ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਵੱਲੋਂ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਹਨ। ਇਨ੍ਹਾਂ ਫੈਸਲਿਆਂ ’ਚ ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਿੱਲੀ ਏਅਰਪੋਰਟ 'ਤੇ ਜਾਣਗੀਆਂ ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਜਾਣਕਾਰੀ ਮੁਤਾਬਿਕ ਪੰਜਾਬ ਟਰਾਂਸਪੋਰਟ ਵਿਭਾਗ 15 ਜੂਨ ਤੋਂ ਦਿੱਲੀ ਏਅਰਪੋਰਟ ਦੇ ਲਈ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਸਬੰਧ ’ਚ ਕੋਈ ਅਧਿਕਾਰਿਤ ਐਲਾਨ ਨਹੀਂ ਹੈ, ਪਰ 15 ਜੂਨ ਤੋਂ ਬੁਕਿੰਗ ਸ਼ੁਰੂ ਹੋ ਰਹੀ ਹੈ।
ਦੱਸ ਦਈਏ ਕਿ ਦਿੱਲੀ ਏਅਰਪੋਰਟ ਤੱਕ ਜਾਣ ਦੇ ਲਈ ਯਾਤਰੀ ਨੂੰ ਬੱਸ ਦੀ ਪਹਿਲਾਂ ਬੁਕਿੰਗ ਕਰਵਾਉਣੀ ਹੋਵੇਗੀ। ਇਹ ਬੁਕਿੰਗ 15 ਜੂਨ ਤੋਂ ਸ਼ੁਰੂ ਹੋ ਰਹੀ ਹੈ। http://www.punbusonline.com/ ਅਤੇ http://www.pepsuonline.com ਲਿੰਕ ਤੇ ਜਾ ਕੇ ਬੁਕਿੰਗ ਕਰ ਸਕਦੇ ਹਨ। ਉੱਥੇ ਹੀ ਦਿੱਲੀ ਤੋਂ ਅੰਮ੍ਰਿਤਸਰ ਦੇ ਲਈ ਬੱਸਾਂ 16 ਜੂਨ ਤੋਂ ਰਵਾਨਾ ਹੋਣਗੀਆਂ।
ਇੰਨ੍ਹੀਆਂ ਬੱਸਾਂ ਹੋਣਗੀਆਂ ਰਵਾਨਾ: ਬੱਸਾਂ ਸਬੰਧੀ ਪਨਬਸ ਦੀ ਵੇਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਏਅਰਪੋਰਟ ਦੇ ਲਈ ਅੰਮ੍ਰਿਤਸਰ ਤੋਂ 1 ਜਦਕਿ ਜਲੰਧਰ ਅਤੇ ਲੁਧਿਆਣਾ ਤੋਂ 6-6 ਬੱਸਾਂ ਰਵਾਨਾ ਕੀਤੀ ਜਾ ਰਹੀ ਹੈ। ਇਨ੍ਹਾਂ ਬੱਸਾਂ ਦਾ ਸਮਾਂ ਇੰਟਰਨੈਸ਼ਨਲ ਫਲਾਈਟਸ ਦੇ ਮੁਤਾਬਿਕ ਤਿਆਰ ਕੀਤਾ ਗਿਆ ਹੈ।
ਬੱਸਾਂ ਦਾ ਇਸ ਤਰ੍ਹਾਂ ਦਾ ਹੋਵੇਗਾ ਸਮਾਂ: ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ। ਇਨ੍ਹਾਂ ਬੱਸਾਂ ਦਾ ਸਮਾਂ ਦਿੱਲੀ ਏਅਰਪੋਰਟ ਤੋਂ ਲੈਂਡ ਹੋਣ ਵਾਲੀਆਂ ਫਲਾਈਟਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।
2018 'ਚ ਲਗਾਈ ਗਈ ਸੀ ਪਾਬੰਦੀ: ਦਿੱਲੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2018 'ਚ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਪੰਜਾਬ ਦੇ ਪ੍ਰਾਈਵੇਟ ਅਪਰੇਟਰਾਂ ਦੀਆਂ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਦੀਆਂ ਰਹੀਆਂ ਜਿਸ 'ਚ ਸਭ ਤੋਂ ਵੱਡੀ ਭੂਮਿਕਾ ਬਾਦਲ ਪਰਿਵਾਰ ਦੇ ਇੰਡੋਨੇਸ਼ੀਆ ਦੀ ਰਹੀ। ਕੈਨੇਡੀਅਨ ਬੱਸਾਂ ਹਨ ਇੰਡੋ ਕੈਨੇਡੀਅਨ ਦੇ ਲਗਭਗ 27 ਹਨ ਜੋ ਸਿੱਧੇ ਦਿੱਲੀ ਏਅਰਪੋਰਟ ਜਾਂਦੀਆਂ ਹਨ।
ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ: ਬੱਸਾਂ ਬੰਦ ਹੋਣ ਕਾਰਨ ਲਗਾਤਾਰ ਹੰਗਾਮਾ ਹੁੰਦਾ ਰਿਹਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਇਸ ਬਾਰੇ ਗੱਲ ਕਰਦਾ ਰਿਹਾ ਅਤੇ ਇਸ 'ਤੇ ਸਿਆਸਤ ਹੁੰਦੀ ਰਹੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮੁੱਦੇ ਨੂੰ ਚੁੱਕਦੇ ਰਹੇ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ 'ਤੇ ਐਂਟਰੀ ਦਿੱਤੀ ਜਾਵੇ।
ਇਹ ਵੀ ਪੜੋ: ਟਲਿਆ ਵੱਡਾ ਹਾਦਸਾ, ਪੈਟਰੋਲੀਅਮ ਪਦਾਰਥ ਲੈ ਕੇ ਜਾ ਰਹੇ ਟੈਂਕਰ ਨੂੰ ਲੱਗੀ ਅੱਗ