ETV Bharat / city

ਅਲਕਾ ਲਾਂਬਾ ਨਾਲ ਰੋਪੜ ਜਾਣਗੇ ਕਾਂਗਰਸ ਦੇ ਕਈ ਵੱਡੇ ਆਗੂ, ਚੰਡੀਗੜ੍ਹ ਵਿੱਚ...

ਕਾਂਗਰਸੀ ਆਗੂ ਅਲਕਾ ਲਾਂਬਾ ਨੇ ਰੋਪੜ ਥਾਣੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਪੇਸ਼ੀ ਦੌਰਾਨ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੀ ਮੌਜੂਦ ਰਹਿਣਗੇ।

ਗੁਰੂ ਚਰਨਾਂ ਵਿੱਚ ਕੀਤੀ ਅਰਦਾਸ
ਗੁਰੂ ਚਰਨਾਂ ਵਿੱਚ ਕੀਤੀ ਅਰਦਾਸ
author img

By

Published : Apr 27, 2022, 10:28 AM IST

Updated : Apr 27, 2022, 10:55 AM IST

ਚੰਡੀਗੜ੍ਹ: ਕਾਂਗਰਸੀ ਆਗੂ ਅਲਕਾ ਲਾਂਬਾ ਦੀ ਅੱਜ ਰੋਪੜ ਥਾਣੇ ਵਿੱਚ ਪੇਸ਼ੀ ਹੈ। ਪੇਸ਼ੀ ਤੋਂ ਪਹਿਲਾਂ ਅਲਕਾ ਲਾਂਬਾ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਦੱਸ ਦਈਏ ਕਿ ਪੇਸ਼ੀ ਦੌਰਾਨ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੀ ਮੌਜੂਦ ਰਹਿਣਗੇ।

ਪੇਸ਼ੀ ਤੋਂ ਪਹਿਲਾਂ ਅਲਕਾ ਲਾਂਬਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ’ਬੇਇਨਸਾਫੀ, ਆਤੰਕ, ਤਾਨਾਸ਼ਾਹੀ ਦੇ ਖਿਲਾਫ ਇਸ ਲੜਾਈ ਵਿੱਚ ਮੈਨੂੰ ਰਸਤਾ ਦਿਖਾਉਣ ਲਈ ਗੁਰੂ ਚਰਨਾਂ ਵਿੱਚ ਅਰਦਾਸ।’

ਇਹ ਵੀ ਪੜੋ: CM ਭਗਵੰਤ ਮਾਨ ’ਤੇ ਸਵਾਲ ਚੁੱਕਣ ਵਾਲਿਆ ਨੂੰ ਕੇਜਰੀਵਾਲ ਨੇ ਦਿੱਤਾ ਜਵਾਬ

ਉਥੇ ਹੀ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਮਾਨ ਸਰਕਾਰ ’ਤੇ ਨਿਸ਼ਾਨੇ ਸਾਧੇ। ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਮਾਨ ਸਾਹਿਬ, ਅਲਕਾ ਲਾਂਬਾ ਦੇ ਖਿਲਾਫ ਜੋ ਮਾਮਲਾ ਦਰਜ਼ ਹੋਇਆ ਹੈ ਉਹ ਕੇਜਰੀਵਾਲ ਜੀ ਵਲੋਂ ਪੰਜਾਬ ਦੀ ਸੱਤਾ ਦੀ ਦੁਰਵਰਤੋਂ ਦਾ ਉਹ ਨਮੂਨਾ ਹੈ ਜਿਸ ਦੀ ਅਗਲੀ ਕਿਸ਼ਤ ਤੁਸੀਂ ਕੱਲ KSA ਸਾਈਨ ਕਰ ਕੇ ਦੇ ਕੇ ਆਏ ਹੋ, ਹੁਣ ਸਿਧਾਂਤਾਂ ਤੇ ਪੰਜਾਬ ਤੁਹਾਨੂੰ ਟਕਰੂਗਾ ਤੇ ਪੰਜਾਬ ਹੀ ਜਿਤੇਗਾ। ਅੱਜ ਅਸੀਂ ਅਲਕਾ ਲਾਂਬਾ ਜੀ ਨਾਲ ਰੋਪੜ ਥਾਣੇ ਆਵਾਂਗੇ, ਰੱਬ ਰਾਖਾ।’

ਉਥੇ ਹੀ ਰਾਜਾ ਵੜਿੰਗ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ‘ਅਸੀਂ ਆ ਰਹੇ ਹਾਂ ਰੋਪੜ ਅਲਕਾ ਲਾਂਬਾ ਜੀ ਨਾਲ .. ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀ ..’

  • ਮਾਨ ਸਾਹਿਬ,
    ਅਲਕਾ ਲਾਂਬਾ ਦੇ ਖਿਲਾਫ ਜੋ ਮਾਮਲਾ ਦਰਜ਼ ਹੋਇਆ ਹੈ ਉਹ ਕੇਜਰੀਵਾਲ ਜੀ ਵਲੋਂ ਪੰਜਾਬ ਦੀ ਸੱਤਾ ਦੀ ਦੁਰਵਰਤੋਂ ਦਾ ਉਹ ਨਮੂਨਾ ਹੈ ਜਿਸ ਦੀ ਅਗਲੀ ਕਿਸ਼ਤ ਤੁਸੀਂ ਕੱਲ KSA ਸਾਈਨ ਕਰ ਕੇ ਦੇ ਕੇ ਆਏ ਹੋ, ਹੁਣ ਸਿਧਾਂਤਾਂ ਤੇ ਪੰਜਾਬ ਤੁਹਾਨੂੰ ਟਕਰੂਗਾ ਤੇ ਪੰਜਾਬ ਹੀ ਜਿਤੇਗਾ। ਅੱਜ ਅਸੀਂ ਅਲਕਾ ਲਾਂਬਾ ਜੀ ਨਾਲ ਰੋਪੜ ਥਾਣੇ ਆਵਾਂਗੇ,ਰੱਬ ਰਾਖਾ। https://t.co/77I9l8FUrp

    — Amarinder Singh Raja (@RajaBrar_INC) April 27, 2022 " class="align-text-top noRightClick twitterSection" data=" ">

ਰਾਜਾ ਵੜਿੰਗ ਨੇ ਇੱਕ ਹੋਰ ਟਵੀਟ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ‘ਏਕਤਾ ਤਾਕਤ ਹੈ... ਜਦੋਂ ਟੀਮ ਵਰਕ ਅਤੇ ਸਹਿਯੋਗ ਹੋਵੇ, ਤਾਂ ਸ਼ਾਨਦਾਰ ਚੀਜ਼ਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ’

ਦੱਸ ਦਈਏ ਕਿ ਰੂਪਨਗਰ ਪੁਲਿਸ ਨੇ ਉਨ੍ਹਾਂ ਦੇ ਘਰ 20 ਅਪ੍ਰੈਲ ਨੂੰ ਸੰਮਨ ਭੇਜ ਕੇ 26 ਅਪ੍ਰੈਲ ਨੂੰ ਥਾਣਾ ਸਦਰ ਰੂਪਨਗਰ ਬੁਲਾਇਆ ਸੀ, ਪਰ ਬੀਤੇ ਦਿਨ ਕੁਝ ਖ਼ਬਰ ਚੱਲੀਆਂ ਕਿ ਅਲਕਾ ਲਾਂਬਾ ਨੇ ਪੁਲਿਸ ਤੋਂ ਹੋਰ ਸਮਾਂ ਮੰਗਿਆ ਹੈ। ਖ਼ਬਰਾਂ ਤੋਂ ਬਾਅਦ ਕਾਂਗਰਸੀ ਆਗੂ ਅਲਕਾ ਲਾਂਬਾ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਗੰਭੀਰ ਇਲਜ਼ਾਮ ਲਗਾਏ ਹਨ।

ਅਲਕਾ ਲਾਂਬਾ ਨੇ ਕਿਹਾ ਕਿ ਉਹ ਪੁਲਿਸ ਅੱਗੇ ਪੇਸ਼ ਹੋਣ ਲਈ ਤਿਆਰ ਹੈ, ਪਰ ਪੁਲਿਸ ਪੇਸ਼ੀ ਦਾ ਦਿਨ ਬਦਲ ਰਹੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਘਰ 20 ਅਪ੍ਰੈਲ ਨੂੰ ਨੋਟਿਸ ਲਗਾਇਆ ਗਿਆ ਕਿ ਤੁਸੀਂ 26 ਅਪ੍ਰੈਲ ਨੂੰ ਥਾਣਾ ਸਦਰ ਰੂਪਨਗਰ ਪੇਸ਼ ਹੋਣਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ 26 ਨੂੰ ਬੁਲਾਇਆ ਗਿਆ ਸੀ ਤੇ ਮੈਂ 25 ਅਪ੍ਰੈਲ ਨੂੰ ਚੰਡੀਗੜ੍ਹ ਪਹੁੰਚ ਗਈ, ਪਰ ਇਹਨਾਂ ਨੇ ਸਮਾਂ ਬਦਲ ਦਿੱਤਾ। ਉਹਨਾਂ ਨੇ ਕਿਹਾ ਕਿ ਹੁਣ ਮੈਂ 27 ਅਪ੍ਰੈਲ ਨੂੰ ਪੇਸ਼ ਹੋਣ ਲਈ ਤਿਆਰ ਹਾਂ, ਪਰ ਇਹਨਾਂ ਦੇ ਰਾਜਸਭਾ ਦੇ ਮੈਂਬਰ ਦੇ ਨਿਰਦੇਸ਼ ’ਤੇ ਉਹ ਫਿਰ ਦਿਨ ਬਦਲ ਦੇਣਗੇ ਤੇ ਕਹਿਣਗੇ ਕਿ ਅਲਕਾ ਲਾਂਬਾ ਨੇ ਹੋਰ ਸਮਾਂ ਮੰਗਿਆ ਹੈ।

ਇਹ ਵੀ ਪੜੋ: ਭਾਜਪਾ ਅਤੇ ਆਰਐੱਸਐੱਸ ਵਲੋਂ ਪੰਜਾਬ ’ਚ ਅਗਾਮੀ ਚੋਣਾਂ ਨੂੰ ਲੈ ਕੇ ਕੱਸੀ ਕਮਰ, ਬਾਕੀ ਪਾਰਟੀਆਂ ਦਾ ਇਹ ਹਾਲ

Last Updated : Apr 27, 2022, 10:55 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.