ਚੰਡੀਗੜ੍ਹ: ਆਸਕ ਕੈਪਟਨ ਦੇ 12ਵੇਂ ਐਡੀਸ਼ਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਹਰ ਵੱਡੇ ਕਦਮ ਚੁੱਕ ਰਹੀ ਹੈ। ਉਨ੍ਹਾਂ ਮਾਸਕ ਨਾ ਲਾਉਣ ਵਾਲਿਆਂ 'ਤੇ ਵਧਾਏ ਗਏ ਜੁਰਮਾਨੇ ਦਾ ਤਰਕ ਦਿੰਦਿਆਂ ਕਿਹਾ ਕਿ ਜੁਰਮਾਨਾ ਘੱਟ ਹੋਣ ਕਾਰਨ ਲੋਕ ਮਾਸਕ ਪਾਉਣ ਦੀ ਪਰਵਾਹ ਨਹੀਂ ਕਰਦੇ ਸੀ, ਇਸ ਲਈ ਵਧਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਜੁਰਮਾਨਾ ਚੁਭੇ।
ਉਨ੍ਹਾਂ ਨੇ ਲੋਕਾਂ ਨੂੰ ਕੋਵਿਡ-19 ਨੂੰ ਲੈ ਕੇ ਸਰਕਾਰੀ ਹਦਾਇਤਾਂ ਦੀ ਪਾਲਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਬੰਦ ਕਮਰਿਆਂ ਵਿੱਚ ਵੀ ਮਾਸਕ ਲਗਾ ਕੇ ਬੈਠੋ। ਉਨ੍ਹਾਂ ਕਿਹਾ ਕਿ ਜੇਕਰ ਕਮਰੇ ਜਾਂ ਦਫ਼ਤਰ ਵਿੱਚ ਖਿੜਕੀਆਂ ਨਹੀਂ ਹਨ ਤਾਂ ਮਾਸਕ ਜ਼ਰੂਰ ਪਾਓ ਕਿਉਂਕਿ ਜਦੋਂ ਹਵਾ ਦੀ ਵੈਂਟੀਲੇਸ਼ਨ ਨਹੀਂ ਹੁੰਦੀ ਤਾਂ ਕੋਰੋਨਾ ਦੇ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕੀਤੀ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਖ਼ਾਸ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਐਤਵਾਰ ਨੂੰ ਪੰਜਾਬ ਵਿੱਚ ਹਲਵਾਈ (ਮਠਿਆਈ) ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਕੋਵਿਡ ਦੇ ਸੰਕਟ ਕਾਰਨ ਐਤਵਾਰ ਦੇ ਲੌਕਡਾਊਨ ਕਰਕੇ ਸੂਬੇ ਵਿੱਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਪਰ ਸੂਬਾ ਸਰਕਾਰ ਨੂੰ ਕਈ ਅਪੀਲਾਂ ਪ੍ਰਾਪਤ ਹੋਣ ਕਰਕੇ 3 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੀ ਪੂਰਵ ਸੰਧਿਆ ’ਤੇ ਹਲਵਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।
-
Halwai (sweet) shops in #Punjab will be allowed to remain open on Sunday, August 2, in view of the #RakshaBandhan festival, Chief Minister @capt_amarinder Singh announces. pic.twitter.com/vJoEj2U379
— Government of Punjab (@PunjabGovtIndia) July 25, 2020 " class="align-text-top noRightClick twitterSection" data="
">Halwai (sweet) shops in #Punjab will be allowed to remain open on Sunday, August 2, in view of the #RakshaBandhan festival, Chief Minister @capt_amarinder Singh announces. pic.twitter.com/vJoEj2U379
— Government of Punjab (@PunjabGovtIndia) July 25, 2020Halwai (sweet) shops in #Punjab will be allowed to remain open on Sunday, August 2, in view of the #RakshaBandhan festival, Chief Minister @capt_amarinder Singh announces. pic.twitter.com/vJoEj2U379
— Government of Punjab (@PunjabGovtIndia) July 25, 2020
9ਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਸਬੰਧੀ ਅਪੀਲ
ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ’ਚ 400 ਬੂਟੇ ਲਾਉਣ ਦੀ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 9ਵੀਂ ਪਾਤਸ਼ਾਹੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਹਰੇਕ ਪਿੰਡ ਵਿੱਚ 400 ਬੂਟੇ ਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
-
CM @capt_amarinder Singh appeals people to join #PunjabGovernment's drive to plant 400 trees in every village of the state to mark the auspicious 400th #PrakashPurab of Sri Guru Tegh Bahadur Sahib ji. pic.twitter.com/z1VUrhJSS3
— Government of Punjab (@PunjabGovtIndia) July 25, 2020 " class="align-text-top noRightClick twitterSection" data="
">CM @capt_amarinder Singh appeals people to join #PunjabGovernment's drive to plant 400 trees in every village of the state to mark the auspicious 400th #PrakashPurab of Sri Guru Tegh Bahadur Sahib ji. pic.twitter.com/z1VUrhJSS3
— Government of Punjab (@PunjabGovtIndia) July 25, 2020CM @capt_amarinder Singh appeals people to join #PunjabGovernment's drive to plant 400 trees in every village of the state to mark the auspicious 400th #PrakashPurab of Sri Guru Tegh Bahadur Sahib ji. pic.twitter.com/z1VUrhJSS3
— Government of Punjab (@PunjabGovtIndia) July 25, 2020
ਸਰਕਾਰੀ ਸਕੂਲਾਂ ਵਿੱਚ ਫੀਸਾਂ ਸਬੰਧੀ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕੋਵਿਡ ਸੰਕਟ ਕਰਕੇ ਸੂਬੇ ਅੰਦਰ ਸਰਕਾਰੀ ਸਕੂਲ ਵਿੱਦਿਅਕ ਸੈਸ਼ਨ 2020-21 ਲਈ ਵਿਦਿਆਰਥੀਆਂ ਪਾਸੋਂ ਕੋਈ ਵੀ ਦਾਖ਼ਲਾ ਫੀਸ, ਮੁੜ ਦਾਖ਼ਲਾ ਤੇ ਟਿਊਸ਼ਨ ਫੀਸ ਨਹੀਂ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਨਿੱਜੀ ਸਕੂਲਾਂ ਦੇ ਫੀਸ ਲੈਣ ਦਾ ਸਬੰਧ ਹੈ, ਸੂਬਾ ਸਰਕਾਰ ਪਹਿਲਾਂ ਹੀ ਅਦਾਲਤ ਵਿੱਚ ਜਾ ਚੁੱਕੀ ਹੈ, ਪਰ ਸਰਕਾਰੀ ਸਕੂਲਾਂ ਵੱਲੋਂ ਪੂਰੇ ਸਾਲ ਲਈ ਕੋਈ ਵੀ ਫੀਸ ਨਹੀਂ ਲਈ ਜਾਵੇਗੀ।
-
Chief Minister @capt_amarinder Singh announced that government schools in the state will not charge any admission, re-admission and tuition fee from students for the 2020-21 academic session on account of the #Covid crisis. pic.twitter.com/K1XfcvLIUc
— Government of Punjab (@PunjabGovtIndia) July 25, 2020 " class="align-text-top noRightClick twitterSection" data="
">Chief Minister @capt_amarinder Singh announced that government schools in the state will not charge any admission, re-admission and tuition fee from students for the 2020-21 academic session on account of the #Covid crisis. pic.twitter.com/K1XfcvLIUc
— Government of Punjab (@PunjabGovtIndia) July 25, 2020Chief Minister @capt_amarinder Singh announced that government schools in the state will not charge any admission, re-admission and tuition fee from students for the 2020-21 academic session on account of the #Covid crisis. pic.twitter.com/K1XfcvLIUc
— Government of Punjab (@PunjabGovtIndia) July 25, 2020