ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt Amarinder Singh) ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Congress President Navjot Sidhu) ਖਿਲਾਫ਼ ਚੋਣ ਨਹੀਂ ਲੜਨਗੇ। ਕੈਪਟਨ ਨੇ ਐਲਾਨ ਕੀਤਾ ਕਿ ਮੈਂ ਪਟਿਆਲਾ ਤੋਂ ਚੋਣ ਲੜਾਂਗਾ। ਪਟਿਆਲਾ 400 ਸਾਲਾਂ ਤੋਂ ਉਨਾਂ ਦੇ ਨਾਲ ਰਿਹਾ ਹੈ।
ਪਟਿਆਲਾ ਉਨਾਂ ਦੀ ਰਿਆਸਤ ਸੀ। ਮੈਂ ਸਿੱਧੂ ਦੀ ਖਾਤਰ ਪਟਿਆਲਾ ਨਹੀਂ ਛੱਡਾਂਗਾ। ਕੈਪਟਨ ਦਾ ਇਹ ਨੁਕਤਾ ਇਸ ਲਈ ਅਹਿਮ ਹੈ। ਕਿਉਂਕਿ ਹੁਣ ਤੱਕ ਉਹ ਕਹਿੰਦੇ ਰਹੇ ਹਨ ਕਿ ਉਹ ਸਿੱਧੂ ਨੂੰ ਕਿਸੇ ਵੀ ਹਾਲਤ ਵਿੱਚ ਜਿੱਤਣ ਨਹੀਂ ਦੇਣਗੇ। ਇਸ ਤੋਂ ਬਾਅਦ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ (Capt Amarinder Singh) ਨੂੰ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ।
ਪੰਜਾਬ ਲੋਕ ਕਾਂਗਰਸ ਰਾਹੀਂ ਚੋਣ ਮੈਦਾਨ ਵਿੱਚ
ਕੈਪਟਨ ਅਮਰਿੰਦਰ ਸਿੰਘ (Capt Amarinder Singh) ਪੰਜਾਬ ਲੋਕ ਕਾਂਗਰਸ ਪਾਰਟੀ ਰਾਹੀਂ ਵਿਧਾਨ ਸਭਾ ਚੋਣਾਂ ਲੜਨਗੇ। ਖੇਤੀ ਕਾਨੂੰਨਾਂ ਦੀ ਵਾਪਸੀ ਨਾਲ ਕਿਸਾਨ ਅੰਦੋਲਨ ਖ਼ਤਮ ਹੋਣ ਦੀ ਉਮੀਦ ਹੈ। ਅਜਿਹੇ ਵਿੱਚ ਕੈਪਟਨ ਵੱਲੋਂ ਭਾਜਪਾ ਨਾਲ ਸੀਟ ਵੰਡਣ ਦੀ ਸ਼ਰਤ ਵੀ ਪੂਰੀ ਹੁੰਦੀ ਜਾ ਰਹੀ ਹੈ।
ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਕੈਪਟਨ
ਕੈਪਟਨ ਅਮਰਿੰਦਰ ਸਿੰਘ (Capt Amarinder Singh) ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ। ਕੈਪਟਨ ਨੇ ਕਿਹਾ ਸੀ ਕਿ ਉਹ ਸੋਨੀਆ ਗਾਂਧੀ ਦੇ ਕਹਿਣ 'ਤੇ ਅੰਮ੍ਰਿਤਸਰ ਗਏ ਸਨ। 2014 ਵਿੱਚ ਕੈਪਟਨ ਨੇ ਮੋਦੀ ਲਹਿਰ ਦੌਰਾਨ ਅੰਮ੍ਰਿਤਸਰ ਤੋਂ ਭਾਜਪਾ ਦੇ ਦਿੱਗਜ ਆਗੂ ਅਰੁਣ ਜੇਤਲੀ ਨੂੰ ਹਰਾਇਆ ਸੀ।
ਸੰਸਦ ਮੈਂਬਰ ਦੀ ਪਤਨੀ ਪ੍ਰਨੀਤ ਦਾ ਵੀ ਸਹਿਯੋਗ ਮਿਲੇਗਾ
ਕੈਪਟਨ ਅਮਰਿੰਦਰ ਸਿੰਘ (Capt Amarinder Singh) ਦੀ ਹਮਾਇਤ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਜੋ ਕਿ ਪਟਿਆਲਾ ਤੋਂ ਕਾਂਗਰਸ ਸੰਸਦ ਮੈਂਬਰ ਵੀ ਕਰਨਗੇ। ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਪਰਿਵਾਰ ਦੇ ਨਾਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਆਪਣੀ ਜ਼ੁਬਾਨ 'ਤੇ ਪੱਕਾ ਹੈ। ਕੁਝ ਦਿਨ ਪਹਿਲਾਂ ਉਹ ਕਾਂਗਰਸ ਛੱਡ ਕੇ ਆਏ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ (Capt Amarinder Singh) ਨਾਲ ਵੀ ਨਜ਼ਰ ਆਈ ਸੀ, ਜਿਸ 'ਚ ਕੈਪਟਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਸਨ।
ਕੈਪਟਨ ਨੇ ਕਿਹਾ- ਸਿੱਧੂ ਖਿਲਾਫ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ
ਕੈਪਟਨ ਅਮਰਿੰਦਰ ਸਿੰਘ (Capt Amarinder Singh) ਦਾ ਕਹਿਣਾ ਹੈ ਕਿ ਉਹ ਸਿੱਧੂ ਨੂੰ 2022 ਦੀਆਂ ਪੰਜਾਬ ਚੋਣਾਂ ਜਿੱਤਣ ਨਹੀਂ ਦੇਣਗੇ। ਇਸ ਕਾਰਨ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਕੈਪਟਨ ਖੁਦ ਸਿੱਧੂ ਦਾ ਮੁਕਾਬਲਾ ਕਰਨਗੇ। ਹੁਣ ਕੈਪਟਨ ਕੈਂਪ ਕਹਿ ਰਿਹਾ ਹੈ ਕਿ ਉਹ ਸਿੱਧੂ ਖਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ।
ਇਹ ਵੀ ਪੜੋ:- ਕੰਗਨਾ ਖਿਲਾਫ਼ ਮਨਜਿੰਦਰ ਸਿਰਸਾ ਨੇ ਲਿਖਿਆ ਰਾਸ਼ਟਰਪਤੀ ਨੂੰ ਪੱਤਰ