ETV Bharat / city

ਕੈਪਟਨ 12 ਅਗਸਤ ਨੂੰ ਕਰਨਗੇ ਨੌਜਵਾਨਾਂ ਲਈ ਸਮਾਰਟ ਫੋਨ ਸਕੀਮ ਦਾ ਆਗਾਜ਼ - ਪੰਜਾਬ ਕਾਂਗਰਸ ਨੇ ਸੂਬੇ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਨੌਜਵਾਨਾਂ ਲਈ ਦੋ ਅਹਿਮ ਵਾਅਦੇ

ਪੰਜਾਬ ਕਾਂਗਰਸ ਨੇ ਸੂਬੇ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਨੌਜਵਾਨਾਂ ਲਈ ਦੋ ਅਹਿਮ ਵਾਅਦੇ ਕੀਤ ਸਨ। ਇਨ੍ਹਾਂ ਵਿੱਚੋਂ ਇੱਕ ਸੀ ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ। ਸਰਕਾਰ ਦੇ ਲਗਭਗ ਤਿੰਨ ਸਾਲ ਬੀਤੇ ਚੁੱਕੇ ਹਨ ਅਤੇ ਹੁਣ ਸ਼ਾਇਦ ਪੰਜਾਬ ਦੇ ਨੌਜਾਵਨਾਂ ਨੂੰ ਕਪਤਾਨ ਦਾ ਇਹ ਵਾਅਦਾ ਰਾਸ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਦਾ ਆਗਾਜ਼ 12 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।

Captain will launch a youth smartphone scheme on August 12
ਕੈਪਟਨ 12 ਅਗਸਤ ਨੂੰ ਕਰਨਗੇ ਨੌਜਵਾਨਾਂ ਲਈ ਸਮਾਰਟ ਫੋਨ ਸਕੀਮ ਦਾ ਆਗਾਜ਼
author img

By

Published : Aug 11, 2020, 4:44 AM IST

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਸੂਬੇ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਨੌਜਵਾਨਾਂ ਲਈ ਦੋ ਅਹਿਮ ਵਾਅਦੇ ਕੀਤ ਸਨ। ਇਨ੍ਹਾਂ ਵਿੱਚੋਂ ਇੱਕ ਸੀ ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ। ਸਰਕਾਰ ਦੇ ਲਗਭਗ ਤਿੰਨ ਸਾਲ ਬੀਤੇ ਚੁੱਕੇ ਹਨ ਅਤੇ ਹੁਣ ਸ਼ਾਇਦ ਪੰਜਾਬ ਦੇ ਨੌਜਾਵਨਾਂ ਨੂੰ ਕਪਤਾਨ ਦਾ ਇਹ ਵਾਅਦਾ ਰਾਸ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਦਾ ਆਗਾਜ਼ 12 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।

ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੋਵਿਡ-19 ਦੇ ਸੰਕਟਕਾਲੀਨ ਸਮੇਂ ਵਿੱਚ ਕੁਝ ਨੌਜਵਾਨਾਂ ਨੂੰ ਆਨ-ਲਾਈਨ ਸਿੱਖਿਆ ਸਮਗੱਰੀ ਹਾਸਲ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫੋਨ ਨੌਜਵਾਨਾਂ ਨੂੰ ਵੈੱਬਸਾਈਟ ’ਤੇ ਮੌਜੂਦ ਸੂਚਨਾ ਤੱਕ ਪਹੁੰਚ ਕਰਨ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਦੀ ਹੋਰ ਪੜਨਯੋਗ ਸਮੱਗਰੀ ਹਾਸਲ ਵਿੱਚ ਬਹੁਤ ਸਹਾਈ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਜਨਮ ਅਸ਼ਟਮੀ ਦਾ ਪਾਵਨ ਦਿਹਾੜਾ ਇਸ ਸਕੀਮ ਨੂੰ ਲਾਂਚ ਕਰਨ ਲਈ ਚੁਣਿਆ ਹੈ। ਉਨਾਂ ਕਿਹਾ ਕਿ ਇਤਫਾਕਵੱਸ, ਕੌਮਾਂਤਰੀ ਯੁਵਾ ਦਿਵਸ ਵੀ 12 ਅਗਸਤ ਨੂੰ ਹੀ ਹੈ।

ਸਕੀਮ ਦੀ ਸ਼ੁਰੂਆਤ ਕਰਨ ਲਈ ਵੱਡੇ ਇਕੱਠ ਤੋਂ ਗੁਰੇਜ਼ ਕਰਨ ਲਈ ਇਸ ਸਕੀਮ ਨੂੰ ਚੰਡੀਗੜ ਅਤੇ ਪੰਜਾਬ ਵਿੱਚ 26 ਵੱਖ-ਵੱਖ ਥਾਵਾਂ ਤੋਂ ਲਾਂਚ ਕੀਤਾ ਜਾਵੇਗਾ। ਇਸ ਦਿਨ ਸਾਰੇ ਜ਼ਿਲੇ ਹੈੱਡਕੁਆਰਟਰ ਅਤੇ ਕੁਝ ਪ੍ਰਮੁੱਖ ਸ਼ਹਿਰ ਸਕੀਮ ਦੀ ਸ਼ੁਰੂਆਤੀ ਰਸਮ ਦੇ ਘੇਰੇ ਵਿੱਚ ਆਉਣਗੇ। ਹਰੇਕ ਥਾਂ ’ਤੇ ਸਬੰਧਤ ਸ਼ਹਿਰ/ਜ਼ਿਲੇ ਦੇ 15 ਵਿਦਿਆਰਥੀਆਂ ਤੱਕ ਨੂੰ ਹੀ ਬੁਲਾ ਕੇ ਸਮਾਰਟ ਫੋਨ ਸੌਂਪੇ ਜਾਣਗੇ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ 50,000 ਸਮਾਰਟ ਫੋਨਾਂ ਦੀ ਪਹਿਲੀ ਖੇਪ ਹਾਸਲ ਕਰ ਲਈ ਹੈ ਅਤੇ ਬਾਕੀ ਵੀ ਅਮਲ ਅਧੀਨ ਹਨ। ਹਾਲ ਹੀ ਵਿੱਚ ਮੰਤਰੀ ਮੰਡਲ ਨੇ ਪਹਿਲੇ ਪੜਾਅ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਸਾਰੇ ਲੜਕੇ ਤੇ ਲੜਕੀਆਂ ਨੂੰ ਸਮਾਰਟ ਫੋਨ ਦੇਣ ਦਾ ਫੈਸਲਾ ਕੀਤਾ ਹੈ। ਇਸ ਪੜਾਅ ਵਿੱਚ 1.75 ਲੱਖ ਫੋਨ ਦਿੱਤੇ ਜਾਣੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.