ETV Bharat / city

ਪੰਜਾਬ ਲੋਕ ਕਾਂਗਰਸ ਨੂੰ ਮਿਲਿਆ ਨਿਸ਼ਾਨ, ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ

ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਵਖਰੀ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ (Captain Amrinder Singh news) ਨੂੰ ਦੀ ਪੰਜਾਬ ਲੋਕ ਕਾਂਗਰਸ (Punjab Lok Congress election symbol) ਨੂੰ ਚੋਣ ਨਿਸ਼ਾਨ ਮਿਲ ਗਿਆ ਹੈ। ਇਸ ਦੀ ਜਾਣਕਾਰੀ ਖੁਦ ਕੈਪਟਨ ਨੇ ਟਵੀਟ ਰਾਹੀਂ ਦਿੱਤੀ ਹੈ। ਹੁਣ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ-2022 (Punjab assembly election-2022)ਇਸੇ ਨਿਸ਼ਾਨ ’ਤੇ ਲੜੇਗੀ।

ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ
ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ
author img

By

Published : Jan 10, 2022, 7:49 PM IST

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress election symbol) ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ (Captain's PLC gets party symbol) ਹੈ। ਉਨ੍ਹਾਂ ਕਾਂਗਰਸ ਤੋਂ ਅਸਤੀਫਾ ਦੇ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਨਵੀਂ ਪਾਰਟੀ ਦੇ ਨਾਮ ਦਾ ਖੁਲਾਸਾ ਉਨ੍ਹਾਂ ਕਾਫੀ ਦੇਰ ਬਾਅਦ ਉਦੋਂ ਕੀਤਾ ਸੀ, ਜਦੋਂ ਉਹ ਰਜਿਸਟ੍ਰੇਸ਼ਨ ਵਾਸਤੇ ਚੋਣ ਕਮਿਸ਼ਨ ਕੋਲ ਬਿਨੈ ਕਰ ਚੁੱਕੇ ਸੀ।

ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ
ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ

ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਨਾਮ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਦਾ ਨਾਮ ਪੰਜਾਬ ਲੋਕ ਕਾਂਗਰਸ ਰੱਖਿਆ ਹੈ ਤੇ ਚੋਣ ਨਿਸ਼ਾਨ ਲਈ ਬਿਨੈ ਕੀਤਾ ਹੈ ਤੇ ਅੱਜ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਚੋਣ ਕਮਿਸ਼ਨ ਨੇ ‘ਹਾਕੀ-ਬਾਲ’ ਨਿਸ਼ਾਨ(Hockey-Ball) ਅਲਾਟ ਕੀਤਾ ਹੈ। ਹੁਣ ਪਾਰਟੀ ਇਸੇ ਨਿਸ਼ਾਨ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਤਰੇਗੀ।

ਜਿਥੇ ਪੰਜਾਬ ਲੋਕ ਕਾਂਗਰਸ ਨੂੰ ਚੋਣ ਨਿਸ਼ਾਨ ਅਲਾਟ ਹੋਇਆ ਹੈ, ਉਥੇ ਵਿਰੋਧੀ ਪਾਰਟੀਆਂ ਨੇ ਇਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਤੰਜ ਕਸਿਆ ਹੈ ਕਿ ਹਾਕੀ ਦਾ ਕੈਪਟਨ ਕਾਂਗਰਸ ਨਾਲ ਚਲਿਆ ਗਿਆ ਤੇ ਹੁਣ ਕਾਂਗਰਸ ਦਾ ਕੈਪਟਨ ਹਾਕੀ ਖੇਡੇਗਾ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸਿਆਸਤ ਅਜੀਬ ਹੈ।

ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ
ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ

ਜਿਕਰਯੋਗ ਹੈ ਕਿ ਕਾਂਗਰਸ ਨਾਲ ਤੋੜ ਵਿਛੋੜਾ ਕਰਨ ਉਪਰੰਤ ਕੈਪਟਨ ਅਮਰਿੰਦਰ ਸਿੰਘ (Captain Amrinder Singh news)ਨੇ ਐਲਾਨ ਕੀਤਾ ਸੀ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰਕੇ ਖੇਤੀ ਕਾਨੂੰਨ ਵਾਪਸ ਲੈਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਭਾਜਪਾ ਨਾਲ ਮਿਲ ਕੇ ਚੋਣ ਲੜੇਗੀ। ਖੇਤੀ ਕਾਨੂੰਨ ਵਾਪਸ ਹੋਣ ਉਪਰੰਤ ਪਿਛਲੇ ਦਿਨੀਂ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਗਠਜੋੜ ਕੀਤਾ ਸੀ ਪਰ ਅਜੇ ਸੀਟਾਂ ਦੀ ਵੰਡ ਨਹੀਂ ਹੋਈ ਹੈ।

ਜਿਕਰਯੋਗ ਹੈ ਕਿ ਹੁਣ ਚੋਣ ਜਾਬਤਾ ਲੱਗ ਚੁੱਕਾ ਹੈ। ਭਾਜਪਾ ਸੀਟਾਂ ਬਾਰੇ ਮੰਥਨ ਕਰ ਰਹੀ ਹੈ ਤੇ ਛੇਤੀ ਹੀ ਤਿੰਨੇ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਹੋਣ ਦੀ ਉਮੀਦ ਹੈ। ਜਿਥੇ ਪੰਜਾਬ ਲੋਕ ਕਾਂਗਰਸ ਨੂੰ ਚੋਣ ਨਿਸ਼ਾਨ ਅਲਾਟ ਹੋਇਆ ਹੈ, ਉਥੇ ਹੀ ਪਿਛਲੇ ਦਿਨਾਂ ਤੋਂ ਪਾਰਟੀ ਵੱਲੋਂ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਤਸਵੀਰ ਸਪਸ਼ਟ ਹੋ ਜਾਏਗੀ ਕਿ ਪੰਜਾਬ ਲੋਕ ਕਾਂਗਰਸ ਕਿੰਨੀਆਂ ਸੀਟਾਂ ’ਤੇ ਚੋਣ ਲੜੇਗੀ (Punjab assembly election-2022)।

ਇਹ ਵੀ ਪੜ੍ਹੋ:ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ 'ਚ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.