ETV Bharat / city

ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਵਿੱਚ ਦੋ ਪੁਰਾਣੇ ਚਿਹਰੇ - bhagwant maan inducts 10 ministers in his cabinet

ਭਗਵੰਤ ਮਾਨ ਨੇ ਪੰਜਾਬ ਦੀ ਕੈਬਿਨੇਟ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਵਾਰ ਵਿੱਚ 10 ਮੰਤਰੀ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਅਜਿਹੇ ਚਿਹਰੇ ਹਨ, ਜਿਹੜੇ ਦੂਜੀ ਵਾਰ ਜਿੱਤੇ ਹਨ।

ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਵਿੱਚ ਦੋ ਪੁਰਾਣੇ ਚਿਹਰੇ

author img

By

Published : Mar 18, 2022, 7:47 PM IST

Updated : Mar 18, 2022, 8:05 PM IST

ਚੰਡੀਗੜ੍ਹ:ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ (bhagwant maan inducts 10 ministers in his cabinet)। ਪੂਰਾ ਮੰਤਰੀ ਮੰਡਲ ਨਹੀਂ ਬਣਾਇਆ ਗਿਆ ਹੈ। ਪਹਿਲੀ ਵਾਰ 10 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਦੋ ਅਜਿਹੇ ਵਿਧਾਇਕ ਹਨ, ਜਿਹੜੇ ਦੂਜੀ ਵਾਰ ਜਿੱਤੇ ਹਨ।

ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਕਾਫੀ ਸੰਤੁਲਨ ਬਣਾਇਆ ਗਿਆ ਹੈ। ਜਾਤ ਅਧਾਰਤ, ਧਰਮ ਅਧਾਰਤ ਕੈਬਨਿਟ ਤੋਂ ਇਲਾਵਾ ਮਾਲਵੇ ਵਿੱਚੋਂ ਸਰਕਾਰ ਬਣਾਉਣ ਜਿੰਨੇ ਵਿਧਾਇਕ ਜਿੱਤਣ ਦੇ ਬਾਵਜੂਦ ਮਾਝੇ ਤੇ ਦੋਆਬੇ ਦੇ ਲੋਕਾਂ ਦੇ ਪਿਆਰ ਦਾ ਮੁੱਲ ਮੋੜਨ ਲਈ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ।

  • ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ੍ਹ ਸਹੁੰ ਚੁੱਕੇਗਾ। ਪੰਜਾਬ ਦੇ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।

    ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਇੱਕ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ। pic.twitter.com/BmvgZwCAm3

    — Bhagwant Mann (@BhagwantMann) March 18, 2022 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਦੇ ਸਾਰੇ ਪੁਰਾਣੇ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਪਰ ਫਿਲਹਾਲ ਇਨ੍ਹਾਂ ਵਿੱਚੋਂ ਸਿਰਫ ਦੋ ਪੁਰਾਣੇ ਚਿਹਰਿਆਂ ਨੂੰ ਥਾਂ ਮਿਲੀ ਹੈ। ਪੰਜਾਬ ਵਿਧਾਨ ਸਭਾ ਦੀਆਂ ਕੁਲ 117 ਸੀਟਾਂ ਹਨ ਤੇ ਇਸ ਲਿਹਾਜ ਨਾਲ ਮੁੱਖ ਮੰਤਰੀ ਸਮੇਤ ਕੁਲ 17 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਫਿਲਹਾਲ ਸਰਕਾਰ ਨੇ 10 ਮੰਤਰੀਆਂ ਦੇ ਨਾਮ ਐਲਾਨੇ ਹਨ ਤੇ ਇੱਕ ਭਗਵੰਤ ਮਾਨ ਖੁਦ ਮੁੱਖ ਮੰਤਰੀ ਹਨ ਤੇ ਹੁਣ ਪਾਰਟੀ ਛੇ ਹੋਰ ਮੰਤਰੀ ਆਪਣੀ ਕੈਬਨਿਟ ਵਿੱਚ ਸ਼ਾਮਲ ਕਰ ਸਕੇਗੀ।

ਅਜੇ ਤੱਕ ਕਿਆਸ ਲਗਾਏ ਜਾ ਰਹੇ ਸੀ ਕਿ ਕਈ ਵੱਡੇ ਪੁਰਾਣੇ ਚਿਹਰਿਆਂ ਨੂੰ ਥਾਂ ਮਿਲੇਗੀ ਪਰ ਕਈ ਵੱਡੇ ਨਾਮ ਛੱਡ ਦਿੱਤੇ ਗਏ ਹਨ। ਨਵੇਂ ਬਣਾਏ ਗਏ ਮੰਤਰੀਆਂ ਵਿੱਚ ਦੂਜੀ ਵਾਰ ਜਿੱਤੇ ਦਿੜਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਤੇ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਹਨ, ਜਦੋਂਕਿ ਹੋਰ ਨਾਵਾਂ ਵਿੱਚ ਅਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ, ਭੋਆ ਤੋਂ ਲਾਲ ਚੰਦ ਕਟੜੂ ਚੱਕ, ਮਲੋਟ ਤੋਂ ਡਾਕਟਰ ਬਲਜੀਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ, ਮਾਨਸਾ ਤੋਂ ਵਿਜੈ ਸਿੰਗਲਾ ਤੇ ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ ਨੂੰ ਮੰਤਰੀ ਮੰਡਲ ਵਿੱਚ ਲਿਆ ਗਿਆ ਹੈ। ਪੰਜਾਬ ਕੈਬਨਿਟ ਦੇ ਮੰਤਰੀ ਭਲਕੇ ਸ਼ਨੀਵਾਰ ਨੂੰ ਸਵੇਰੇ 11 ਵਜੇ ਪੰਜਾਬ ਰਾਜ ਭਵਨ ਸਹੁੰ ਚੁੱਕਣਗੇ। ਇਸ ਉਪਰੰਤ ਸਾਢੇ 12 ਵਜੇ ਇਨ੍ਹਾਂ ਮੰਤਰੀਆਂ ਦੀ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਹੋਵੇਗੀ।

ਇਹ ਵੀ ਪੜ੍ਹੋ:ਆਪ ਲਈ ਪੰਜਾਬ ਤੋਂ ਰਾਜਸਭਾ ਮੈਂਬਰਾਂ ਦੀ ਚੋਣ ਚੁਣੌਤੀ ਭਰਪੂਰ

Last Updated : Mar 18, 2022, 8:05 PM IST

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.