ਚੰਡੀਗੜ੍ਹ: ਕੋਟਕਪੂਰਾ ਅਤੇ ਬਹਿਬਲਕਲਾਂ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਤੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਛੇਤੀ ਹੀ ਕਾਂਗਰਸ 'ਚ ਸ਼ਾਮਲ ਹੋਵੇਗਾ ਇਸ ਗੱਲ ਦਾ ਪਲਟਵਾਰ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ “ਮੇਰਾ ਉਹ ਲੈਵਲ ਨਹੀਂ ਹੈ ਕਿ ਮੈਂ ਇਨ੍ਹਾਂ ਲੋਕਾਂ ਦੇ ਬੇਤੁਕੇ ਸਵਾਲਾਂ ਦਾ ਜਵਾਬ ਦੇਵਾਂ।
ਦੱਸ ਦੇਈਏ ਕਿ ਬੀਤੇ ਦਿਨ ਦਿਨ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਭਵਿੱਖ ਵਿੱਚ ਆਪਣੇ ਕਾਂਗਰਸ ਨਾਲ ਸਬੰਧਾਂ ਦੇ ਚੱਲਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਸਕਦਾ ਹੈ।
ਕੁੱਵਰ ਵਿਜੇ ਪ੍ਰਤਾਪ ਨੇ ਮਜੀਠੀਆ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਿ “ਮੇਰਾ ਉਹ ਲੈਵਲ ਨਹੀਂ ਹੈ ਕਿ ਮੈਂ ਇਨ੍ਹਾਂ ਲੋਕਾਂ ਦੇ ਬੇਤੁਕੇ ਸਵਾਲਾਂ ਦਾ ਜਵਾਬ ਦੇਵਾਂ। ਮੈਨੂੰ ਸੱਚੇ ਰਸਤੇ ਤੋਂ ਭਟਕਾਉਣ ਦੀ ਕੁੱਝ ਲੋਕਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਮੈਂ ਸੱਚਾਈ ਦੇ ਰਸਤੇ ਤੋਂ ਨਹੀਂ ਭਟਕਾਂਗਾ।
ਇਹ ਵੀ ਪੜ੍ਹੋ: ਸ੍ਰੋਮਣੀ ਅਕਾਲੀ ਦਲ ਨੇ ਸੱਦੀ ਕੋੋਰ ਕਮੇਟੀ ਦੀ ਬੈਠਕ
ਜ਼ਿਕਰਯੋਗ ਹੀ ਕਿ ਅਕਾਲੀ ਆਗੂ ਤੇ ਸਿੱਟ ਤੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਅਕਸਰ ਇੱਕ-ਦੂਜੇ ਤੇ ਸ਼ਬਦੀ ਵਾਰ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾ ਦੇਸ਼ ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਅਕਾਲੀ ਆਗੂ ਅਤੇ ਕੁੰਵਰ ਵਿਜੇ ਪ੍ਰਤਾਪ ਵਿਚਕਾਰ ਸ਼ਬਦੀ ਵਾਰ ਹੋਇਆ ਸੀ ਜਿਸਦੇ ਚਲਦੇ ਚੋਣ ਕਮਿਸ਼ਨਰ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਸਿੱਟ ਤੋਂ ਕੁਝ ਸਮੇਂ ਲਈ ਹਟਾ ਦਿੱਤਾ ਸੀ।