ETV Bharat / city

ਖੇਤੀ ਕਾਨੂੰਨ ਵਾਪਸ ਨਾਂ ਲਏ ਤਾਂ ਦੇਸ਼ ਚੋਂ ਭਾਜਪਾ ਲੀਡਰਾਂ ਨੂੰ ਭਜਾਉਣਗੇ ਲੋਕ :ਸੁਨੀਲ ਜਾਖੜ - ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ ਦੇ ਸੈਕਟਰ 15 'ਚ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਕਾਂਗਰਸ ਪਾਰਟੀ ਦਾ 136 ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਸੁਨੀਲ ਜਾਖੜ ਨੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ।

ਦੇਸ਼ ਚੋਂ ਭਾਜਪਾ ਲੀਡਰਾਂ ਨੂੰ ਭਜਾਉਣਗੇ ਲੋਕ -ਜਾਖੜ

author img

By

Published : Dec 29, 2020, 3:56 PM IST

ਚੰਡੀਗੜ੍ਹ: ਸ਼ਹਿਰ ਦੇ ਸੈਕਟਰ 15 'ਚ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਕਾਂਗਰਸ ਪਾਰਟੀ ਦਾ 136 ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਤਿਰੰਗਾ ਲਹਿਰਾਇਆ। ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਣੇ ਕਈ ਕਾਂਗਰਸੀ ਆਗੂ ਮੌਕੇ 'ਤੇ ਮੌਜੂਦ ਰਹੇ।

ਦੇਸ਼ ਚੋਂ ਭਾਜਪਾ ਲੀਡਰਾਂ ਨੂੰ ਭਜਾਉਣਗੇ ਲੋਕ -ਜਾਖੜ

ਇਸ ਮੌਕੇ ਸੁਨੀਲ ਜਾਖੜ ਨੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ। ਸੁਨੀਲ ਜਾਖੜ ਨੇ ਭਾਜਪਾ ਪਾਰਟੀ ਵੱਲੋਂ ਪੁਲਿਸ ਦੀ ਧੱਕੇਸ਼ਾਹੀ ਮਾਮਲੇ ਦਾ ਜਵਾਬ ਦਿੰਦੇ ਹੋਏ ਕਿਹਾ, "ਭਾਜਪਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਨਾਲ-ਨਾਲ ਹਰਿਆਣਾ ਦੇ ਡੀਜੀਪੀ ਨਾਲ ਮੁਲਾਕਾਤ ਕਰੇ। ਕਿਉਂਕਿ ਪੰਜਾਬ 'ਚ ਕਿਸੇ ਨੇ ਵੀ ਭਾਜਪਾ ਦੇ ਲੀਡਰਾਂ ਨੂੰ ਨਹੀਂ ਭਜਾਇਆ ਗਿਆ, ਸਗੋਂ ਇਹ ਸਭ ਹਰਿਆਣਾ 'ਚ ਹੋ ਰਿਹਾ ਹੈ। ਜਾਖੜ ਨੇ ਭਾਜਪਾ ਨੂੰ ਲੋਕਤੰਤਰ ਨੂੰ ਕਾਇਮ ਰੱਖਣ ਲਈ ਕਿਹਾ। ਜਾਖੜ ਨੇ ਕਿਹਾ ਕਿ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਮੈਨੂੰ ਇਹ ਖ਼ਦਸ਼ਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਲੋਕ ਦੇਸ਼ ਭਰ ਚੋਂ ਭਾਜਪਾ ਲੀਡਰਾਂ ਨੂੰ ਭਜਾਉਣਾ ਸ਼ੁਰੂ ਕਰ ਦੇਣਗੇ। "

ਆਗਮੀ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਸ਼ ਭਰ ਦੀ ਖੇਤਰੀ ਪਾਰਟੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸ ਉੱਤੇ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਖ਼ੁਦ ਦੇ ਲੋਕਾਂ ਨੂੰ ਇੱਕਠਾ ਕਰਕੇ ਆਪਣਾ ਘਰ ਸਾਂਭ ਲੈਣ, ਉਨ੍ਹਾਂ ਇਸ ਦੌਰਾਨ ਸੁਖਦੇਵ ਢੀਂਡਸਾ ਤੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਬਿਆਨਾਂ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਆਪਣੇ ਲੀਡਰਾਂ ਨੂੰ ਇੱਕਜੁਟ ਕਰ ਲਵੇ ਤਾਂ ਹੀ ਉਹ ਸਹੀ ਢੰਗ ਨਾਲ ਪਾਰਟੀ ਚਲਾ ਸਕਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.