ETV Bharat / city

'ਇੰਡਸਟਰੀ ਬਚਾਉਣ ਲਈ ਕੈਪਟਨ ਸਰਕਾਰ ਨੂੰ ਬਿਜਲੀ ਦੇ ਰੇਟ ਕਰਨੇ ਪੈਣਗੇ ਘੱਟ' - Capt government

ਪੰਜਾਬ ਵਪਾਰ ਸੈੱਲ ਦੇ ਚੇਅਰਮੈਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀਐੱਸਟੀ ਤੇ ਡੀਮੋਨੇਟਾਈਜ਼ੇਸ਼ਨ ਗ਼ਲਤ ਢੰਗ ਨਾਲ ਲਾਗੂ ਕਰ ਆਰਥਿਕ ਮੰਦਹਾਲੀ ਦੀ ਸਥਿਤੀ ਵਿੱਚ ਦੇਸ਼ ਨੂੰ ਪਹੁੰਚਾ ਦਿੱਤਾ ਹੈ।

ਜਤਿੰਦਰ ਸਿੰਘ ਬੇਦੀ ਨਾਲ ਖਾਸ ਗ਼ੱਲਬਾਤ
ਫ਼ੋਟੋ
author img

By

Published : Jan 31, 2020, 10:11 PM IST

ਚੰਡੀਗੜ੍ਹ: ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ਨੀਵਾਰ ਨੂੰ ਕੇਂਦਰੀ ਬਜਟ 2020 ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਈਟੀਵੀ ਭਾਰਤ ਨੇ ਚੰਡੀਗੜ੍ਹ ਵਿਖੇ ਪੰਜਾਬ ਵਪਾਰ ਸੈੱਲ ਦੇ ਚੇਅਰਮੈਨ ਜਤਿੰਦਰ ਸਿੰਘ ਬੇਦੀ ਨਾਲ ਖਾਸ ਗ਼ੱਲਬਾਤ ਕੀਤੀ। ਇਸ ਦੌਰਾਨ ਬੇਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀਐੱਸਟੀ ਤੇ ਡੀਮੋਨੇਟਾਈਜ਼ੇਸ਼ਨ ਗ਼ਲਤ ਢੰਗ ਨਾਲ ਲਾਗੂ ਕਰ ਆਰਥਿਕ ਮੰਦਹਾਲੀ ਦੀ ਸਥਿਤੀ ਵਿੱਚ ਦੇਸ਼ ਨੂੰ ਪਹੁੰਚਾ ਦਿੱਤਾ ਹੈ। ਇਸਦੇ ਲਈ ਸਿਰਫ਼ ਮੋਦੀ ਸਰਕਾਰ ਹੀ ਜਿੰਮੇਵਾਰ ਹੈ ਹਾਲਾਂਕਿ ਭਾਜਪਾ ਸਰਕਾਰ ਕੰਪਨੀਆਂ ਨੂੰ ਭਾਰਤ ਵਿਖੇ ਲਿਆ ਸਕਦੀ ਸੀ ਪਰ, ਕੇਂਦਰ ਸਰਕਾਰ ਦੀ ਮਾੜੀਆਂ ਨੀਤੀਆਂ ਕਾਰਨ ਚਾਈਨਾ ਵਿੱਚੋਂ ਕੋਈ ਵੀ ਕੰਪਨੀ ਭਾਰਤ ਨਹੀਂ ਆਈ।

ਜਤਿੰਦਰ ਸਿੰਘ ਬੇਦੀ ਨਾਲ ਖਾਸ ਗ਼ੱਲਬਾਤ

ਜਤਿੰਦਰ ਸਿੰਘ ਬੇਦੀ ਨੇ ਆਪਣੀ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਜੇ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਬਿਜਲੀ ਦੇ ਰੇਟਾਂ ਨੂੰ ਮੁੜ ਤੋਂ ਦਰੁਸਤ ਕਰਨਾ ਪਏਗਾ ਨਹੀਂ ਤਾਂ ਸੂਬੇ ਦੇ ਹਾਲਾਤ ਹੋਰ ਮਾੜੇ ਹੋ ਜਾਣਗੇ। ਰਾਅ ਮਟੀਰੀਅਲ ਤਿਆਰ ਕਰਨ ਵਾਲੀ ਫੈਕਟਰੀਆਂ ਉੱਪਰ ਜੀਐੱਸਟੀ ਟੈਕਸ ਵੈਟ ਜ਼ਿਆਦਾ ਹੋਣ ਕਾਰਨ ਵਪਾਰੀਆਂ ਨੂੰ ਬਾਜ਼ਾਰ ਵਿੱਚ ਆਈ ਲਾਗਤ ਦਾ ਮੁੱਲ ਵੀ ਨਹੀਂ ਮਿਲ ਰਿਹਾ ਨਾ ਹੀ ਡਿਮਾਂਡ ਹੈ ਜਿਸ ਕਾਰਨ ਮਾਰਕੀਟ ਵਿੱਚ ਪੈਸਾ ਆਉਣਾ ਬੰਦ ਹੋ ਚੁੱਕਿਆ ਹੈ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਦੇਸ਼ ਦਾ ਸਲੋਡਾਊਨ ਹੋ ਰਿਹੈ, ਇਸ ਕਾਰਨ ਦੇਸ਼ ਭਰ 'ਚ ਆਰਥਿਕ ਸਥਿਤੀ ਖ਼ਰਾਬ ਹੋ ਚੁੱਕੀ ਹੈ।

ਵੀਡੀਓ

ਬੇਦੀ ਨੇ ਕਿਹਾ ਕਿ ਜੇ ਘਰ ਦਾ ਹਿਸਾਬ ਲਗਾਈਏ ਤਾਂ ਪਿਆਜ਼, ਪੈਟਰੋਲ-ਡੀਜ਼ਲ, ਬਿਜਲੀ ਦਰਾਂ ਤੇ ਫੈਕਟਰੀਆਂ ਵਿੱਚ ਆਉਣ ਵਾਲੀ ਲੇਬਰ ਦੇ ਖਰਚੇ ਇੰਨੇ ਵੱਧ ਚੁੱਕੇ ਹਨ ਕਿ ਕੋਈ ਵੀ ਇੰਡਸਟਰੀ ਵਪਾਰੀ ਮੁਨਾਫ਼ਾ ਤਾਂ ਦੂਰ ਘਾਟਾ ਵੀ ਪੂਰਾ ਨਹੀਂ ਕਰ ਸਕਦਾ। ਸੂਬੇ ਵਿੱਚ ਆਈਟੀਆਈ ਵਿੱਚੋਂ ਵੀ ਬੱਚਿਆਂ ਦੀ ਆਮਦ ਘੱਟ ਹੋਣ ਕਾਰਨ ਟੈਕਨੀਸ਼ੀਅਨ ਤੇ ਲੇਬਰ ਵੀ ਘੱਟ ਆਉਣ ਕਾਰਨ ਵਪਾਰ ਬੰਦ ਪਿਆ।

ਜਤਿੰਦਰ ਸਿੰਘ ਬੇਦੀ ਨਾਲ ਖਾਸ ਗ਼ੱਲਬਾਤ

ਕੰਸਟ੍ਰਕਸ਼ਨ ਦਾ ਕੰਮ ਕਰਨ ਵਾਲੇ ਗਗਨਦੀਪ ਸਿੰਘ ਨੇ ਕਿਹਾ ਕੀ ਮੰਡੀ ਗੋਬਿੰਦਗੜ੍ਹ ਵਿਖੇ 80 ਫ਼ੀਸਦੀ ਇੰਡਸਟਰੀ ਬੰਦ ਪਈ ਹੈ ਤੇ ਕੰਸਟ੍ਰਕਸ਼ਨ ਕਰਨ ਵਾਲੀਆਂ ਕੰਪਨੀਆਂ ਤਾਂ ਸਾਰੀਆਂ ਹੀ ਲੋਨ ਲੈ ਕੇ ਕਰੋੜਾਂ ਦੇ ਘਾਟੇ ਥੱਲੇ ਆ ਚੁੱਕੀਆਂ ਹਨ। ਇਸ ਦੀ ਗਵਾਹੀ ਚੰਡੀਗੜ੍ਹ ਸ਼ਹਿਰ ਖ਼ੁਦ ਭਰਦਾ ਹੈ, ਟ੍ਰਾਈਸਿਟੀ ਦੇ ਆਲੇ ਦੁਆਲੇ ਦੇ ਬਿਲਡਰਾਂ ਵੱਲੋਂ ਬਣਾਏ ਗਏ ਪ੍ਰਾਜੈਕਟ ਫਲੈਟਾਂ ਨੂੰ ਕੋਈ ਨਹੀਂ ਖਰੀਦ ਰਿਹਾ। ਪ੍ਰਾਪਰਟੀ ਸੈਕਟਰ ਵਿੱਚ ਮੰਦਹਾਲੀ ਹੈ ਤੇ ਲੋਕਾਂ ਕੋਲ ਪੈਸਾ ਨਹੀਂ ਹੈ।

Intro:ਕੱਲ੍ਹ ਨਿਰਮਲਾ ਸੀਤਾ ਰਮਨ ਵੱਲੋਂ ਕੇਂਦਰੀ ਬਜਟ ਟਵੰਟੀ ਟਵੰਟੀ ਪੇਸ਼ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਈਟੀਵੀ ਦੇ ਚੰਡੀਗੜ੍ਹ ਵਿਖੇ ਪੰਜਾਬ ਵਪਾਰ ਸੈੱਲ ਦੇ ਚੇਅਰਮੈਨ ਨਾਲ ਖਾਸ ਗੱਲਬਾਤ ਕੀਤੀ ਇਸ ਦੌਰਾਨ ਬੇਦੀ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਜੀਐੱਸਟੀ ਤੇ ਡੀ ਮੋਨੇਟਾਈਜ਼ੇਸ਼ਨ ਗਲਤ ਢੰਗ ਨਾਲ ਲਾਗੂ ਕਰ ਆਰਥਿਕ ਮੰਦਹਾਲੀ ਦੀ ਸਥਿਤੀ ਵਿੱਚ ਦੇਸ਼ ਨੂੰ ਪਹੁੰਚਾ ਦਿੱਤਾ ਜਿਸ ਦੇ ਲਈ ਸਿਰ ਪੁਰ ਸਿਰਫ ਮੋਦੀ ਸਰਕਾਰ ਹੀ ਜਿੰਮੇਵਾਰ ਹੈ ਹਾਲਾਂਕਿ ਭਾਜਪਾ ਸਰਕਾਰ ਚਾਈਨਾ ਅਤੇ ਯੂ ਐੱਸ ਦੀ ਟਰੇਡਲ ਵਾਰ ਦੌਰਾਨ ਕੰਪਨੀਆਂ ਨੂੰ ਭਾਰਤ ਵਿਖੇ ਲਿਆ ਸਕਦੀ ਸੀ ਪਰ ਕੇਂਦਰ ਸਰਕਾਰ ਦੀ ਮਾੜੀਆਂ ਨੀਤੀਆਂ ਕਾਰਨ ਚਾਈਨਾ ਦੇ ਵਿੱਚੋਂ ਕੋਈ ਵੀ ਕੰਪਨੀ ਭਾਰਤ ਨਹੀਂ ਆਈ

bite: ਬੇਦੀ, ਚੇਅਰਮੈਨ, ਪੰਜਾਬ ਵਪਾਰ ਸੈੱਲ

Body:ਬੇਦੀ ਵੱਲੋਂ ਆਪਣੀ ਸਰਕਾਰ ਦੇ ਖਿਲਾਫ ਵੀ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿਚ ਜੇਕਰ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਬਿਜਲੀ ਦੇ ਰੇਟਾਂ ਨੂੰ ਦੁਬਾਰਾ ਰਿਵਾਈਵ ਕਰਨਾ ਪਏਗਾ ਨਹੀਂ ਤਾਂ ਸੂਬੇ ਦੇ ਹਾਲਾਤ ਹੋਰ ਮਾੜੇ ਹੋ ਜਾਣਗੇ

ਰੋ ਮਟੀਰੀਅਲ ਤਿਆਰ ਕਰਨ ਵਾਲੀ ਫੈਕਟਰੀਆਂ ਉੱਪਰ ਜੀਐੱਸਟੀ ਟੈਕਸ ਵੈਟ ਜ਼ਿਆਦਾ ਹੋਣ ਕਾਰਨ ਵਪਾਰੀਆਂ ਨੂੰ ਬਾਜ਼ਾਰ ਵਿੱਚ ਆਈ ਲਾਗਤ ਦਾ ਮੁੱਲ ਵੀ ਨਹੀਂ ਮਿਲ ਰਿਹਾ ਤੇ ਨਾ ਹੀ ਸਪਲਾਈ ਦੀ ਡਿਮਾਂਡ ਵੱਧ ਰਹੀ ਹੈ ਜਿਸ ਕਾਰਨ ਮਾਰਕੀਟ ਵਿਚ ਪੈਸਾ ਆਉਣਾ ਬੰਦ ਹੋ ਚੁੱਕਿਆ ਇਹੀ ਸਭ ਤੋਂ ਵੱਡਾ ਕਾਰਨ ਹੈ ਦੇਸ਼ ਦੀ ਸਲੋ ਡਾਊਨ ਦਾ ਇਸੀ ਕਾਰਨ ਹੀ ਆਰਥਿਕ ਸਥਿਤੀ ਦੇਸ਼ ਭਰ ਦੀ ਖਰਾਬ ਹੋ ਚੁੱਕੀ ਹੈ

ਤੇ ਜੇਕਰ ਘਰੇਲੂ ਘਰ ਦਾ ਹਿਸਾਬ ਲਗਾਈਏ ਤਾਂ ਪਿਆਜ਼ ਦੀਆਂ ਕੀਮਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਿਜਲੀ ਦੀਆਂ ਦਰਾਂ ਤੇ ਤੇ ਫੈਕਟਰੀਆਂ ਦੇ ਵਿੱਚ ਆਉਣ ਵਾਲੀ ਲੇਬਰ ਦੇ ਖਰਚੇ ਇੰਨੇ ਵੱਧ ਚੁੱਕੇ ਨੇ ਕਿ ਕੋਈ ਵੀ ਇੰਡਸਟਰੀ ਵਪਾਰੀ ਮੁਨਾਫ਼ਾ ਤਾਂ ਦੂਰ ਘਾਟਾ ਵੀ ਪੂਰਾ ਨਹੀਂ ਕਰ ਸਕਦਾ

ਤੇ ਸੂਬੇ ਵਿੱਚ ਆਈਟੀਆਈ ਦੇ ਵਿੱਚੋਂ ਵੀ ਬੱਚਿਆਂ ਦੀ ਆਮਦ ਘੱਟ ਹੋਣ ਕਾਰਨ ਟੈਕਨੀਸ਼ੀਅਨ ਤੇ ਲੇਬਰ ਵੀ ਘੱਟ ਆਉਣ ਕਾਰਨ ਵਪਾਰ ਬੰਦ ਪਿਆ

bite: ਬੇਦੀ, ਚੇਅਰਮੈਨ, ਪੰਜਾਬ ਵਪਾਰ ਸੈੱਲ

Conclusion:ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਗਗਨਦੀਪ ਸਿੰਘ ਨੇ ਕਿਹਾ ਕੀ ਮੰਡੀ ਗੋਬਿੰਦਗੜ੍ਹ ਵਿਖੇ ਅੱਸੀ ਫ਼ੀਸਦੀ ਇੰਡਸਟਰੀ ਬੰਦ ਪਈ ਹੈ ਤੇ ਕੰਸਟ੍ਰਕਸ਼ਨ ਕਰਨ ਵਾਲੀਆਂ ਕੰਪਨੀਆਂ ਦੀ ਜੇਕਰ ਗੱਲ ਕਰ ਲਈਏ ਸਾਰੀਆਂ ਹੀ ਲੋਨ ਲੈ ਕੇ ਕਰੋੜਾਂ ਦੇ ਘਾਟੇ ਥੱਲੇ ਆ ਚੁੱਕੀਆਂ ਨੇ

ਜਿਸ ਦੀ ਗਵਾਹੀ ਚੰਡੀਗੜ੍ਹ ਸ਼ਹਿਰ ਖ਼ੁਦ ਭਰਦਾ ਟ੍ਰਾਈਸਿਟੀ ਦੇ ਆਲੇ ਦੁਆਲੇ ਦੇ ਬਿਲਡਰਾਂ ਵੱਲੋਂ ਬਣਾਏ ਗਏ ਪ੍ਰਾਜੈਕਟ ਫਲੈਟਾਂ ਨੂੰ ਕੋਈ ਨਹੀਂ ਖਰੀਦ ਰਿਹਾ
ਪ੍ਰਾਪਰਟੀ ਸੈਕਟਰ ਵਿੱਚ ਮੰਦਹਾਲੀਵਹੈ ਤੇ ਲੋਕਾਂ ਕੋਲ ਪੈਸਾ ਨਹੀਂ ਹੈ

feed injust live

bite: ਗਗਨਦੀਪ, ਕੰਸਟਰਕਸ਼ਨ ਸੈਕਟਰ ਵਿੱਚ ਦਾ ਕੰਮ ਕਰਨ ਵਾਲਾ
ETV Bharat Logo

Copyright © 2024 Ushodaya Enterprises Pvt. Ltd., All Rights Reserved.