ਚੰਡੀਗੜ੍ਹ: ਸਿਵਲ ਤੇ ਖ਼ੁਰਾਕ ਭਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਪੱਤਰਕਾਰ ਵਾਰਤਾ ਕੀਤੀ ਗਈ। ਇਸ ਦੌਰਾਨ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।
ਅਕਾਲੀ ਦਲ ਦੀ ਸਰਕਾਰ ਸਮੇਂ ਹੋਏ 31 ਹਜ਼ਾਰ ਕਰੋੜ ਦੇ ਘੁਟਾਲੇ ਦਾ ਕੀ ਬਣਿਆ?
ਅਕਾਲੀ ਭਾਜਪਾ ਸਰਕਾਰ ਸੱਤਾ ਛੱਡ ਦੇ 31 ਹਜ਼ਾਰ ਕਰੋੜ ਦਾ ਘਾਟਾ ਸੂਬਾ ਸਰਕਾਰ ਨੂੰ ਪਾ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ ਕਿਉਂਕਿ ਫੂਡ ਸਕਿਉਰਿਟੀ ਤੋਂ ਲੈ ਕੇ ਅਨਾਜ ਦੇਣ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ।
ਸਮਾਰਟ ਰਾਸ਼ਨ ਕਾਰਡ ਸਕੀਮ ਦਾ ਕਿੰਨੇ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾ ਰਿਹੈ?
ਉਨ੍ਹਾਂ ਕਿਹਾ ਕਿ 37 ਲੱਖ ਦੇ ਕਰੀਬ ਸਮਾਰਟ ਕਾਰਡ ਬੰਨ੍ਹਣੇ ਹਨ ਜਿਨ੍ਹਾਂ ਵਿੱਚੋਂ ਤਕਰੀਬਨ 12 ਲੱਖ ਸਮਾਰਟ ਕਾਰਡ ਵੰਡੇ ਗਏ ਹਨ ਅਤੇ ਜਲਦ ਹੀ ਬਾਕੀ ਦੇ ਸਮਾਰਟ ਰਾਸ਼ਨ ਕਾਰਡ ਵੰਡ ਜਾਣਗੇ।
ਅਡਾਨੀ ਅਤੇ ਅੰਬਾਨੀ ਦੀ ਕੰਪਨੀ ਦਾ ਪੰਜਾਬ ਵਿਚ ਘਿਰਾਓ ਹੋ ਰਿਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਇਸ ਦਾ ਜਵਾਬ ਦਿੰਦਿਆਂ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਾਈਲੋ ਤੋਂ ਇਲਾਵਾ ਐਫਸੀਐਲ, ਅਮੂਲ ਅਤੇ ਹੋਰ ਕਈ ਕੰਪਨੀਆਂ ਹਨ। ਸੂਬੇ ਵਿੱਚ ਕਿਸਾਨ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ ਅਤੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਹਰ ਇੱਕ ਦਾ ਸੰਵਿਧਾਨਕ ਹੱਕ ਹੈ। ਪਿਛਲੇ 10 ਸਾਲਾਂ ਦੌਰਾਨ ਸਵਾ ਦੱਸ ਲੱਖ ਮੀਟਰਿਕ ਟਨ ਖ਼ਰਾਬ ਹੋਈ ਫ਼ਸਲ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਦੀ ਸਰਕਾਰ ਸਮੇਂ ਕੋਈ ਵੀ ਫ਼ਸਲ ਖ਼ਰਾਬ ਨਹੀਂ ਹੋਈ ਤੇ ਸਟੋਰੇਜ ਉਨ੍ਹਾਂ ਵੱਲੋਂ ਵਧਾ ਦਿੱਤੀ ਗਈ ਹੈ ਬਾਕੀ ਸਾਇਲੋ ਵਿੱਚ ਐਫਸੀਆਈ ਦੇ ਟੈਂਡਰ ਫਲੋਟ ਹੋਣ ਤੋਂ ਬਾਅਦ ਹੀ ਸਟੋਰੇਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਕਣਕ ਹੀ ਬਚੇਗੀ ਅਤੇ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਵੱਲੋਂ ਸੂਬੇ ਵਿੱਚ 7 ਲੱਖ ਮੀਟਰਿਕ ਟਨ ਲੈਂਥ ਦੇ ਗੋਦਾਮ ਬਣਵਾਏ ਗਏ ਹਨ।
ਸੂਬੇ ਵਿੱਚ ਰਿਲਾਇੰਸ ਦੇ ਟਾਵਰਾਂ ਦੀ ਭੰਨ ਤੋੜ ਨੂੰ ਲੈ ਕੇ ਕੰਪਨੀ ਹਾਈ ਕੋਰਟ ਵਿੱਚ ਪਹੁੰਚ ਗਈ ਹੈ?
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਰ-ਬਾਰ ਅਪੀਲ ਕਰਨ ਤੋਂ ਬਾਅਦ ਵੀ ਟਾਵਰਾਂ ਦੀ ਹੋ ਰਹੀ ਭੰਨ ਤੋੜ ਨੂੰ ਲੈ ਕੇ ਰਿਲਾਇੰਸ ਕੰਪਨੀ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਉਸ ਦਾ ਜਵਾਬ ਦਿੰਦਿਆਂ ਆਸ਼ੂ ਨੇ ਕਿਹਾ ਕਿ 2-3 ਦਿਨ ਤੋਂ ਕੋਈ ਵੀ ਟਾਵਰ ਦੀ ਭੰਨਤੋੜ ਬਾਰੇ ਰਿਪੋਰਟ ਨਹੀਂ ਹੋਈ ਜਦੋਂ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾ ਰਹੇ ਹਨ।