ETV Bharat / city

ਕੈਪਟਨ ਦੇ ਵਾਅਦੇ:ਲੱਖਾਂ ਕਰੋੜਾਂ ਦੇ ਕਰਜ਼ 'ਚ ਹੋ ਪਾਣਗੇ ਪੂਰੇ,ਦੇਖੋ ਇਸ ਰਿਪੋਰਟ - ਵਿਧਾਨ ਸਭਾ ਇਜਲਾਸ

ਪੰਜਾਬ ਸਰਕਾਰ(Government of Punjab) ਦੇ ਲਗਾਤਾਰ ਇਹ ਬਿਆਨ ਸਾਹਮਣੇ ਆ ਰਹੇ ਹਨ ਕਿ ਵਿਧਾਨ ਸਭਾ ਚੋਣਾਂ(Assembly elections) ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ। ਇਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਖਾਲੀ ਖ਼ਜ਼ਾਨਾ ਹੋਣ ਦਾ ਅਲਾਪ ਗਾਉਣ ਵਾਲੀ ਕੈਪਟਨ ਸਰਕਾਰ ਕੋਲ ਕੀ ਇੰਨਾਂ ਬਜਟ ਹੈ ਕਿ ਉਹ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਸਕਣਗੇ?

ਕੈਪਟਨ ਦੇ ਵਾਅਦੇ: ਲੱਖਾਂ ਕਰੋੜਾਂ ਦੇ ਕਰਜ਼ 'ਚ ਹੋ ਪਾਣਗੇ ਪੂਰੇ,ਦੇਖੋ ਇਸ ਰਿਪੋਰਟ

author img

By

Published : Aug 7, 2021, 9:18 PM IST

ਚੰਡੀਗੜ੍ਹ: ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਦੀ ਸਰਕਾਰ ਮਿਸ਼ਨ 2022 ਨੂੰ ਲੈ ਕੇ ਅੱਗੇ ਵਧ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਵਿਧਾਨ ਸਭਾ ਇਜਲਾਸ(Assembly session) ਵਿੱਚ ਕਹਿ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਤਕਰੀਬਨ 84.6 ਫ਼ੀਸਦੀ ਵਾਅਦੇ ਪੂਰੇ ਕਰ ਦਿੱਤੇ ਗਏ ਹਨ। ਹੁਣ ਵੀ ਲਗਾਤਾਰ ਇਹ ਬਿਆਨ ਸਾਹਮਣੇ ਆ ਰਹੇ ਹਨ ਕਿ ਵਿਧਾਨ ਸਭਾ ਚੋਣਾਂ(Assembly elections) ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ। ਇਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਖਾਲੀ ਖ਼ਜ਼ਾਨਾ ਹੋਣ ਦਾ ਅਲਾਪ ਗਾਉਣ ਵਾਲੀ ਕੈਪਟਨ ਸਰਕਾਰ ਕੋਲ ਕੀ ਇੰਨਾਂ ਬਜਟ ਹੈ ਕਿ ਉਹ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਸਕਣਗੇ?

ਕੈਪਟਨ ਦੇ ਵਾਅਦੇ: ਲੱਖਾਂ ਕਰੋੜਾਂ ਦੇ ਕਰਜ਼ 'ਚ ਹੋ ਪਾਣਗੇ ਪੂਰੇ,ਦੇਖੋ ਇਸ ਰਿਪੋਰਟ

'ਆਪਣੀਆਂ ਜੇਬਾਂ ਭਰਨ 'ਚ ਲੱਗੀ ਸਰਕਾਰ'

ਇਸ 'ਤੇ ਸਿਆਸੀ ਮਾਹਿਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਦਾ ਉਹ ਹਾਲ ਹੈ ਕਿ ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ। ਉਨ੍ਹਾਂ ਦੱਸਿਆ ਕਿ 2 ਲੱਖ ਕਰੋੜ ਦਾ ਕਰਜ਼ਾ ਪਿਛਲੀ ਸਰਕਾਰ ਛੱਡ ਕੇ ਗਈ ਸੀ ਅਤੇ ਇਸ ਸਰਕਾਰ ਨੇ ਉਸ ਤੋਂ ਵੀ ਵੱਧ ਦਾ ਕਰਜ਼ਾ ਸੂਬੇ 'ਤੇ ਛੱਡ ਕੇ ਜਾਣਾ ਹੈ। ਹਰ ਸਾਲ ਤਕਰੀਬਨ 16 ਤੋਂ 20 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੂਬੇ 'ਤੇ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਅਦੇ ਪੈਸੇ ਨਾਲ ਪੂਰੇ ਹੋਣੇ ਹਨ ਅਤੇ ਜਿਹੜੇ ਵੀ ਟੈਕਸ ਤੋਂ ਪੈਸੇ ਆਉਂਦੇ ਹਨ ਉਹ ਆਪਣੀਆਂ ਨਿੱਜੀ ਜੇਬਾਂ ਭਰਨ 'ਚ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਕਹਿੰਦੀ ਹੈ ਕਿ 93 ਫ਼ੀਸਦੀ ਵਾਅਦੇ ਅਸੀਂ ਪੂਰੇ ਕੀਤੇ ਹਨ ਤਾਂ ਉਸ ਦਾ ਫਾਰਮੂਲਾ ਸਮਝ ਨਹੀਂ ਆਉਂਦਾ।

'ਸਰਕਾਰ ਲੋਕਾਂ ਨੂੰ ਲਗਾ ਰਹੀ ਲਾਰੇ'

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰਭਜੋਤ ਧਾਲੀਵਾਲ ਨੇ ਕਿਹਾ ਕਿ ਸਰਕਾਰ ਇਹ ਦੱਸੇ ਕਿ ਉਨ੍ਹਾਂ ਕੋਲ ਕਿੰਨਾ ਖ਼ਜ਼ਾਨਾ ਪਿਆ ਹੈ। ਜਿਸ ਨਾਲ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਪਣੇ ਵਾਅਦੇ ਪੂਰੇ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਇਹ ਦੱਸੇ ਕਿ ਉਸ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਸਾਢੇ ਚਾਰ ਸਾਲਾਂ 'ਚ ਪੂਰੇ ਨਹੀਂ ਹੋਏ ਤਾਂ ਹੁਣ ਕੁਝ ਮਹੀਨਿਆਂ 'ਚ ਕਿਵੇਂ ਪੂਰੇ ਹੋ ਜਾਣਗੇ।

'ਸਰਕਾਰ ਅਤੇ ਮੰਤਰੀ ਕਰਨ ਪਹਿਲਾਂ ਸਲਾਹ'

ਉਥੇ ਹੀ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਕੁਝ ਲੀਡਰ ਕਹਿ ਰਹੇ ਹਨ ਕਿ ਵਾਅਦੇ ਪੂਰੇ ਨਹੀਂ ਹੋਏ ਅਤੇ ਅਸੀਂ ਕਿਸ ਮੂੰਹ ਨਾਲ ਲੋਕਾਂ ਸਾਹਮਣੇ ਜਾਵਾਂਗੇ। ਜਦਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਵਾਅਦੇ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਸਲਾਹ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਕੀ ਕੁਝ ਬੋਲਣਾ ਹੈ।

'ਆਪਣੀ ਮਜਬੂਰੀ ਲੋਕਾਂ ਨੂੰ ਦੱਸਾਂਗੇ'

ਇਸ 'ਤੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅਸੀਂ ਆਰਥਿਕ ਤੰਗੀ ਕਰਕੇ ਸਾਰੇ ਵਾਅਦੇ ਪੂਰੇ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੱਸ ਦਿਆਂਗੇ ਅਤੇ ਇਹ ਕਹਾਂਗੇ ਕਿ ਸਾਨੂੰ ਮੌਕਾ ਦਿਓ ਅਗਲੀ ਵਾਰ ਇਹ ਸਾਰੇ ਵਾਅਦੇ ਪੂਰੇ ਕਰਾਂਗੇ, ਅਸੀਂ ਆਪਣੀ ਮਜਬੂਰੀ ਲੋਕਾਂ ਨੂੰ ਦੱਸਾਂਗੇ।

ਇਹ ਵੀ ਪੜ੍ਹੋ:ਮੰਤਰੀ ਨੂੰ ਖੂਨ ਨਾਲ ਲਿਖਿਆ ਮੰਗ ਪੱਤਰ ਸੌਂਪਿਆ

ਕੀ ਸਨ ਮੁੱਖ ਵਾਅਦੇ ਜੋ ਨਹੀਂ ਹੋ ਸਕੇ ਪੂਰੇ:

2500 ਰੁਪਏ ਬੇਰੁਜ਼ਗਾਰੀ ਭੱਤਾ

ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਤਕਰੀਬਨ 18 ਲੱਖ ਨੌਜਵਾਨ ਬੇਰੁਜ਼ਗਾਰ ਨੌਜਵਾਨ ਹਨ। ਜੇਕਰ ਇੰਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਪਵੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਰੋੜਾਂ ਰੁਪਏ ਦਾ ਬਜਟ ਸਰਕਾਰ ਨੂੰ ਚਾਹੀਦਾ ਹੋਵੇਗਾ।

ਕਿਸਾਨਾਂ ਦਾ ਕਰਜ਼ਾ ਮੁਆਫ਼

ਸਰਕਾਰ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਸਾਰੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਪਰ ਸਰਕਾਰ ਬਣਨ 'ਤੇ ਕੁਝ ਕੁ ਕਿਸਾਨਾਂ ਦਾ ਹੀ ਥੋੜ੍ਹਾ ਕਰਜ਼ਾ ਮੁਆਫ਼ ਕੀਤਾ ਗਿਆ ਅਤੇ ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨ੍ਹਾਂ ਦਾ ਲੱਖਾਂ ਰੁਪਇਆ ਕਰਜ਼ਾ ਬੈਂਕਾਂ ਕੋਲ ਖੜ੍ਹਾ ਹੈ।

ਆਟਾ ਦਾਲ ਦੇ ਨਾਲ ਚੀਨੀ ਅਤੇ ਚਾਹ ਪੱਤੀ

ਸਰਕਾਰ ਨੇ ਇਹ ਵੀ ਵਾਅਦਾ ਕੀਤਾ ਸੀ ਕੀ ਅਸੀਂ ਨੀਲੇ ਕਾਰਡ ਹੋਲਡਰਾਂ ਨੂੰ ਆਟਾ ਦਾਲ ਦੇ ਨਾਲ ਚੀਨੀ ਅਤੇ ਚਾਹ ਪੱਤੀ ਵੀ ਦਵਾਂਗੇ, ਪਰ ਫਿਲਹਾਲ ਲੋਕਾਂ ਨੂੰ ਕਣਕ ਹੀ ਮਿਲ ਰਹੀ ਹੈ।

ਨਸ਼ੇ ਦਾ ਮੁੱਦਾ

ਇਸ ਤੋਂ ਇਲਾਵਾ ਨਸ਼ੇ ਦਾ ਖ਼ਾਤਮਾ ਚਾਰ ਹਫਤੇ 'ਚ ਕਰਨ ਦੀ ਗੱਲ ਕਾਂਗਰਸ ਵਲੋਂ ਕੀਤੀ ਗਈ ਸੀ। ਪਰ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ 'ਚ ਕਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ।

ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ

ਇਸ ਦੇ ਨਾਲ ਹੀ ਸਰਕਾਰ ਵਲੋਂ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕੀਤੀ ਗਈ ਸੀ, ਜੋ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਇਸ ਸਮੇਂ ਸੋਸ਼ਲ ਮੀਡੀਆ 'ਤੇ ਲੋਕ ਮੁੱਖ ਮੰਤਰੀ ਵੱਲੋਂ ਗੁਟਕਾ ਸਾਹਿਬ ਦੀ ਚੁੱਕੀ ਸਹੁੰ 'ਤੇ ਜਵਾਬ ਮੰਗਦੇ ਨਜ਼ਰ ਆ ਰਹੇ ਹਨ ।

ਇਹ ਵੀ ਪੜ੍ਹੋ:ਪੁਲਿਸ ਵੱਲੋਂ ਬੱਚੀ ‘ਤੇ ਤਸ਼ੱਦਦ !

ETV Bharat Logo

Copyright © 2024 Ushodaya Enterprises Pvt. Ltd., All Rights Reserved.