ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਨਵੇਂ ਬਣੇ ਇੰਚਾਰਜ ਜਰਨੈਲ ਸਿੰਘ ਦੀ ਅੰਮ੍ਰਿਤਸਰ ਫੇਰੀ ਦੇ ਦੌਰਾਨ ਪੰਜਾਬ ਸਰਕਾਰ 'ਤੇ ਜਰਨੈਲ ਸਿੰਘ ਨੇ ਜੰਮ ਕੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ। ਉਥੇ ਹੀ ਪਲਟਵਾਰ ਕਰਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਭਾਵੇਂ ਕਰਨੈਲ ਆਵੇ ਜਾਂ ਜਰਨੈਲ ਸਭ ਮੂਦੇ-ਮੂੰਹ ਵਾਪਿਸ ਜਾਣਗੇ।
ਬਲਬੀਰ ਸਿੱਧੂ ਨੇ ਜ਼ਮੀਨੀ ਹਕੀਕਤ ਦੱਸਦਿਆਂ ਕਿਹਾ ਕਿ ਦਿੱਲੀ ਸਰਕਾਰ ਨੂੰ ਨਾ ਤਾਂ ਕੋਈ ਪੁਲਿਸ ਦਾ ਖ਼ਰਚਾ ਦੇਣਾ ਪੈਂਦਾ ਹੈ ਅਤੇ ਸੜਕਾਂ ਦਾ ਸਾਰਾ ਖਰਚਾ ਵੀ ਕੇਂਦਰ ਸਰਕਾਰ ਚੁੱਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਵਿਸ਼ਵ ਪੱਧਰ ਦਾ ਵਪਾਰ ਹੁੰਦਾ ਹੈ ਜਿਸ ਕਰਕੇ ਦਿੱਲੀ ਦਾ ਪੰਜਾਬ ਨਾਲ ਕੋਈ ਮੇਲ ਨਹੀਂ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਦਿੱਲੀ 'ਚ 5ਵੀਂ ਤੱਕ ਦੇ ਸਾਰੇ ਸਕੂਲ 31 ਮਾਰਚ ਤੱਕ ਰਹਿਣਗੇ ਬੰਦ
ਉੱਥੇ ਹੀ ਪੰਜਾਬ ਨੂੰ ਹਰ ਇੱਕ ਖਰਚਾ ਖ਼ੁਦ ਚੁੱਕਣਾ ਪੈ ਰਿਹਾ ਹੈ ਅਤੇ ਖੇਤੀ ਦੇ ਸਿਰ 'ਤੇ ਪੰਜਾਬ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੰਜਾਬ ਦੇ ਮੁਕਾਬਲੇ ਬਹੁਤ ਛੋਟੀ ਹੈ ਅਤੇ ਪੰਜਾਬ ਦੀ ਆਮਦਨ ਵੀ ਬਹੁਤ ਘੱਟ ਹੈ।