ETV Bharat / city

'ਅਨਾਜ ਖ਼ਰਾਬ ਹੋਣ ਤੋਂ ਰੋਕਣ ਲਈ ਕੇਂਦਰ ਸਰਕਾਰ ਬਣਾਏ ਠੋਸ ਰਣਨੀਤੀ' - ਕੇਂਦਰ ਸਰਕਾਰ

ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਨਤਕ ਵੰਡ ਰਾਜ ਮੰਤਰੀ ਰਾਏ ਸਾਹਿਬ ਦਾਦਾਰਾਓ ਦਾਨਵੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰ ਸਰਕਾਰ ਕੋਲੋਂ ਅਨਾਜ ਦੇ ਰਾਖਵੇਂ ਲਈ ਸੂਬੇ 'ਚ ਅਨਾਜ ਭੰਡਾਰਨ ਦੀ ਸਮੱਸਿਆ ਨੂੰ ਹੱਲ ਕੀਤੇ ਜਾਣ ਲਈ ਠੋਸ ਰਣਨੀਤੀ ਤਿਆਰ ਕੀਤੇ ਜਾਣ ਦੀ ਅਪੀਲ ਕੀਤੀ।

ਫੋਟੋ
ਫੋਟੋ
author img

By

Published : Feb 18, 2020, 10:58 PM IST

ਚੰਡੀਗੜ੍ਹ: ਪੰਜਾਬ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਵਿਖੇ ਜਨਤਕ ਵੰਡ ਰਾਜ ਮੰਤਰੀ ਰਾਏਸਾਹੇਬ ਦਾਦਾਰਾਓ ਦਾਨਵੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਹਾਂ ਨੇ ਪੰਜਾਬ ਵਿੱਚ ਅਨਾਜ ਦੇ ਰਾਖਵੇਂਕਰਨ ਲਈ ਆ ਰਹੀ ਮੁਸ਼ਕਲਾਂ ਬਾਰੇ ਚਰਚਾ ਕੀਤੀ।

ਇਸ ਦੌਰਾਨ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਅਨਾਜ ਦੇ ਭੰਡਾਰਨ ਦੀ ਸਮੱਸਿਆ ਕਾਰਨ ਸੂਬਾ ਸਰਕਾਰ ਨੂੰ ਸਲਾਨਾ 2000 ਕਰੋੜ ਦਾ ਵਿੱਤੀ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਨਾਜ ਦਾ ਭੰਡਾਰਨ ਕਰਨ ਦੀ ਸਮੱਸਿਆ ਸਾਲ ਦਰ ਸਾਲ ਵੱਧਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਦੀਆਂ ਤੋਂ ਦੇਸ਼ ਦੀ ਜਨਤਾ ਦਾ ਢਿੱਡ ਭਰਦਾ ਹੈ, ਪਰ ਇਹ ਵੱਡੀ ਤ੍ਰਾਸਦੀ ਹੈ, ਕਿ ਇੱਥੇ ਅਨਾਜ ਦੀ ਸਾਂਭ ਸੰਭਾਲ ਤੇ ਭੰਡਰਾਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੇ ਹਿੱਸੇ ਪੈ ਜਾਂਦੀ ਹੈ।

ਸੀਮਿਤ ਪ੍ਰਬੰਧਨਾਂ ਦੇ ਚਲਦੇ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਭੰਡਾਰਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਅਸਮਰਥ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ 'ਚ ਅਨਾਜ ਨੂੰ ਤਿੰਨ-ਤਿੰਨ ਸਾਲਾਂ ਤੱਕ ਸੰਭਾਲਣਾ ਪੈਂਦਾ ਹੈ, ਉੱਥੇ ਹੀ ਰਾਜਸਥਾਨ ਵਰਗੇ ਸੂਬਿਆਂ ਵਿੱਚ ਮਹਿਜ ਤਿੰਨ ਮਹੀਨੇ ਲਈ ਹੀ ਅਨਾਜ ਦਾ ਭੰਡਾਰਨ ਕੀਤਾ ਜਾਂਦਾ ਹੈ।

ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਪਹਿਲ ਕਰੇ ਤਾਂ ਪੰਜਾਬ ਵਿੱਚ ਵੀ ਹੋਰਨਾਂ ਸੂਬਿਆਂ ਵਾਂਗ ਅਨਾਜ ਦਾ ਭੰਡਾਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਨੇ ਅਨਾਜ ਨੂੰ ਅਫਗਾਨਿਸਤਾਨ ਤੇ ਹੋਰਨਾਂ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਣ ਦੀ ਵਕਾਲਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਅਨਾਜ ਮੰਡੀਆਂ ਵਿੱਚ ਲਿਫਟਿੰਗ ਲਈ ਮਹਿਜ 10-12 ਮਾਲ ਗੱਡੀਆਂ ਦੀ ਆਗਿਆ ਮਿਲਦੀ ਹੈ। ਇਸ ਨੂੰ ਵਧਾ ਕੇ ਘੱਟ ਤੋਂ ਘੱਟ 20 ਕੀਤੀ ਜਾਣੀ ਚਾਹੀਦੀ ਹੈ।

ਸੂਬੇ ਵਿੱਚ 20 ਲੱਖ ਮੀਟਰ ਟਨ ਦੇ ਗੋਦਾਮ ਬਣਾਏ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਅਨਾਜ ਸੰਭਾਲਣਾ ਸੌਖਾ ਹੋ ਸਕੇ। ਉਨ੍ਹਾਂ ਪੰਜਾਬ ਦੇ ਅਨਾਜ ਭੰਡਾਰਨ ਦੀ ਮੌਜੂਦਾ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਭਰ ਵਿੱਚ 95 ਲੱਖ ਮੀਟਰਕ ਟਨ ਪਿਛਲਾ ਅਨਾਜ ਪਿਆ ਹੈ। ਇਨ੍ਹਾਂ ਚੋਂ 36 ਲੱਖ ਖੁੱਲ੍ਹੇ ਵਿੱਚ ਤੇ 60 ਮੀਟਰਕ ਟਨ ਗੋਦਾਮਾਂ ਵਿੱਚ ਸਟੋਰ ਹੈ। ਆਗਮੀ ਅਪ੍ਰੈਲ ਮਹੀਨੇ ਵਿੱਚ 130 ਲੱਖ ਮੀਟਰਕ ਅਨਾਜ ਮੰਡੀਆਂ ਵਿੱਚ ਆ ਜਾਵੇਗਾ ਜਿਸ ਨੂੰ ਸੰਭਾਲਾਣਾ ਔਖਾ ਹੈ।

ਹੋਰ ਪੜ੍ਹੋ : ਜਲੰਧਰ 'ਚ ਅਣਪਛਾਤੇ ਲੋਕਾਂ ਨੇ ਕੀਤਾ ਨੌਜਵਾਨ ਦਾ ਕਤਲ

ਇਸ ਬਾਰੇ ਜਨਤਕ ਵੰਡ ਰਾਜ ਮੰਤਰੀ ਰਾਏਸਾਹੇਬ ਦਾਦਾਰਾਓ ਦਾਨਵੇ ਇਸ ਸਮੱਸਿਆ ਨੂੰ ਵੱਡੇ ਪੱਧਰ 'ਤੇ ਹੱਲ ਕੀਤੇ ਜਾਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਖਾਧ ਪਦਾਰਥਾਂ ਅਤੇ ਅਨਾਜ ਦੀ ਸਟੋਰੇਜ਼ ਲਈ ਜਲਦ ਹੀ 21 ਥਾਵਾਂ ਦੀ ਚੋਣ ਕਰਕੇ 31 ਸਾਈਲੋਜ਼ ਸਥਾਪਤ ਕੀਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.