ਚੰਡੀਗੜ੍ਹ: ਸ਼ਨੀਵਾਰ ਨੂੰ ਸੰਗਰੂਰ ਦੇ ਪਿੰਡ ਲੌਂਗੋਵਾਲ 'ਚ ਸਕੂਲ ਵੈਨ ਨੂੰ ਅੱਗ ਲੱਗਣ ਪਿੱਛੋਂ ਬਹਾਦੁਰੀ ਦਿਖਾਉਂਦੇ ਹੋਏ ਵਿਦਿਆਰਥਣ ਅਮਨਦੀਪ ਕੌਰ ਨੇ 4 ਬੱਚਿਆਂ ਨੂੰ ਬਚਾਇਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਅਮਨਦੀਪ ਕੌਰ ਨੂੰ ਸ਼ਾਬਾਸ਼ੀ ਦਿੱਤੀ। ਇਸ ਦੇ ਨਾਲ ਹੀ ਕੈਪਟਨ ਨੇ ਲਿਖਿਆ ਕਿ ਉਹ ਵਿਦਿਆਰਥਣ ਨਾਲ ਜਲਦੀ ਹੀ ਮੁਲਾਕਾਤ ਕਰਨਗੇ।
-
I salute the extraordinary bravery & valour of 14 year old Amandeep Kaur who risked her life to put out the fire in the school van yesterday and also rescued 4 children from the van. I am so proud of you and I am looking forward to meeting you. pic.twitter.com/tOuGgqyK3N
— Capt.Amarinder Singh (@capt_amarinder) February 16, 2020 " class="align-text-top noRightClick twitterSection" data="
">I salute the extraordinary bravery & valour of 14 year old Amandeep Kaur who risked her life to put out the fire in the school van yesterday and also rescued 4 children from the van. I am so proud of you and I am looking forward to meeting you. pic.twitter.com/tOuGgqyK3N
— Capt.Amarinder Singh (@capt_amarinder) February 16, 2020I salute the extraordinary bravery & valour of 14 year old Amandeep Kaur who risked her life to put out the fire in the school van yesterday and also rescued 4 children from the van. I am so proud of you and I am looking forward to meeting you. pic.twitter.com/tOuGgqyK3N
— Capt.Amarinder Singh (@capt_amarinder) February 16, 2020
ਦੱਸ ਦਈਏ ਕਿ ਸ਼ਨੀਵਾਰ ਨੂੰ ਵਾਪਰੇ ਭਿਆਨਕ ਵੈਨ ਹਾਦਸੇ ਵਿੱਚ 4 ਮਾਸੂਮ ਜਾਨਾਂ ਚਲੀਆਂ ਗਈਆਂ। ਇਸ ਵੈਨ ਵਿੱਚ ਕੁੱਲ 12 ਵਿਦਿਆਰਥੀ ਸਵਾਰ ਸਨ ਅਤੇ ਵਿਦਿਆਰਥਣ ਅਮਨਦੀਪ ਕੌਰ ਵੀ ਇਸੇ ਵੈਨ ਵਿੱਚ ਸਵਾਰ ਸੀ। ਵੈਨ ਨੂੰ ਅੱਗ ਲੱਗਣ ਤੋਂ ਬਾਅਦ 14 ਸਾਲਾ ਵਿਦਿਆਰਥਣ ਨੇ ਆਪਣੀ ਬਹਾਦੁਰੀ ਦਿਖਾਉਂਦਿਆਂ ਵੈਨ ਦਾ ਸ਼ੀਸ਼ਾ ਤੋੜ ਕੇ 4 ਬੱਚਿਆਂ ਦੀ ਜਾਨ ਬਚਾਈ ਸੀ।
ਇਹ ਵੀ ਪੜ੍ਹੋ: ਲਗਾਤਾਰ 30 ਕਿਲੋਮੀਟਰ ਸਕੇਟਿੰਗ ਕਰ 5 ਸਾਲਾ ਬੱਚੇ ਨੇ ਵਿਸ਼ਵ ਰਿਕਾਰਡ ਬਣਾਉਣ ਲਈ ਦਰਜ ਕਰਵਾਇਆ ਨਾਂਅ
ਇਸ ਦੇ ਨਾਲ ਹੀ ਵਿਦਿਆਰਥਣ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਗ ਬਾਰੇ ਪਤਾ ਲੱਗਣ ਤੋਂ ਬਾਅਦ ਡਰਾਇਵਰ ਉਥੋਂ ਭੱਜਿਆ ਨਹੀਂ ਸਗੋਂ ਉਸ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇੰਨੇ ਵਿੱਚ ਅੱਗ ਭੜਕ ਉੱਠੀ ਅਤੇ 4 ਬੱਚੇ ਵੈਨ ਵਿੱਚ ਹੀ ਜ਼ਿੰਦਾ ਸੜ ਗਏ।