ਚੰਡੀਗੜ੍ਹ: ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 7 ਨਵੰਬਰ ਦੁਪਿਹਰ 12 ਵਜੇ ਹੋਵੇਗੀ। ਮੀਟਿੰਗ ਦੇ ਸਬੰਧ ਵਿੱਚ ਫੇਰਬਦਲ ਕੀਤਾ ਗਿਆ ਹੈ। ਪਹਿਲਾਂ ਇਹ ਮੀਟਿੰਗ ਸ਼ਨੀਵਾਰ 6 ਨਵੰਬਰ ਨੂੰ ਹੋਣੀ ਸੀ ਪਰ ਹੁਣ ਇਸ ਨੂੰ ਬਦਲ ਕੇ 7 ਨਵੰਬਰ ਨੂੰ ਕਰਨ ਦਾ ਫੈਸਲਾ ਲਿਆ ਹੈ।
ਮੁੱਖ ਸਕੱਰਤ ਅਨਿਰੁੱਧ ਤਿਵਾਰੀ (Chief Secretary Anirudh Tiwari) ਨੇ ਇੱਕ ਪੱਤਰ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਛੇ ਨਵੰਬਰ ਨੂੰ ਹੋਣ ਵਾਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੁਣ 7 ਨਵੰਬਰ ਨੂੰ ਦੁਪਿਹਰ 12 ਵਜੇ ਹੋਵੇਗੀ। ਇਸ ਦੀ ਜਾਣਕਾਰੀ ਸਾਰੇ ਮੰਤਰੀਆਂ ਨੂੰ ਦੇ ਦਿੱਤੀ ਗਈ ਹੈ।
ਮੰਤਰੀਆਂ ਨੂੰ ਭੇਜੇ ਗਏ ਪੱਤਰ ਵਿੱਚ ਜਿਥੇ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਮੀਟਿੰਗ ਹੁਣ ਛੇ ਦੀ ਬਜਾਇ ਸੱਤ ਨਵੰਬਰ ਨੂੰ ਹੋਵੇਗੀ, ਉਥੇ ਇਹ ਵੀ ਦੱਸਿਆ ਗਿਆ ਹੈ ਕਿ ਮੀਟਿੰਗ ਦਾ ਏਜੰਡਾ ਬਾਅਦ ਵਿੱਚ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਦਾ ਏਜੰਡਾ ਵੀ ਮੀਟਿੰਗ ਦੇ ਨੇੜੇ ਜਾ ਕੇ ਹੀ ਦਿੱਤਾ ਜਾਂਦਾ ਰਿਹਾ ਹੈ।
ਜਿਕਰਯੋਗ ਹੈ ਕਿ ਸੋਮਵਾਰ ਅੱਠ ਨੰਬਵਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਗਿਆ ਹੈ। ਇਹ ਸੈਸ਼ਨ ਇੱਕ ਦਿਨ ਦਾ ਰੱਖਿਆ ਗਿਆ ਹੈ। ਸੈਸ਼ਨ ਬੀਐਸਐਫ ਦਾ ਦਾਇਰਾ ਵਧਾਏ ਜਾਣ ਦੇ ਵਿਰੋਧ ਵਿੱਚ ਦਰਜ ਕਰਵਾਉਣ ਲਈ ਸੱਦਿਆ ਗਿਆ ਹੈ (PVS can oppose center on BSF issue)।
ਉਂਜ ਇਸ ਸੈਸ਼ਨ ਦੌਰਾਨ ਪੈਟਰੋਲ ਤੇ ਡੀਜਲ ’ਤੇ ਵੈਟ ਘਟਾਉਣ ਦਾ ਫੈਸਲਾ ਲਏ ਜਾਣ ਦੀ ਸੰਭਾਵਨਾ ਵੀ ਹੈ (VAT on petroleum expected to be reduced)। ਇਹ ਸੈਸ਼ਨ ਹੰਗਾਮੇਦਾਰ ਹੋ ਸਕਦਾ ਹੈ, ਕਿਉਂਕਿ ਵਿਰੋਧੀ ਧਿਰਾਂ ਕੁਝ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨਗੀਆਂ ਤੇ ਇਸੇ ਕਾਰਨ ਸੈਸ਼ਨ ਦੌਰਾਨ ਸੱਤਾ ਧਿਰ ਦੀ ਵਿਉਂਤਬੰਦੀ ਬਣਾਉਣ ਲਈ ਅਤੇ ਕੁਝ ਹੋਰ ਫੈਸਲੇ ਲੈਣ ਲਈ ਸੈਸ਼ਨ ਤੋਂ ਇੱਕ ਦਿਨ ਪਹਿਲਾਂ 7 ਨਵੰਬਰ ਐਤਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਗਈ ਹੈ।
ਇਹ ਵੀ ਪੜ੍ਹੋ:ਕੀ ਗੁਆਂਢੀ ਸੂਬਿਆਂ ਦੀ ਤਰਜ ’ਤੇ ਪੰਜਾਬ ’ਚ ਵੀ ਹੋਰ ਘਟੇਗਾ ਪੈਟਰੋਲ ਅਤੇ ਡੀਜ਼ਲ ਦਾ ਭਾਅ ?