ਚੰਡੀਗੜ੍ਹ:ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ RDF ਰੂਰਲ ਵਿਕਾਸ ਫੰਡ ਜਾਰੀ ਨਾ ਕਰਨ ਦੀ ਗੱਲ ਕਹੀ ਗਈ ਹੈੈ ਕਿਉਂਕਿ ਕੇਂਦਰ ਵਲੋਂ RDF ਦਾ ਪੈਸਾ ਖਰਚ ਕਰਨ ‘ਤੇ ਪਾਬੰਦੀ ਲਗਾਈ ਸੀ ਤੇ ਪੰਜਾਬ ਸਰਕਾਰ ਵੱਲੋਂ ਕੋਈ ਸੰਤੁਸ਼ਟ ਜਵਾਬ ਨਾ ਮਿਲਣ ਤੇ ਇਹ ਕਦਮ ਚੁੱਕਿਆ ਗਿਆ ਹੈ। ਜਾਣਾਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਲਈ ਇਹ ਸਾਰਾ ਪੈਸਾ ਇਸਤੇਮਾਲ ਕਰ ਦਿੱਤਾ ਜਿਸਨੂੰ ਲੈਕੇ ਕਈ ਸਿਆਸੀ ਧਿਰਾਂ ਸਵਾਲ ਚੁੱਕ ਰਹੀਆਂ ਹਨ।
ਇਨ੍ਹਾਂ ਹੀ ਨਹੀਂ ਕੇਂਦਰ ਸਰਕਾਰ ਨੇ ਲੇਬਰ ਸਣੇ ਢੋਆ-ਢੋਆਈ ਦੀ ਰਾਸ਼ੀ ਵਿੱਚ ਵੀ ਕਟੌਤੀ ਕਰ ਦਿੱਤੀ ਹੈ ਇਸ ਤੋ ਇਲਾਵਾ ਹੋਰ ਵੀ ਕਈ ਚਾਰਜ਼ ਵਿੱਚ ਕੱਟ ਲਗਾਇਆ ਗਿਆ ਹੈ। ਦੱਸ ਦਈਏ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਣੇ ਵਿੱਤ ਮੰਤਰੀ ਵਲੋਂ ਪਹਿਲਾਂ ਵੀ RDF ਦਾ ਪੈਸਾ ਰੋਕੇ ਜਾਣ ਕਾਰਨ ਕੇਂਦਰ ਨੂੰ ਘੇਰਿਆ ਸੀ ਇਸ ਤੋਂ ਪਹਿਲਾਂ ਕੇਂਦਰ ਵੱਲੋਂ ਕੁੱਝ ਕੁ ਫੀਸਦੀ ਕੱਟ ਲਗਾਇਆ ਗਿਆ ਸੀ ।ਇਸ ਵਾਰ ਕਣਕ ਦੀ ਖਰੀਦ ਦਾ 93 ਕਰੋੜ ਰੁਪਏ ਮਿਲਣ ਦੀ ਸਰਕਾਰ ਆਸ ਲਗਾਈ ਬੈਠੀ ਸੀ ਕੇਂਦਰ ਸਰਕਾਰ ਦੇ ਇਸ ਸਟੈਂਪ ਨਾਲ ਆੜ੍ਹਤੀਆ ਵਰਗ ਨੂੰ ਸਿੱਧਾ ਫਰਕ ਪਵੇਗਾ ਕਿਉਂਕਿ ਮੰਡੀਆਂ ਵਿੱਚ ਕਮੀਸ਼ਨ ‘ਤੇ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਣ ਵਾਲਾ ਪੈਸਾ ਹੁਣ ਘੱਟ ਆਵੇਗਾ ।ਓਧਰ ਪੰਜਾਬ ਦੇ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਬੀਜੇਪੀ ਵਲੋਂ ਅਜਿਹਾ ਵਿਤਕਰਾ ਸੁੂਬੇ ਨਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਭਾਜਪਾ ਦੇ 2 ਸਾਬਕਾ ਮੰਤਰੀ ਹੀ 'ਖੇਤੀ ਕਾਨੂੰਨਾਂ' ਦੇ ਮੁੱਦੇ ਉਤੇ ਹੋਏ ਆਹਮੋ-ਸਾਹਮਣੇ