ਚੰਡੀਗੜ੍ਹ: ਗਰਭ ਅਵਸਥਾ ਦੌਰਾਨ ਪੌਸ਼ਟਿਕ ਖ਼ੁਰਾਕ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਹੋਣ ਕਾਰਨ ਹਰ ਸਾਲ ਸਿਜ਼ੇਰੀਅਨ ਡਿਲੀਵਰੀ ਦੇ ਮਾਮਲੇ ਵਧ ਰਹੇ ਹਨ। ਜੇਕਰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਸੈਕਟਰ 16 ਸਥਿਤ ਗੌਰਮਿੰਟ ਮਲਟੀ ਸਪੈਸ਼ੈਲਿਟੀ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਜਨਵਰੀ 2021 ਵਿੱਚ 251 ਸਿਜ਼ੇਰੀਅਨ ਅਤੇ 592 ਨਾਰਮਲ ਡਿਲਵਰੀਆਂ ਹੋਈਆਂ ਹਨ। ਫਰਵਰੀ ਦੇ ਮਹੀਨੇ ਵਿੱਚ ਹਾਲੇ ਤੱਕ 146 ਸਿਜ਼ੇਰੀਅਨ ਡਿਲਵਰੀਆਂ ਹੋਈਆਂ ਹਨ।
ਗਾਇਨੀਕੋਲਜਿਸਟ ਡਾ. ਸੁਧਾ ਨੇ ਕਿਹਾ ਕਿ ਸਿਜ਼ੇਰੀਅਨ ਡਿਲਵਰੀ ਗਰਭਵਤੀ ਮਹਿਲਾ ਦੀ ਸਥਿਤੀ ਨੂੰ ਦੇਖ ਕੇ ਕੀਤੀ ਜਾਂਦੀ ਹੈ। ਜ਼ਿਆਦਾ ਤਰ ਮਹਿਲਾਵਾਂ ਨਾਰਮਲ ਡਿਲਵਰੀ ਨੂੰ ਹੀ ਤਵਜੂ ਦਿੰਦਿਆਂ ਹਨ ਪਰ ਜਦੋਂ ਉਨ੍ਹਾਂ ਤੋਂ ਦਰਦ ਸਹਿਣ ਨਹੀਂ ਹੁੰਦਾ ਤਾਂ ਉਹ ਸਿਜ਼ੇਰੀਅਨ ਡਿਲਵਰੀ ਦੀ ਮੰਗ ਕਰਦੀਆਂ ਹਨ। ਉਨ੍ਹਾਂ ਕਿਹਾ ਕਿ 35 ਫੀਸਦ ਸਿਜੇਰੀਅਨ ਡਿਲਵਰੀ ਦਾ ਰੇਟ ਹੈ।
ਗਾਇਨੀਕੋਲਜਿਸਟ ਡਾ. ਅਲਕਾ ਸਹਿਗਲ ਨੇ ਕਿਹਾ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਤਾਬਕ ਸਿਜ਼ੇਰੀਅਨ ਡਿਲੀਵਰੀ ਰੇਟ 15 ਤੋਂ 16 ਪ੍ਰਤੀਸ਼ਤ ਹੋਣਾ ਚਾਹੀਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਜ਼ੇਰੀਅਨ ਡਿਲਵਰੀ ਦੇ ਹੋਣ ਦੇ ਕਈ ਕਾਰਨ ਹਨ। ਜੋ ਕਿ ਇਸ ਤਰ੍ਹਾਂ ਹਨ।
- ਸਭ ਤੋਂ ਪਹਿਲਾਂ ਕਿ ਅਲਟਰਾਸਾਊਂਡ ਵਿੱਚ ਇਹ ਪਤਾ ਚੱਲ ਜਾਂਦਾ ਹੈ ਕਿ ਬੱਚੇ ਅਤੇ ਮਾਂ ਦੀ ਕੀ ਸਥਿਤੀ ਹੈ। ਉਨ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਡਾਕਟਰ ਨਾਰਮਲ ਅਤੇ ਸਿਜ਼ੇਰੀਅਨ ਡਲਿਵਰੀ ਕਰਦੇ ਹਨ। ਜੇਕਰ ਬੱਚੇ ਨੂੰ ਡਿਲਵਰੀ ਵੇਲੇ ਕਿਸੇ ਤਰ੍ਹਾਂ ਦਿਕੱਤ ਹੁੰਦੀ ਹੈ ਤਾਂ ਡਾਕਟਰ ਸਿਜੇਰੀਅਨ ਡਿਲਵਰੀ ਕਰਦੇ ਹਨ।
- ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਆਰਟੀਫੀਸ਼ਲ ਲੇਬਰ ਪੇਨ ਦੇਣੀ ਹੁੰਦੀ ਜਿਸ ਕਰਕੇ ਸਿਜ਼ੇਰੀਅਨ ਡਿਲਵਰੀ ਦੇ ਜ਼ਿਆਦਾ ਚਾਂਸ ਰਹਿੰਦੇ ਹਨ।
- ਉਨ੍ਹਾਂ ਕਿਹਾ ਕਿ ਇਲੈਕਟ੍ਰਨਿਕ ਮੋਨਟਰਿੰਗ ਕਰਕੇ ਡਾਕਟਰ ਬੱਚੇ ਦੀ ਸਥਿਤੀ ਨੂੰ ਦੇਖ ਸਕਦੇ ਹਨ ਤੇ ਬੱਚੇ ਦੀ ਹਾਰਟ ਬੀਟ ਦਾ ਮੁਲਾਂਕਣ ਕਰ ਸਕਦੇ ਹਨ। ਇਸ ਦਾ ਮੁਲਾਂਕਣ ਹੋਣ ਉੱਤੇ ਬੱਚੇ ਅਤੇ ਮਾਂ ਦੀ ਜਾਨ ਦਾ ਬਚਾਅ ਕਰਨ ਲਈ ਸਿਜ਼ੇਰੀਅਨ ਡਿਲਵਰੀ ਕਰਨੀ ਪੈਂਦੀ ਹੈ।