ETV Bharat / city

ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਤੋਂ ਅਸਤੀਫਾ, ਬਣਾਈ ਨਵੀਂ ਪਾਰਟੀ - ਪਾਰਟੀ ਤੋਂ ਅਲਵਿਦਾ

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਅਸਤੀਫੇ ਨਾਲ ਹੀ ਉਨ੍ਹਾਂ ਨੇ ਪਾਰਟੀ ਤੋਂ ਅਲਵਿਦਾ ਕਹਿ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਤੋਂ ਇਸਤੀਫ਼ਾ, ਬਣਾਈ ਨਵੀਂ ਪਾਰਟੀ

author img

By

Published : Nov 2, 2021, 5:21 PM IST

Updated : Nov 2, 2021, 5:56 PM IST

ਚੰਡੀਗੜ੍ਹ: ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਆਖਿਰਕਾਰ ਕਾਂਗਰਸ ਪਾਰਟੀ ਤੋਂ ਅਲਵਿਦਾ ਕਹਿ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ 7 ਪੇਜਾਂ ਦਾ ਅਸਤੀਫਾ ਭੇਜਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਜ਼ਰੀਏ ਦਿੱਤੀ।

ਟਵੀਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਮੈ ਆਪਣੀ ਅਸਤੀਫਾ ਕਾਂਗਰਸੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਦੇ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦਾ ਵੀ ਐਲਾਨ ਵੀ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੀ ਨਵੀਂ ਪਾਰਟੀ ਦਾ ਨਾਂ ਪੰਜਾਬ ਲੋਕ ਕਾਂਗਰਸ ਹੈ। ਪਾਰਟੀ ਦੇ ਚੋਣ ਨਿਸ਼ਾਨ ਨੂੰ ਬਾਅਦ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫੇ ਚ ਕਿਹਾ ਕਿ ਮੈ ਪਹਿਲਾਂ ਆਰਮੀ ’ਚ ਸੀ। ਆਰਮੀ ਤੋਂ ਬਾਅਦ ਰਾਜਨੀਤੀ ਚ ਆਇਆ। ਮੇਰੇ ਪਿਤਾ ਇਟਲੀ ਦੇ ਅਬੈਂਸਡਰ ਰਹੇ ਅਤੇ ਮੇਰੀ ਮਾਤਾ ਐਮਪੀ ਰਹੀ ਜਦਕਿ ਮੇਰਾ ਭਰਾ ਵੀ ਆਰਮੀ ’ਚ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਲੋਕਾਂ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ।

ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ 1980 ’ਚ ਕਾਂਗਰਸ ਚ ਬਤੌਰ ਕਾਂਗਰਸ ਦੇ ਤੌਰ ’ਚ ਚੁਣਿਆ ਗਿਆ। ਜਦੋ ਪੰਜਾਬ ਚ ਕਾਨੂੰਨ ਵਿਵਸਥਾ ਵਿਗੜੀ ਤਾਂ ਉਸ ਸਮੇਂ ਦੇ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਸਣੇ ਰਾਜਨੀਤੀ ਲੋਕਾਂ ਦੇ ਨਾਲ ਗੱਲਬਾਤ ਕਰਨ ਲਈ ਕਿਹਾ। ਕਾਫੀ ਗੱਲਬਾਤ ਤੋਂ ਬਾਅਦ ਵੀ ਜਦੋ ਮਾਮਲਾ ਨਹੀਂ ਸੁਲਝਿਆ।

ਆਪਰੇਸ਼ਨ ਬਲੈਕ ਥੰਡਰ ਦਾ ਜਿਕਰ ਕਰਦੇ ਹੋਏ ਕੈਪਟਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। 1997 ਚ ਸੀਤਾ ਰਾਮਕੇਸਰੀ ਦੇ ਕਹਿਣ ਤੇ ਫਿਰ ਪਾਰਟੀ ਜੁਆਇੰਨ ਕੀਤੀ। 2002 ਚ ਕਾਂਗਰਸ ਦੀ 62 ਸੀਟਾਂ ਆਈਆਂ। ਉਨ੍ਹਾਂ ਨੇ ਆਪਣੇ ਅਸਤੀਫਾ ਚ 2014 ਦੇ ਅੰਮ੍ਰਿਤਸਰ ਚ ਅਰੁਣ ਜੇਟਲੀ ਨੂੰ ਹਰਾਉਣ ਸਣੇ 2017 ਚ ਕਾਂਗਰਸ ਦੀ ਜਿੱਤ ਦਾ ਕ੍ਰੇਡਿਟ ਲਿਆ।

ਅਸਤੀਫੇ ’ਚ ਸਿੱਧੂ ਦਾ ਵੀ ਜ਼ਿਕਰ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਸਤੀਫੇ ’ਤੇ ਨਵਜੋਤ ਸਿੰਘ ਸਿੱਧੂ ਦੇ ਵਿਵਾਦ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰੀ ਮਰਜ਼ੀ ਦੇ ਖਿਲਾਫ ਅਤੇ ਸਾਰੇ ਸੰਸਦਾਂ ਦੀ ਸਲਾਹ ਨੂੰ ਦੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ। ਸਿੱਧੂ ਨੇ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਅਤੇ ਪੀਐੱਮ ਇਮਰਾਨ ਖਾਨ ਨੂੰ ਜਫੀ ਪਾਈ ਸੀ।

ਇਹ ਵੀ ਪੜੋ: ਨਵਜੋਤ ਸਿੱਧੂ ਵੱਲੋਂ ਸਰਕਾਰ 'ਤੇ ਹਮਲੇ ਉਪਰੰਤ ਚੰਨੀ ਨੇ ਏਜੀ ਦਾ ਅਸਤੀਫਾ ਕੀਤਾ ਨਕਾਰਿਆ

Last Updated : Nov 2, 2021, 5:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.