ਚੰਡੀਗੜ੍ਹ: ਸੂਬੇ ਦੀ ਅਨੁਮਾਨਤ ਆਮਦਨ ਅਤੇ ਖ਼ਰਚੇ ਵਿਚਕਾਰ ਚਿੰਤਾਜਨਕ ਫ਼ਰਕ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਅਪ੍ਰੈਲ ਮਹੀਨੇ ਲਈ 3000 ਕਰੋੜ ਰੁਪਏ ਦੇ ਅੰਤ੍ਰਿਮ ਮੁਆਵਜ਼ੇ ਦੀ ਮੰਗ ਕੀਤੀ ਅਤੇ ਜੀ.ਐੱਸ.ਟੀ. ਦੇ ਬਕਾਇਆ 4400 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
-
CM @capt_amarinder Singh writes to HM @AmitShah for interim compensation of ₹3000 Cr for April to Punjab on account of #COVID2019 disaster. Also seeks immediate release of 4 months’ pending GST arrears of ₹4400 crore in view of state’s alarming resource gap. #PunjabFightsCorona pic.twitter.com/ThUHkQfbjb
— Government of Punjab (@PunjabGovtIndia) April 21, 2020 " class="align-text-top noRightClick twitterSection" data="
">CM @capt_amarinder Singh writes to HM @AmitShah for interim compensation of ₹3000 Cr for April to Punjab on account of #COVID2019 disaster. Also seeks immediate release of 4 months’ pending GST arrears of ₹4400 crore in view of state’s alarming resource gap. #PunjabFightsCorona pic.twitter.com/ThUHkQfbjb
— Government of Punjab (@PunjabGovtIndia) April 21, 2020CM @capt_amarinder Singh writes to HM @AmitShah for interim compensation of ₹3000 Cr for April to Punjab on account of #COVID2019 disaster. Also seeks immediate release of 4 months’ pending GST arrears of ₹4400 crore in view of state’s alarming resource gap. #PunjabFightsCorona pic.twitter.com/ThUHkQfbjb
— Government of Punjab (@PunjabGovtIndia) April 21, 2020
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਇੱਕ ਪੱਤਰ ਵਿੱਚ, ਮੁੱਖ ਮੰਤਰੀ ਨੇ ਪਿਛਲੇ ਚਾਰ ਮਹੀਨਿਆਂ ਤੋਂ ਸੂਬੇ ਦੇ ਜੀਐਸਟੀ ਦੇ 4400 ਕਰੋੜ ਰੁਪਏ ਦਾ ਬਕਾਇਆ ਜਾਰੀ ਕਰਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ ਤਾਂ ਜੋ ਸੂਬੇ ਦੇ ਸਰੋਤਾਂ ਦੀ ਰੁਕਾਵਟ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।
ਤਾਲਾਬੰਦੀ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਪੰਜਾਬ ਨੂੰ ਹੋਣ ਵਾਲੇ ਮਾਲੀਆ ਨੁਕਸਾਨ ਦੀ ਭਰਪਾਈ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ। ਕੈਪਟਨ ਨੇ ਕਿਹਾ ਕਿ ਅਪ੍ਰੈਲ ਲਈ 3000 ਕਰੋੜ ਰੁਪਏ ਇੱਕ ਅਨੁਮਾਨ ਸੀ, ਰਾਹਤ ਤੇ ਮੁੜ ਵਸੇਬੇ ਲਈ ਫ਼ੰਡ ਅਤੇ ਨੁਕਸਾਨ ਦਾ ਵਿਸਥਾਰਤ ਮੁਲਾਂਕਣ ਸਮੇਂ 'ਤੇ ਜਮ੍ਹਾ ਕੀਤਾ ਜਾਵੇਗਾ।
ਕੈਪਟਨ ਨੇ ਕਿਹਾ, "ਭਾਰਤ ਸਰਕਾਰ ਨੂੰ ਅੰਤ੍ਰਿਮ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਕੋਵਿਡ-19 ਵਿਰੁੱਧ ਲੜਾਈ ਕਿਸੇ ਵੀ ਤਰਾਂ ਕਮਜ਼ੋਰ ਨਾ ਹੋਣ ਦਿੱਤੀ ਜਾਵੇ।"