ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਸੂਬੇ ਵਿੱਚ 'ਸਮਾਰਟ ਰਾਸ਼ਨ ਕਾਰਡ' ਸਕੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਕਾਰਡ ਰਾਹੀਂ ਹੁਣ ਲਾਭਪਾਤਰੀ ਬਿਨਾਂ ਕਿਸੇ ਹੋਰ ਦਸਤਾਵੇਜ ਤੋਂ ਪੂਰੇ ਪੰਜਾਬ ਵਿੱਚ ਕਿਸੇ ਵੀ ਥਾਂ ਤੋਂ ਆਪਣਾ ਰਾਸ਼ਨ ਲੈ ਸਕਣਗੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦੀ ਮੰਗ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਅੱਜ ਪੂਰੇ ਪੰਜਾਬ ਲਈ ਖ਼ੁਸ਼ੀ ਵਾਲਾ ਦਿਨ ਹੈ।
-
Punjab CM @capt_amarinder rolls Smart Ration Card scheme to benefit 1.41 crore people & end their exploitation by depot holders, hands over cards to 4. Also announces separate State-funded scheme to provide subsidized rations to 9 lakh beneficiaries not covered under NFSA. pic.twitter.com/DCogPcS5tE
— Raveen Thukral (@RT_MediaAdvPbCM) September 12, 2020 " class="align-text-top noRightClick twitterSection" data="
">Punjab CM @capt_amarinder rolls Smart Ration Card scheme to benefit 1.41 crore people & end their exploitation by depot holders, hands over cards to 4. Also announces separate State-funded scheme to provide subsidized rations to 9 lakh beneficiaries not covered under NFSA. pic.twitter.com/DCogPcS5tE
— Raveen Thukral (@RT_MediaAdvPbCM) September 12, 2020Punjab CM @capt_amarinder rolls Smart Ration Card scheme to benefit 1.41 crore people & end their exploitation by depot holders, hands over cards to 4. Also announces separate State-funded scheme to provide subsidized rations to 9 lakh beneficiaries not covered under NFSA. pic.twitter.com/DCogPcS5tE
— Raveen Thukral (@RT_MediaAdvPbCM) September 12, 2020
ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਇਸ ਮੌਕੇ ਵਧਾਈ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਅੱਜ 1 ਕਰੋੜ, 41 ਕਾਰਡ ਲੋਕਾਂ ਨੂੰ ਵੰਡੇ ਜਾਣਗੇ। ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਇੱਕ ਦੇਸ਼ ਇੱਕ ਰਾਸ਼ਨ ਕਾਰਡ' ਸਕੀਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
ਇਹ ਸਕੀਮ ਜਿੱਥੇ ਭਾਰਤ ਦੇ ਕਰੀਬ 26 ਸੂਬਿਆਂ ਆਂਧਰਾ ਪ੍ਰਦੇਸ਼, ਹਰਿਆਣਾ, ਕਲਕੱਤਾ, ਮਹਾਰਾਸ਼ਟਰ, ਓਡੀਸ਼ਾ, ਸਿਕੱਮ, ਮਿਜ਼ੋਰਮ, ਤੇਲੰਗਾਨਾ, ਕੇਰਲਾ, ਪੰਜਾਬ, ਬਿਹਾਰ, ਗੋਆ, ਹਿਮਾਚਲ ਪ੍ਰਦੇਸ਼, ਦਾਦਰਾ ਤੇ ਨਗਰ ਹਵੇਲੀ ਤੇ ਦਮਨ ਤੇ ਦੀਓ, ਗੁਜਰਾਤ, ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਤ੍ਰਿਪੁਰਾ ਆਦਿ ਸੂਬਿਆਂ ਵਿੱਚ 1 ਸਤੰਬਰ ਤੋਂ ਲਾਗੂ ਹੋ ਚੁੱਕੀ ਹੈ।