ETV Bharat / city

ਕੀ ਕੈਪਟਨ ਲਗਾਉਂਣਗੇ ਭਾਜਪਾ ਦੀ ਬੇੜੀ ਪਾਰ? - BJP

ਖੇਤੀ ਕਾਨੂੰਨਾਂ (Agricultural laws) ਨੂੰ ਲੈਕੇ ਪੰਜਾਬ ਭਾਜਪਾ (Punjab BJP) ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਆਗਾਮੀ ਵਿਧਾਨ ਸਭਾ ਚੋਣਾਂ (Upcoming Assembly elections) ਨੂੰ ਲੈਕੇ ਭਾਜਪਾ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਉੱਪਰ ਲੜਨ ਦਾ ਐਲਾਨ ਕਰ ਚੁੱਕੀ ਹੈ। ਇੱਥੇ ਵੱਡੇ ਸਵਾਲ ਖੜ੍ਹੇ ਹੁੰਦਾ ਹੈ ਭਾਜਪਾ ਨੇ ਜਿੱਤ ਹਾਸਿਲ ਕਰਨ ਲਈ ਆਖਿਰ ਕੀ ਰਣਨੀਤੀ ਬਣਾਈ ਹੈ ਜੋ ਉਸ ਦਾ ਡੁੱਬਦਾ ਬੇੜਾ ਪਾ ਲਗਾ ਸਕੇਗੀ। ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਕੀ ਕੈਪਟਨ ਲਗਾਉਂਗੇ ਭਾਜਪਾ ਦੀ ਬੇੜੀ ਪਾਰ?
ਕੀ ਕੈਪਟਨ ਲਗਾਉਂਗੇ ਭਾਜਪਾ ਦੀ ਬੇੜੀ ਪਾਰ?
author img

By

Published : Oct 29, 2021, 8:48 PM IST

Updated : Oct 29, 2021, 10:56 PM IST

ਚੰਡੀਗੜ੍ਹ: ਆਗਾਮੀ ਵਿਧਾਨ ਸਭਾ ਚੋਣਾਂ ( Assembly elections) ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਪਾਰਟੀਆਂ ਲਗਾਤਾਰ ਸਰਗਰਮ ਹੋ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਕਾਰਨ ਜਿੱਥੇ ਪੰਜਾਬ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪੰਜਾਬ ਦੀ ਸਭ ਤੋਂ ਕਮਜ਼ੋਰ ਸਿਆਸੀ ਪਾਰਟੀ ਹੈ। ਆਪਣੀ ਤਾਕਤ ਦਿਖਾਉਣ ਲਈ ਭਾਜਪਾ ਨੇ ਆਪਣੇ ਇੰਚਾਰਜ ਗਜੇਂਦਰ ਸ਼ੇਖਾਵਤ ਅਤੇ 3 ਇੰਚਾਰਜਾਂ ਨਾਲ ਮਿਲ ਕੇ ਵੀਰਵਾਰ ਨੂੰ ਚੰਡੀਗੜ੍ਹ 'ਚ ਇਕ ਵੱਡਾ ਪ੍ਰੋਗਰਾਮ ਰੱਖਿਆ, ਜਿਸ 'ਚ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ। ਇੰਨ੍ਹਾਂ ਮੀਟਿੰਗਾਂ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਵੀ ਇਹੀ ਜਾਣਕਾਰੀ ਦਿੱਤੀ ਗਈ ਕਿ ਬੀ.ਜੇ.ਪੀ. 117 ਸੀਟਾਂ 'ਤੇ ਚੋਣ ਲੜਨ ਦੀ ਪੂਰੀ ਤਿਆਰੀ ਕਰ ਰਹੀ ਹੈ ਪਰ ਇਹ ਤਿਆਰੀ ਕੀ ਹੈ, ਪਾਰਟੀ ਦੀ ਰਣਨੀਤੀ ਕੀ ਹੈ, ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ।

ਕੀ ਕੈਪਟਨ ਲਗਾਉਂਗੇ ਭਾਜਪਾ ਦੀ ਬੇੜੀ ਪਾਰ?

117 ਸੀਟਾਂ ‘ਤੇ ਲੜਨ ਨੂੰ ਲੈਕੇ ਭਾਜਪਾ ਦਾ ਕੀ ਹੈ ਪਲਾਨ ?

ਇਸ ਸਵਾਲ ਦੇ ਜਵਾਬ 'ਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਯੋਜਨਾ ਬਿਲਕੁਲ ਸਪੱਸ਼ਟ ਹੈ। 117 ਵਿਧਾਨ ਸਭਾ ਹਲਕਿਆਂ 'ਚ ਭਾਜਪਾ ਨੇ ਦੋ ਮਹੀਨੇ ਪਹਿਲਾਂ ਹੀ ਇੰਚਾਰਜ ਲਗਾ ਦਿੱਤੇ ਹਨ | ਇਹ ਇੰਚਾਰਜ ਬੂਥ ਲੈਵਲ ਤੱਕ ਜਾ ਰਹੇ ਹਨ ਤਾਂ ਜੋ ਪਾਰਟੀ ਦਾ ਢਾਂਚਾ ਬਣਾਇਆ ਜਾ ਸਕੇ ਅਤੇ ਚੰਗੇ ਉਮੀਦਵਾਰਾਂ ਦਾ ਪੈਨਲ ਬਣਾਇਆ ਜਾ ਸਕੇ। ਉਸ ਪੈਨਲ ਨੂੰ ਸਟੇਟ ਕਮੇਟੀ ਦੁਆਰਾ ਵਿਚਾਰਿਆ ਜਾਵੇਗਾ। 3-3 ਦਾ ਇੱਕ ਪੈਨਲ ਕੇਂਦਰ ਨੂੰ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਉਮੀਦਵਾਰਾਂ ਦੇ ਨਾਮਾਂ ਉੱਪਰ ਮੋਹਰ ਲਾਈ ਜਾ ਸਕਦੀ ਹੈ।

ਗਰਾਊਂਡ ‘ਤੇ ਪਾਰਟੀ ਕਿੰਨ੍ਹੀ ਮਜ਼ਬੂਤ ?

ਸੀਨੀਅਰ ਪੱਤਰਕਾਰ ਸੁਖਬੀਰ ਬਾਜਵਾ ਦਾ ਕਹਿਣੈ ਕਿ ਪੰਜਾਬ ਭਾਜਪਾ (Punjab BJP) ਨੇ ਸਪੱਸ਼ਟ ਕੀਤਾ ਹੈ ਕਿ ਉਹ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜੇਗੀ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਨਵੀਂ ਪਾਰਟੀ ਦੇ ਨਾਂ ਅਤੇ ਲੋਗੋ ਦੇ ਐਲਾਨ ਤੋਂ ਬਾਅਦ ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਫੈਸਲਾ ਹੋ ਚੁੱਕਿਆ ਹੈ ਰਸਮੀ ਐਲਾਨ ਹੋਣਾ ਬਾਕੀ ਹੈ।

ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਲੋਕਾਂ ਵਿੱਚ ਜਾਣਾ ਸਾਡੇ ਲਈ ਕੋਈ ਚੁਣੌਤੀ ਹੋਵੇਗੀ। ਕੁਝ ਜਥੇਬੰਦੀਆਂ ਅਤੇ ਯੂਨੀਅਨਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ ਕਰਨਾ ਹੱਕ ਹੈ, ਉਸੇ ਤਰ੍ਹਾਂ ਸਾਨੂੰ ਲੋਕਾਂ ਵਿੱਚ ਜਾਣ ਦਾ, ਆਪਣੀਆਂ ਨੀਤੀਆਂ ਰੱਖਣ ਦਾ, ਆਪਣੇ ਪ੍ਰੋਗਰਾਮ ਰੱਖਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਫੈਸਲਾ ਕਰਨਗੇ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਈ ਸਮਾਜਿਕ ਸ਼ਖਸੀਅਤਾਂ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ। ਦੂਸਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਕਰਕੇ ਪਾਰਟੀ ਨੂੰ ਭਰਵਾਂ ਪਿਆਰ ਮਿਲ ਰਿਹਾ ਹੈ।

ਕਿਉਂ ਕੀਤੇ ਜਾ ਰਹੇ ਹਨ ਇਹ ਵੱਡੇ ਐਲਾਨ ?

ਸੀਨੀਅਰ ਪੱਤਰਕਾਰ ਸੁਖਬੀਰ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਭਾਜਪਾ ਇਹ ਐਲਾਨ ਕਰ ਰਹੀ ਹੈ ਤਾਂ ਇਸ ਦੇ ਪਿੱਛੇ ਕਈ ਕਾਰਨ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡਾ ਕਾਰਨ ਤਿੰਨ ਖੇਤੀ ਕਾਨੂੰਨ ਹਨ ਅਤੇ ਇੰਨ੍ਹਾਂ ਕਾਨੂੰਨਾਂ ਦਾ ਪੰਜਾਬ ਭਾਜਪਾ ਬਦਲ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਅੰਦੋਲਨ ਵੀ ਖਤਮ ਹੋ ਜਾਵੇਗਾ। ਦੂਸਰਾ ਵੱਡਾ ਕਾਰਨ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਪਾਰਟੀ ਤੋਂ ਵੱਖ ਹੋਣਾ ਹੈ ਅਤੇ ਭਾਜਪਾ ਦੇ ਨੇੜੇ ਜਾਣਾ। ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈਕੇ ਵੀ ਉਹ ਖੁੱਲ੍ਹ ਕੇ ਬੋਲ ਚੁੱਕੇ ਹਨ। ਸੀਨੀਅਰ ਪੱਤਰਕਾਰ ਨੇ ਦੱਸਿਆ ਕਿ ਕੈਪਟਨ ਦੇ ਭਾਜਪਾ ਨਾਲ ਹੋਣ ਨਾਲ ਭਾਜਪਾ ਨੂੰ ਹੁਲਾਰਾ ਮਿਲੇਗਾ ਅਤੇ ਪੰਜਾਬ ਭਾਜਪਾ ਦੇ ਸਿੱਖ ਚਿਹਰੇ ਲਈ ਵੀ ਉਨ੍ਹਾਂ ਦਾ ਰਾਹ ਆਸਾਨ ਹੋ ਜਾਵੇਗਾ।

ਇਸ ਸਬੰਧੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਾਰਟੀ ਵਿੱਚ ਵਿਸ਼ਵਾਸ ਦਾ ਪਹਿਲਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੀਆਂ ਨੀਤੀਆਂ, ਉਨ੍ਹਾਂ ਵੱਲੋਂ ਦੇਸ਼ ਵਿੱਚ ਕੀਤੇ ਗਏ ਕੰਮ ਹਨ, ਜਿਸ ਕਾਰਨ ਲੋਕ ਮੋਦੀ ਨੂੰ ਇੱਕ ਬਿਹਤਰ ਆਗੂ ਵਜੋਂ ਦੇਖਦੇ ਹਨ। ਉਨ੍ਹਾਂ ਕਿਹਾ ਕਿ ਸ਼ਾਸਕ ਨਰਿੰਦਰ ਮੋਦੀ ਵਰਗੇ ਆਗੂ ਦਾ ਹੋਣਾ ਸਾਡਾ ਪਲੱਸ ਪੁਆਇੰਟ ਹੈ। ਦੂਸਰਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਦੂਜੀਆਂ ਸਿਆਸੀ ਪਾਰਟੀਆਂ ਤੋਂ ਨਾਰਾਜ਼ ਹਨ। ਅਕਾਲੀ ਦਲ (Akali Dal) ਉਨ੍ਹਾਂ 'ਤੇ ਲੱਗੇ ਦਾਗ ਨੂੰ ਧੋ ਨਹੀਂ ਪਾ ਰਿਹਾ ਅਤੇ ਜਿਸ ਕਰਕੇ ਪੰਜਾਬ ਦੇ ਲੋਕ ਉਨ੍ਹਾਂ ਤੋਂ ਨਾਰਾਜ਼ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਟੁੱਟ ਗਿਆ ਹੈ ਉਨ੍ਹਾਂ ਕੋਲ ਨਾ ਕੋਈ ਚਿਹਰਾ ਹੈ, ਨਾ ਕੋਈ ਕਾਡਰ, ਨਾ ਕੋਈ ਪ੍ਰੋਗਰਾਮ। ਭਾਜਪਾ ਆਗੂ ਨੇ ਕਿਹਾ ਕਿ ਇੰਨ੍ਹਾਂ ਸਾਰੇ ਹਾਲਾਤਾਂ ਵਿੱਚ ਪੰਜਾਬ ਦੇ ਲੋਕ ਆਸ ਦੀਆਂ ਨਜ਼ਰਾਂ ਨਾਲ ਭਾਜਪਾ ਵੱਲ ਵੇਖ ਰਹੇ ਹਨ। ਇੰਨ੍ਹਾਂ ਗੱਲਾਂ ਨੂੰ ਦੇਖਦਿਆਂ ਭਾਜਪਾ ਜਿਸ ਤਰ੍ਹਾਂ ਦੂਜੇ ਰਾਜਾਂ 'ਚ ਬਿਹਤਰ ਸ਼ਾਸਨ ਚਲਾ ਰਹੀ ਹੈ, ਉਸ ਨਾਲ ਭਾਜਪਾ 'ਚ ਭਰੋਸਾ ਵਧ ਗਿਆ ਹੈ ਕਿ ਪੰਜਾਬ 'ਚ ਭਾਜਪਾ ਦੀ ਸਰਕਾਰ ਯਕੀਨੀ ਤੌਰ 'ਤੇ ਬਣੇਗੀ।

ਤ੍ਰਿਪੁਰਾ, ਬੰਗਾਲ ਅਤੇ ਹਰਿਆਣਾ ਦੀ ਉਦਾਹਰਨ ਦੇਖਣੀ ਚਾਹੀਦੀ ਹੈ: ਸੁਭਾਸ਼ ਸ਼ਰਮਾ

ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਿਹੜੇ ਲੋਕ ਇਹ ਸ਼ੱਕ ਕਰਦੇ ਹਨ ਕਿ ਪੰਜਾਬ ਭਾਜਪਾ 117 ਸੀਟਾਂ ਤੋਂ ਉਮੀਦਵਾਰ ਖੜ੍ਹੇ ਕਰ ਰਹੀ ਹੈ, ਉਨ੍ਹਾਂ ਨੂੰ ਦੱਸਣਾ ਚਾਹਾਂਗਾ ਕਿ ਤ੍ਰਿਪੁਰਾ ਜਿੱਥੇ ਭਾਜਪਾ ਕੋਲ 0 ਸੀਟਾਂ ਸੀ ਉੱਥੇ ਭਾਜਪਾ ਨੇ ਸਰਕਾਰ ਬਣਾਈ, ਉਸ ਤੋਂ ਬਾਅਦ ਬੰਗਾਲ ਜਿੱਥੇ 3 ਸੀਟਾਂ ਸਨ ਉੱਥੇ ਹੀ 77 ਸੀਟਾਂ ਜਿੱਤ ਕੇ ਸਿਆਸੀ ਪਾਰਟੀ ਇੱਕ ਵੱਡਾ ਚਿਹਰਾ ਬਣ ਕੇ ਸਾਹਮਣੇ ਆਈ। ਇੰਨਾ ਹੀ ਨਹੀਂ ਹਰਿਆਣਾ ਵਿੱਚ 4 ਵਿਧਾਇਕ ਸਨ ਅਤੇ ਹੁਣ ਦੋ ਵਾਰ ਸਰਕਾਰ ਬਣਾਈ। ਉਨ੍ਹਾਂ ਕਿਹਾ ਕਿ ਭਾਜਪਾ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਵੀ ਇਤਿਹਾਸ ਰਚੇਗੀ।

ਭਾਜਪਾ ਕਿਸਾਨ ਅੰਦੋਲਨ ਦਾ ਸਾਰਥਕ ਹੱਲ ਕੱਢਣ ਲਈ ਕੰਮ ਕਰ ਰਹੀ ਹੈ- ਡਾ. ਸੁਭਾਸ਼ ਸ਼ਰਮਾ

ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਕੁਝ ਲੋਕਾਂ ਦਾ ਗੁੱਸਾ ਨਰਿੰਦਰ ਮੋਦੀ ਵਿਰੁੱਧ ਹੈ, ਹਰ ਕੋਈ ਉਸ ਦਾ ਵਿਰੋਧ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਕਿਸਾਨੀ ਮੁੱਦੇ ਦਾ ਸਾਰਥਕ ਹੱਲ ਲੱਭਣ ਵਿੱਚ ਲੱਗੀ ਹੋਈ ਹੈ, ਜਿਸ ਨੂੰ ਦੂਰ ਕੀਤਾ ਜਾਵੇਗਾ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਭਾਜਪਾ ਦੀ ਮਕਸਦ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਦੀਵਾਲੀ ਤੱਕ ਲੋਕਾਂ ਨੂੰ ਖੁਸ਼ਖਬਰੀ ਮਿਲੇਗੀ।

ਇਹ ਵੀ ਪੜ੍ਹੋ:ਆਖ਼ਰ ਕਿਸਾਨਾਂ ਨੂੰ ਲੈ ਕੇ ਕਿਵੇਂ ਕਰਨਗੇ ਕੈਪਟਨ ਆਪਣਾ ਬੇੜਾ ਪਾਰ

Last Updated : Oct 29, 2021, 10:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.