ETV Bharat / city

ਭਾਜਪਾ ਦਾ ਵੱਡਾ ਧਮਾਕਾ, ਕਈ ਅਹਿਮ ਪੰਜਾਬੀ ਹਸਤੀਆਂ ਪਾਰਟੀ ’ਚ ਸ਼ਾਮਲ

author img

By

Published : Dec 3, 2021, 5:03 PM IST

ਪੰਜਾਬ ਦਾ ਰਾਜਸੀ ਮਹੌਲ (Punjab Politics) ਪੂਰੀ ਤਰ੍ਹਾਂ ਮਘ ਗਿਆ ਹੈ। ਪਾਰਟੀਆਂ ਵਿੱਚ ਆਗੂਆਂ ਨੂੰ ਸ਼ਾਮਲ ਕਰਨ ਦਾ ਦੌਰ ਜੋਰਾਂ ’ਤੇ (Induction in parties on swing) ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਵੀ ਪੰਜਾਬ ਦੀ ਕਈ ਅਹਿਮ ਹਸਤੀਆਂ ਨੂੰ ਸ਼ਾਮਲ ਕਰਕੇ (BJP induct big Punjabi faces) ਵੱਡਾ ਧਮਾਕਾ (Big boost to BJP) ਕੀਤਾ ਹੈ।

ਭਾਜਪਾ ਦਾ ਵੱਡਾ ਧਮਾਕਾ, ਕਈ ਅਹਿਮ ਪੰਜਾਬੀ ਹਸਤੀਆਂ ਪਾਰਟੀ ’ਚ ਸ਼ਾਮਲ
ਭਾਜਪਾ ਦਾ ਵੱਡਾ ਧਮਾਕਾ, ਕਈ ਅਹਿਮ ਪੰਜਾਬੀ ਹਸਤੀਆਂ ਪਾਰਟੀ ’ਚ ਸ਼ਾਮਲ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਤੋਂ ਕਈ ਅਹਿਮ ਰਾਜਸੀ ਤੇ ਬਿਊਰੋਕਰੈਟ ਹਸਤੀਆਂ ਨੂੰ ਸ਼ਾਮਲ (Politicaian and bureaucrats join BJP) ਕਰਕੇ ਦੂਜੀਆਂ ਪਾਰਟੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਚਾਰ ਵਾਰ ਵਿਧਾਇਕ ਰਹੇ ਇੱਕ ਸਾਬਕਾ ਅਕਾਲੀ ਮੰਤਰੀ ਦੇ ਬੇਟੇ ਅਵਤਾਰ ਸਿੰਘ ਜੀਰਾ (Ex Akali Minister's son joined BJP), ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ, ਗੁਰਪ੍ਰੀਤ ਸਿੰਘ ਭੱਟੀ ਅਤੇ ਸਾਬਕਾ ਪੁਲਿਸ ਮੁਖੀ ਸਰਬਦੀਪ ਸਿੰਘ ਵਿਰਕ ਭਾਜਪਾ ਵਿੱਚ ਸ਼ਾਮਲ ਹੋਣ ਵਾਲੀਆਂ ਮੁੱਖ ਸਖ਼ਸ਼ੀਅਤਾਂ ਹਨ। ਅਵਤਾਰ ਸਿੰਘ ਜੀਰਾ ਆਪ ਵੀ ਦੋ ਵਾਰ ਸਹਿਕਾਰੀ ਬੈਂਕ ਦੇ ਚੇਅਰਮੈਨ ਰਹੇ ਹਨ।

ਅਜੇ ਦੋ ਦਿਨ ਪਹਿਲਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ (Manjinder Sirsa also joined BJP) ਤੇ ਇਸ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਭਾਜਪਾ ਨੇ ਗਿਰਫਤਾਰੀ ਦਾ ਡਰ ਵਿਖਾ ਕੇ ਸਿਰਸਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਸ਼ੁੱਕਰਵਾਰ ਨੂੰ ਪੰਜਾਬ ਤੋਂ ਹੋਰ ਸਖ਼ਸ਼ੀਅਤਾਂ ਨੇ ਭਾਜਪਾ ਦਾ ਪੱਲਾ ਫੜਿਆ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਸਾਬਕਾ ਸੀਪੀਐਸ ਅਨਿਲ ਜੋਸ਼ੀ ਨੇ ਭਾਜਪਾ ਛੱਡ ਅਕਾਲੀ ਦਲ ਦਾ ਪੱਲਾ ਫੜਿਆ ਸੀ।

Eminent personalities from Punjab join BJP at party headquarters in New Delhi. https://t.co/OngTP85Cxo

— BJP (@BJP4India) December 3, 2021

ਹੁਣ ਭਾਜਪਾ ਨੇ ਕਈ ਪੰਜਾਬੀ ਆਗੂਆਂ ਨੂੰ ਦਿੱਲੀ ਵਿਖੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਅਤੇ ਅਹਿਮ ਸ਼ਖ਼ਸੀਅਤਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਉਪਰੋਕਤ ਤੋਂ ਇਲਾਵਾ ਸਨਅਤਕਾਰ ਹਰਚੰਦ ਸਿੰਘ ਰਨੌਤਾ, ਮਨਵਿੰਦਰ ਸਿੰਘ ਰਨੌਤਾ, ਅਮਰਜੀਤ ਸਿੰਘ ਓਸ਼ਾਨ, ਰਵਨੀਤ ਸਿੰਘ ਮੇਦੀ, ਸੁਰਿੰਦਰ ਸਿੰਘ ਬਿਰਦੀ, ਹਰਵਿੰਦਰ ਸਿੰਘ ਭਾਂਬੜ, ਨਰਿੰਦਰ ਕੁਮਾਰ, ਘਨਸ਼ਾਮ, ਪਰਵਿੰਦਰ ਸਿੰਘ ਸੋਹਲ, ਜਗਰੂਪ ਸਿੰਘ ਕੌਂਸਲਰ, ਜਸਵੰਤ ਸਿੰਘ, ਗੁਰਚਰਨ ਸਿੰਘ, ਕਰਮ ਸਿੰਘ ਰੇਨੂ, ਵਜੀਰ ਸਿੰਘ, ਓਂਕਾਰ ਸਿੰਘ, ਸੁਰਿੰਦਰ ਚੋਪੜਾ, ਨਰਿੰਦਰ ਚੋਪੜਾ, ਕਰਨੈਲ ਸਿੰਘ ਤੇ ਕਮਲਜੀਤ ਸਿੰਘ ਭਾਜਪਾ ਦਾ ਪੱਲਾ ਫੜਨ ਵਾਲਿਆਂ ਵਿੱਚ ਸ਼ਾਮਲ ਹਨ। ਉਕਤ ਆਗੂਆਂ ਨੇ ਅੱਜ ਪਾਰਟੀ ਦੇ ਕੌਮੀ ਨੇਤਾਵਾਂ ਅਤੇ ਕੇਂਦਰੀ ਮੰਤਰੀਆਂ ਦੀ ਹਾਜ਼ਰੀ ਵਿੱਚ ਭਾਜਪਾ ਜੁਆਇਨ ਕੀਤੀ।

ਜਿਕਰਯੋਗ ਹੈ ਕਿ ਭਾਜਪਾ ਵਿੱਚ ਪੰਜਾਬ ਦੀਆਂ ਇਨ੍ਹਾਂ ਵੱਡੀਆਂ ਹਸਤੀਆਂ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਸੂਬੇ ਵਿੱਚ ਮਜਬੂਤੀ ਮਿਲਣ (BJP become strong in Punjab) ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਕ ਮੌਕਾ ਅਜਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਭਾਜਪਾ ਆਗੂਆਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋ ਗਿਆ ਸੀ। ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਘਰ ’ਤੇ ਹਮਲਾ ਹੋਇਆ ਸੀ ਤੇ ਮੋਗਾ ਵਿਖੇ ਇੱਕ ਭਾਜਪਾ ਆਗੂ ਦੇ ਕਪੜੇ ਫਾੜ ਕੇ ਨੰਗਾ ਕਰ ਦਿੱਤਾ ਗਿਆ ਸੀ। ਕਿਸਾਨਾਂ ਨੇ ਖੁੱਲ੍ਹਾ ਐਲਾਨ ਕਰ ਦਿੱਤਾ ਸੀ ਕਿ ਸਿਰਫ ਭਾਜਪਾ ਦਾ ਹੀ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਕਿਸਾਨਾਂ ਨੇ ਘੇਰੀ ਕੰਗਨਾ ਰਣੌਤ, ਕਿਹਾ ਕਿਸਾਨਾਂ ਤੋਂ ਮੰਗੇ ਮੁਆਫ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.