ਚੰਡੀਗੜ੍ਹ: ਅਕਾਲੀ ਦਲ ਦੀ ਸਰਕਾਰ ਸਮੇਂ ਕੋਟਕਪੂਰਾ ਦੇ ਬਹਿਬਲ ਕਲਾਂ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਜਾਂਚ ਹੁਣ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਕਰੇਗੀ। ਸੀਬੀਆਈ ਨੇ ਫਾਈਲ ਪੰਜਾਬ ਪੁਲਿਸ ਨੂੰ ਦੇਣ ਦੀ ਗੱਲ ਕਹੀ ਹੈ, ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ 4 ਸਾਲ ਤੋਂ ਪੰਜਾਬ ਪੁਲਿਸ ਇਸ ਕੇਸ ਦੀ ਜਾਂਚ 'ਚ ਲੱਗੀ ਹੋਈ ਸੀ ਤੇ ਸਰਕਾਰ ਵੱਲੋਂ ਗਠਨ ਕੀਤੇ ਜਸਟਿਸ ਰਣਜੀਤ ਸਿੰਘ ਕਮੀਸ਼ਨ ਵੱਲੋਂ ਵੀ ਜਾਂਚ ਪੂਰੀ ਕਰ ਲਈ ਹੈ। 28 ਅਗਸਤ 2018 ਨੂੰ ਵਿਧਾਨ ਸਭਾ 'ਚ ਮਤਾ ਵੀ ਲਿਆਂਦਾ ਗਿਆ ਸੀ ਕਿ ਜਾਂਚ ਲਈ ਫਾਈਲ ਵਪਿਸ ਕੀਤੀ ਜਾਵੇ ਪਰ ਕੇਂਦਰ 'ਚ ਬੈਠੀ ਹਰਸਿਮਰਤ ਨੇ ਫਾਈਲ ਸਰਕਾਰ ਨੂੰ ਨਹੀਂ ਦੇਣ ਦਿੱਤੀ।
ਗਠਜੋੜ ਸਮੇਂ ਅਕਾਲੀ ਦਲ ਵੱਲੋਂ ਫਾਈਲ ਪੰਜਾਬ ਪੁਲਿਸ ਦੀ ਜਾਂਚ ਨੂੰ ਪ੍ਰਭਾਵਿਤ ਕਰਦਿਆ ਫਾਈਲ ਸੀਬੀਆਈ ਨੇ ਦਬਾਈ ਰੱਖੀ ਤੇ ਹੁਣ ਗਠਜੋੜ ਟੁੱਟਣ ਤੋਂ ਬਾਅਦ ਸੀਬੀਆਈ ਫਾਈਲ ਸਰਕਾਰ ਨੂੰ ਦੇਣ ਲਈ ਮੰਨ ਗਈ ਹੈ। ਕਿਉਂਕਿ ਕੋਰਟ ਨੇ ਵੀ ਸੀਬੀਆਈ ਨੂੰ ਫਾਈਲ ਵਾਪਸ ਕਰਨ ਦੀ ਹਦਾਇਤ ਕੀਤੀ ਸੀ ਤੇ ਹੁਣ 4 ਸਾਲ ਬਾਅਦ ਮੁੜ ਜਾਂਚ ਹੋਵੇਗੀ ਪਰ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।