ETV Bharat / city

ਪਹਾੜੀ ‘ਤੇ ਹਵਾ ‘ਚ ਲਟਕੀ ਬੱਸ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ - ਪੁਲਿਸ

ਹਿਮਾਚਲ ਦੇ ਵਿੱਚ ਲਗਾਤਾਰ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਇੱਕ ਤੋਂ ਬਾਅਦ ਇੱਕ ਸੜਕ ਹਾਦਸੇ ਹੋ ਰਹੇ ਹਨ। ਹੁਣ ਚੰਬਾ-ਡੰਡੀ ਮਾਰਗ ਤੇ ਇੱਕ ਬੱਸ ਪੈਰਾਫਿਟ ਨਾਲ ਟਕਰਾ ਗਈ ਜਿਸ ਕਾਰਨ ਪਹਾੜੀ ‘ਤੇ ਹਵਾ ਵਿੱਚ ਲਟਕ ਗਈ।

Breaking News
author img

By

Published : Aug 14, 2021, 7:30 PM IST

ਹਿਮਾਚਲ ਪ੍ਰਦੇਸ਼: ਹਿਮਾਚਲ ਦੇ ਪਹਾੜਾਂ ਦੇ ਵਿੱਚ ਇੱਕ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ। ਚੰਬਾ-ਡੰਡੀ ਮਾਰਗ 'ਤੇ ਜਾ ਰਹੀ ਪ੍ਰਾਈਵੇਟ ਬੱਸ ਤੇਲਕਾ ਨੇੜੇ ਕਾਲੀ ਮੋੜ' ‘ਤੇ ਇਕ ਪੈਰਾਫਿਟ ਨਾਲ ਟਕਰਾ ਗਈ ਜਿਸ ਕਾਰਨ ਬੱਸ ਹਵਾ ਵਿਚ ਲਟਕ ਗਈ। ਗਨੀਮਤ ਰਹੀ ਕਿ ਬੱਸ ਖਾਈ ਵਿੱਚ ਡਿੱਗਣ ਤੋਂ ਬਚ ਗਈ। ਇਸ ਹਾਦਸੇ ਦੇ ਵਿੱਚ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ।

ਪਹਾੜੀ ‘ਤੇ ਹਵਾ ‘ਚ ਲਟਕੀ ਬੱਸ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ

ਜਾਣਕਾਰੀ ਅਨੁਸਾਰ ਜਦੋਂ ਹਾਦਸਾ ਵਾਪਰਿਆ ਤਾਂ ਉਸ ਸਮੇਂ ਬੱਸ ਦੇ ਵਿੱਚ ਇੱਕ ਦਰਜਨ ਯਾਤਰੀ ਬੈਠੇ ਸਨ। ਇਸ ਹਾਦਸੇ ਦੇ ਵਿੱਚ ਇੱਕ ਬਲਦ ਵੀ ਮੌਤ ਹੋ ਗਈ। ਜਿਵੇਂ ਹੀ ਬੱਸ ਪੈਰਾਫਿਟ ਨਾਲ ਟਕਰਾ ਗਈ, ਬੱਸ ਵਿੱਚ ਬੈਠੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਲੋਕ ਉੱਚੀ -ਉੱਚੀ ਰੌਲਾ ਪਾਉਣ ਲੱਗੇ।

ਪਰ ਡਰਾਇਵਰ ਦੀ ਸਮਝਦਾਰੀ ਕਾਰਨ ਬੱਸ ਖਾਈ ਵਿੱਚ ਡਿੱਗਣ ਤੋਂ ਬਚ ਗਈ। ਹਾਦਸੇ ਤੋਂ ਬਾਅਦ ਬੱਸ ਦੇ ਅੰਦਰ ਬੈਠੇ ਲੋਕ ਬਾਹਰ ਆਏ ਅਤੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਇਸ ਦੇ ਨਾਲ ਹੀ ਬੱਸ ਨੂੰ ਹਵਾ ਵਿੱਚ ਲਟਕਦਾ ਵੇਖ ਕੇ ਆਲੇ -ਦੁਆਲੇ ਦੇ ਲੋਕ ਮਦਦ ਲਈ ਉੱਥੇ ਪਹੁੰਚ ਗਏ। ਇਸ ਦੇ ਨਾਲ ਹੀ ਪੁਲਿਸ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ:ਸੁਰੱਖਿਆ ਬਲਾਂ ਨੇ ਕੀਤਾ ਅੱਤਵਾਦੀਆਂ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.