ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਵੱਲੋਂ ਅੱਜ ਉਮੀਦਾਵਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਭਾਜਪਾ ਵੱਲੋਂ ਅੱਜ ਜਾਰੀ ਕੀਤੀ ਗਈ ਲਿਸਟ ’ਚ ਕੁੱਲ 27 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ’ਚ ਫਤਿਹਜੰਗ ਬਾਜਵਾ ਨੂੰ ਵੀ ਟਿਕਟ ਦਿੱਤੀ ਗਈ ਹੈ। ਫਤਿਹਜੰਗ ਬਾਜਵਾ ਨੂੰ ਕਾਦੀਆਂ ਹਲਕੇ ਤੋਂ ਟਿਕਟ ਦਿੱਤੀ ਗਈ ਹੈ।
ਭਾਜਪਾ ਵੱਲੋਂ ਜਾਰੀ ਕੀਤੀ ਲੀਸਟ ਵਿੱਚ ਭੋਆ ਹਲਕੇ ਤੋਂ ਸੀਮਾ ਕੁਮਾਰੀ, ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਗਿੱਲ, ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਕਹਿਲਾਓਨ, ਮਜੀਠਾ ਤੋਂ ਪ੍ਰਦੀਪ ਸਿੰਘ ਭੁੱਲਰ, ਅੰਮ੍ਰਿਤਸਰ ਪੱਛਮੀ (ਐੱਸ.ਸੀ) ਤੋਂ ਕੁਮਾਰ ਅਮਿਤ, ਅਟਾਰੀ (ਐੱਸ) ਤੋਂ ਬਲਵਿੰਦਰ ਕੌਰ, ਫਗਵਾੜਾ ਤੋਂ ਵਿਜੇ ਸਾਂਪਲਾ, ਸ਼ਾਹਕੋਟ ਤੋਂ ਨਰਿੰਦਰ ਪਾਲ ਸਿੰਘ ਚੰਡੀ, ਕਰਤਾਰਪੁਰ (ਐੱਸ.ਸੀ) ਤੋਂ ਸੁਰਿੰਦਰ ਮਹੇ, ਜਲੰਧਰ ਕੈਂਟ ਤੋਂ ਸਰਬਜੀਤ ਸਿੰਘ ਮੱਕੜ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਰੂਪਨਗਰ ਹਲਕੇ ਤੋਂ ਇਕਬਾਲ ਸਿੰਘ ਲਾਲਪੁਰਾ, ਸ੍ਰੀ ਚਮਕੌਰ ਸਾਹਿਬ ਤੋਂ ਦਰਸ਼ਨ ਸਿੰਘ ਸ਼ਿਵਜੋਤ, ਐੱਸ. ਏ. ਐੱਸ. ਨਗਰ ਤੋਂ ਸੰਜੀਵ ਵਰਿਸ਼ਠ, ਸਮਰਾਲਾ ਤੋਂ ਰਣਜੀਤ ਸਿੰਘ ਗਹਿਲੇਵਾਲ, ਲੁਧਿਆਣਾ ਉੱਤਰ ਤੋਂ ਪ੍ਰਵੀਣ ਬਾਂਸਲ, ਮੋਗਾ ਤੋਂ ਹਰਜੋਤ ਸਿੰਘ ਕਮਲ ਮੋਗਾ, ਗੁਰੂ ਹਰਸਹਾਏ ਤੋਂ ਗੁਰਪਰਵੇਜ ਸਿੰਘ ਸੰਧੂ, ਬੱਲੁਆਣਾ ਤੋਂ ਵੰਦਨਾ ਸਾਗਵਾਨ, ਲੰਬੀ ਹਲਕੇ ਤੋਂ ਰਾਕੇਸ਼ ਢੀਂਗਰਾ, ਮੌੜ ਹਲਕੇ ਤੋਂ ਦਿਆਲ ਸਿੰਘ ਸੋਢੀ, ਬਰਨਾਲਾ ਤੋਂ ਧੀਰਜ ਕੁਮਾਰ, ਧੁਰੀ ਹਲਕੇ ਤੋਂ ਰਣਦੀਪ ਸਿੰਘ ਦਿਓਲ, ਨਾਭਾ (ਐੱਸ.ਸੀ) ਗੁਰਪ੍ਰੀਤ ਸਿੰਘ ਸ਼ਾਹਪੁਰ, ਰਾਜਪੁਰਾ ਤੋਂ ਜਗਦੀਸ਼ ਕੁਮਾਰ ਜੱਗਾ, ਘਨੌਰ ਤੋਂ ਵਿਕਾਸ ਸ਼ਰਮਾ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ: ਕਾਂਗਰਸੀ ਉਮੀਦਵਾਰ