ETV Bharat / city

ਡੇਂਗੂ ਦੇ ਕਹਿਰ ਨੂੰ ਦੇਖਦੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਅਪੀਲ - ਕੈਪਟਨ ਟਵੀਟ

ਸੂਬੇ ਅੰਦਰ ਲਗਾਤਾਰ ਡੇਂਗੂ ਦਾ ਕਹਿਰ ਵੱਧਦਾ ਜਾ ਰਿਹਾ ਹੈ ਜਿਸਨੂੰ ਦੇਖਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਹੈ ਕੈਪਟਨ ਨੇ ਟਵੀਟ ਕਰਦਿਆਂ ਲਿਖੀਆ, ਪੰਜਾਬ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ।

ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਅਪੀਲ

author img

By

Published : Oct 31, 2021, 1:36 PM IST

ਚੰਡੀਗੜ੍ਹ: ਪਹਿਲਾਂ ਕੋਰੋਨਾ ਮਹਾਂਮਾਰੀ ਤੇ ਹੁਣ ਡੇਂਗੂ ਨੇ ਸੂਬੇ ਦੀਆਂ ਸਰਕਾਰਾਂ ਅਤੇ ਲੋਕਾਂ ਦੀ ਨੀਂਦ ਉਡਾਈ ਹੋਈ ਹੈ, ਸੂਬੇ ਅੰਦਰ ਲਗਾਤਾਰ ਡੇਂਗੂ ਦਾ ਕਹਿਰ ਵੱਧਦਾ ਜਾ ਰਿਹਾ ਹੈ ਜਿਸਨੂੰ ਦੇਖਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਹੈ ਕੈਪਟਨ ਨੇ ਟਵੀਟ ਕਰਦਿਆਂ ਲਿਖੀਆ, ਪੰਜਾਬ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਪ੍ਰਕੋਪ ਨੂੰ ਕਾਬੂ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਤਿਉਹਾਰਾਂ ਦੇ ਮੌਸਮ ਦੇ ਨਾਲ ਕੋਨੇ ਦੇ ਆਲੇ-ਦੁਆਲੇ ਮਾਮਲੇ ਹੋਰ ਵਿਗੜ ਸਕਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਅਪੀਲ

ਹਸਪਤਾਲਾਂ 'ਚ ਬਣਾਏ ਜਾ ਰਹੇ ਹਨ ਡੇਂਗੂ ਵਾਰਡ

ਇਸ ਵੱਧ ਦੇ ਡੇਂਗੂ ਦੇ ਕਹਿਰ ਨੂੰ ਵੇਖਦੇ ਸ਼ਹਿਰ ਦੇ ਸਰਕਾਰੀ ਹਸਪਤਾਲ (Government Hospital) ਵਿੱਚ ਡੇਂਗੂ (Dengue) ਵਾਰਡ ਬਣਾਇਆ ਗਿਆ ਹੈ। ਜਿਸ ਵਿੱਚ ਡੇਂਗੂ (Dengue) ਦੇ ਮਰੀਜਾਂ ਨੂੰ ਦਾਖਲ ਕੀਤਾ ਗਿਆ ਹੈ। ਇਸ ਵਾਰਡ ਵਿੱਚ ਮਰੀਜ਼ਾਂ ਦੀ ਸੁੱਖ ਸਹੂਲਤ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਮੇਂ-ਸਮੇਂ ਉੱਤੇ ਡਾਕਟਰਾਂ ਦੀਆਂ ਟੀਮਾਂ ਮਰੀਜ਼ਾਂ ਦਾ ਚੈੱਕਅੱਪ ਕਰਨ ਲਈ ਪਹੁੰਚ ਰਹੀਆਂ ਹਨ।

ਲੁਧਿਆਣਾ 'ਚ ਕਹਿਰ, ਡਰੇ ਲੋਕ

ਲੁਧਿਆਣਾ ਵਿੱਚ ਵੀ ਡੇਂਗੂ ਨੇ ਆਪਣਾ ਕਹਿਰ ਵਰ੍ਹਾ ਰੱਖਿਆ ਹੈ। ਜਿਸ ਕਰਕੇ ਉਥੇ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਬੀਤੇ ਦਿਨ ਹੀ ਲੁਧਿਆਣਾ ਵਿੱਚ ਡੇਂਗੂ ਦੇ 122 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਵਿੱਚ ਕੁੱਲ ਡੇਂਗੂ ਕੇਸਾਂ ਦੀ ਗਿਣਤੀ (Number of dengue cases) 1026 'ਤੇ ਪਹੁੰਚ ਗਈ ਹੈ।

ਜੇਕਰ ਸ਼ੱਕੀ ਡੇਂਗੂ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਵਿੱਚ 2656 ਡੇਂਗੂ ਦੇ ਸ਼ੱਕੀ ਮਰੀਜ਼ ਨੇ ਲੁਧਿਆਣਾ ਦੇ ਪੋਰਸ਼ ਇਲਾਕਿਆਂ ਤੋਂ ਹੁਣ ਡੇਂਗੂ ਦੇ ਕੇਸ ਆਉਣ ਲੱਗੇ। ਜਿਨ੍ਹਾਂ ਵਿੱਚ ਗੁਰਦੇਵ ਨਗਰ, ਰਿਸ਼ੀ ਨਗਰ, ਬਾੜੇਵਾਲ ਰੋਡ, ਬੀ ਆਰ ਐੱਸ ਨਗਰ, ਜੀਟੀਬੀ ਨਗਰ, ਟੈਗੋਰ ਨਗਰ, ਗਰੀਨ ਪਾਰਕ ਅਤੇ ਅਗਰ ਨਗਰ ਲੁਧਿਆਣਾ ਦੇ ਪੋਰਸ ਇਲਾਕਿਆਂ ਵਿੱਚ ਮੰਨੇ ਜਾਂਦੇ ਹਨ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ

ਪਟਿਆਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਆਲੇ- ਦਵਾਲੇ ਗੰਦਾ ਪਾਣੀ ਤੇ ਗੰਦਗੀ ਨਾ ਕੱਠੇ ਹੋਣ ਦੇਣ। ਸਿਵਲ ਸਰਜਨ ਪਟਿਆਲਾ ਪ੍ਰਿੰਸ ਸੋਢੀ ਵੱਲੋਂ ਕਿਹਾ ਗਿਆ ਕਿ ਕੇਸ ਡੇਂਗੂ ਦੇ ਆਏ ਹਨ। ਜਿਹੜੇ 554 ਬਿਲਕੁਲ ਠੀਕ ਹੋ ਕੇ ਚਲੇ ਗਏ ਹਨ। ਕਈ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ, ਕਿ ਆਪਣੇ ਆਲੇ-ਦੁਆਲੇ ਸਫਾਈ ਰੱਖਣੀ, ਬਿਲਕੁਲ ਵੀ ਗੰਦਾ ਪਾਣੀ ਜਮ੍ਹਾਂ ਨਾ ਹੋਣ ਦੇਣਾ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ। ਸਿਵਲ ਸਰਜਨ ਪਟਿਆਲਾ ਪ੍ਰਿੰਸ ਸੋਢੀ ਦੂਜੇ ਪਾਸੇ ਆਪਣੀ ਭੈਣ ਦਾ ਇਲਾਜ ਕਰਵਾਉਣ ਆਈ ਮਹਿਲਾ ਨੇ ਕਿਹਾ ਕਿ ਇੱਥੇ ਸਫ਼ਾਈ ਨਹੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਜ਼ਬਰਦਸਤੀ ਬਾਰਡਰ ਤੋਂ ਹਟਾਉਣ 'ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.