨਾਂ ਨੇ ਹਾਈਵੇ 'ਤੇ ਚੱਕਾ ਜਾਮ ਕਰਨ ਦੀ ਕੋਲ ਕੀਤੀ ਗਈ ਹੈ। ਜੇਕਰ ਕਿਸਾਨ ਰੇਲਵੇ ਟਰੈਕ ਉੱਪਰ ਆਉਣਗੇ ਤਾਂ ਰੇਲ ਗੱਡੀਆਂ ਉਸੇ ਟਰੈਕ ਤੇ ਹੀ ਰੋਕੇ ਜਾਣ ਦੀ ਹਦਾਇਤ ਦਿੱਤੀ ਗਈ ਹੈ

Last Updated : Feb 5, 2021, 7:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.