ਚੰਡੀਗੜ੍ਹ: ਪ੍ਰਾਈਵੇਟ ਸਕੂਲਾਂ ਵਿੱਚ ਫੀਸਾਂ ਭਰਨ ਨੂੰ ਲੈਕੇ ਬੱਚਿਆ ਦੇ ਮਾਪਿਆਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਸੌਪਿਨਜ਼ ਸਕੂਲ ਨੇ ਫੀਸ ਨਾ ਦੇਣ ਵਾਲੇ ਕਰੀਬ 250 ਲੋਕਾਂ ਦੇ ਖ਼ਿਲਾਫ਼ ਡਿਸਟ੍ਰਿਕ ਕੋਰਟ ਵਿੱਚ ਕੇਸ ਫਾਈਲ ਕਰ ਦਿੱਤਾ ਹੈ। ਕਈ ਲੋਕ ਆਰਥਿਕ ਤੰਗੀ ਦੇ ਕਾਰਨ ਸਕੂਲਾਂ ਦੀ ਫੀਸ ਜਮ੍ਹਾਂ ਨਹੀਂ ਕਰਵਾ ਪਾ ਰਹੇ, ਪਰ ਸਕੂਲਾਂ ਨੇ ਫੀਸ ਨਾ ਦੇਣ ਵਾਲੇ ਮਾਪਿਆਂ ‘ਤੇ ਸਖ਼ਤੀ ਕਰ ਦਿੱਤੀ ਹੈ। ਜਿਸ ਤੋਂ ਬੱਚਿਆ ਦੇ ਮਾਪੇ ਕਾਫ਼ੀ ਪ੍ਰੇਸ਼ਾਨ ਹਨ।
ਇਨ੍ਹਾਂ ਮਾਪਿਆਂ ਦੀ ਕਰੀਬ 2 ਕਰੋੜ ਰੁਪਏ ਦੀ ਫੀਸ ਪੈਂਡਿੰਗ ਹੈ। ਸੌਪਿਨਜ਼ ਸਕੂਲ ਨੇ ਨਵੰਬਰ 2020 ਵਿੱਚ ਮਾਪਿਆਂ ਦੇ ਖ਼ਿਲਾਫ਼ ਕੇਸ ਫਾਈਲ ਕਰਨੇ ਸ਼ੁਰੂ ਕਰ ਦਿੱਤੇ ਸੀ। ਪਿਛਲੇ ਮਹੀਨੇ ਤੱਕ ਕਰੀਬ 170 ਮਾਪਿਆਂ ‘ਤੇ ਕੇਸ ਦਾਖ਼ਲ ਕੀਤੇ ਜਾ ਚੁੱਕੇ ਸਨ।
ਹੁਣ 250 ਹੋਰ ਲੋਕਾਂ ਦੇ ਖ਼ਿਲਾਫ਼ ਸੌਪਿਨਜ਼ ਨੇ ਕੇਸ ਫਾਈਲ ਕਰ ਦਿੱਤੇ। ਸੌਪਿਨਜ਼ ਦਾ ਕਹਿਣਾ ਹੈ, ਕਿ ਮਾਪੇ ਸਕੂਲ ਦੇ ਨਿਯਮਾਂ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ ਨਹੀਂ ਮਾਰ ਰਹੇ ਇਨ੍ਹਾਂ ਮਾਪਿਆਂ ਦੇ ਬੱਚੇ ਆਨਲਾਈਨ ਕਲਾਸ ਤਾਂ ਅਟੈਂਡ ਕਰ ਰਿਹੇ ਹਨ, ਪਰ ਉਨ੍ਹਾਂ ਦੀ ਫੀਸ ਜਮ੍ਹਾਂ ਨਹੀਂ ਕੀਤੀ ਜਾ ਰਹੀ।
ਦੂਜੇ ਪਾਸੇ ਮਾਪਿਆ ਦਾ ਕਹਿਣਾ ਹੈ, ਕਿ ਪਿਛਲੇ ਕਰੀਬ ਡੇਢ ਸਾਲ ਤੋ ਕੋਰੋਨਾ ਕਾਰਨ ਬੰਦ ਹੋਏ ਕੰਮ ਕਾਰ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ। ਜਿਸ ਕਰਕੇ ਉਹ ਰੋਟੀ ਤੋਂ ਵੀ ਮੁਹਤਾਜ਼ ਹੋ ਚੁੱਕੇ ਹਨ, ਪਰ ਸਕੂਲ ਵਾਲਿਆਂ ਨੂੰ ਕਿਸੇ ਦੇ ਜਿਉਣ ਜਾ ਮਰਨ ਨਾਲ ਕੋਈ ਫਰਕ ਨਹੀਂ ਹੈ, ਇਨ੍ਹਾਂ ਨੂੰ ਤਾਂ ਬੱਸ ਆਪਣੇ ਪੈਸੇ ਤੱਕ ਮਤਲਬ ਹੈ।
ਇਹ ਵੀ ਪੜ੍ਹੋ:1983 ਵਰਲਡ ਕੱਪ ਦੀ ਜੇਤੂ ਟੀਮ ਦੇ ਮੈਂਬਰ ਯਸ਼ਪਾਲ ਸ਼ਰਮਾ ਦਾ ਦੇਹਾਂਤ