ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਆਖਿਆ ਹੈ ਕਿ ਉਹ ਇਨਾਂ ਸਰਕਾਰੀ ਸਕੀਮਾਂ ਲਈ ਸੂਬੇ ਭਰ ਦੇ ਲਾਭਪਾਤਰੀਆਂ ਵਾਸਤੇ ਲੰਬਿਤ ਪਏ ਬਕਾਏ ਨੂੰ ਜਾਰੀ ਕਰੇ। ਸੂਬੇ ਦੀ ਵਿੱਤੀ ਸਥਿਤੀ ਵਿੱਚ ਸੁਧਾਰ ’ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਵਿੱਤੀ ਅਨੁਸ਼ਾਸਨ ਅਤੇ ਆਰਥਿਕ ਪ੍ਰਬੰਧਨ ਵਿੱਚ ਸੁਧਾਰ ਲਈ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਬਨਾਉਣ ਲਈ ਸਾਰੇ ਵਿਭਾਗਾਂ ਨੂੰ ਆਖਿਆ ਹੈ ਤਾਂ ਜੋ ਸੂਬੇ ਦੇ ਸਮੁੱਚੇ ਵਿਕਾਸ ਦੀ ਗਤੀ ਨੂੰ ਬਣਾਈ ਰੱਖਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਭੁਗਤਾਨ ਨੂੰ ਸਮੇਂ ਸਿਰ ਜਾਰੀ ਕਰਨ ਦੇ ਨਾਲ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਗਤੀ ਨੂੰ ਹੁਲਾਰਾ ਮਿਲ ਚੁੱਕਾ ਹੈ ਅਤੇ ਇਹ ਸਿਹਤਮੰਦ ਆਰਥਿਕਤਾ ਦੇ ਸੰਕੇਤਾਂ ਦਾ ਪ੍ਰਗਟਾਵਾ ਹੈ।
ਪੰਜਾਬ ਸਰਕਾਰ ਵਲੋਂ 72.60 ਕਰੋੜ ਰੁਪਏ ਦੀ ਗਰਾਂਟ ਜਾਰੀ - chandigarh
ਚੰਡੀਗੜ੍ਹ : ਸਮਾਜ ਦੇ ਗਰੀਬ ਵਰਗਾਂ ਦੀ ਭਲਾਈ ਵਾਸਤੇ ਆਪਣੀ ਵਚਨਬੱਧਤਾ ਦੀ ਲੀਹ ’ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅਸ਼ੀਰਵਾਦ ਸਕੀਮ ਅਤੇ ਐਸ.ਸੀ ਵਜੀਫੇ ਦੀ ਰਾਸ਼ੀ ਲਈ ਲੰਬਿਤ ਪਈ 72.60 ਕਰੋੜ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਦੇ ਅਨੁਸਾਰ 72.60 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 54.42 ਕਰੋੜ ਰੁਪਏ ਅਸ਼ੀਰਵਾਦ ਸਕੀਮ ਲਈ ਜਾਰੀ ਕੀਤੇ ਗਏ ਹਨ ਜੋ ਕਿ ਸੂਬੇ ਭਰ ਦੇ ਤਕਰੀਬਨ 26000 ਲਾਭਪਾਤਰੀਆਂ ਲਈ ਹੈ। ਜੂਨ ਤੋਂ ਦਸੰਬਰ, 2018 ਦੇ ਸਮੇਂ ਹੱਦ ਦੀ ਬਕਾਇਆ ਰਾਸ਼ੀ ਜਾਰੀ ਹੋਣ ਦੇ ਨਾਲ ਹੁਣ ਇਸ ਸਬੰਧ ਵਿੱਚ ਸਮੁੱਚੀ ਦੇਣਦਾਰੀ ਦਿੱਤੀ ਗਈ ਹੈ ਅਤੇ ਅੱਜ ਦੀ ਤਰੀਕ ਤੱਕ ਕੁਝ ਵੀ ਲੰਬਿਤ ਨਹੀਂ ਹੈ। ਇਸ ਤੋਂ ਇਲਾਵਾ ਲੰਬਿਤ ਪਏ ਐਸ.ਸੀ ਵਿਦਿਆਰਥੀ ਸਕਾਲਰਸ਼ਿਪ ਲਈ 18.08 ਕਰੋੜ ਰੁਪਏ ਜਾਰੀ ਕੀਤੇ ਗਏ ਹਨ